ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਚਾਰਿਆ ਕ੍ਰਿਪਲਾਨੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਭਾਰਤ ਦੇ ਇੱਕ ਮਹਾਨ ਸੁਤੰਤਰਤਾ ਸੰਗ੍ਰਾਮ ਸੈਨਾਨੀ ਅਤੇ ਪ੍ਰਤਿਭਾ, ਅਖੰਡਤਾ (ਨਿਸ਼ਠਾ) ਅਤੇ ਸਾਹਸ ਦੇ ਪ੍ਰਤੀਕ ਦੇ ਰੂਪ ਵਿੱਚ ਉਨ੍ਹਾਂ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਇੱਕ ਅਜਿਹੇ ਭਾਰਤ ਦੇ ਉਨ੍ਹਾਂ ਦੇ ਮਹਾਨ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ ਜੋ ਸਮ੍ਰਿੱਧ ਅਤੇ ਮਜ਼ਬੂਤ ਹੋਵੇ ਅਤੇ ਜਿੱਥੇ ਗ਼ਰੀਬ ਅਤੇ ਹਾਸ਼ੀਏ ਦੇ ਲੋਕ ਵੀ ਸਸ਼ਕਤ ਹੋਣ।
ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਅਚਾਰਿਆ ਕ੍ਰਿਪਲਾਨੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕਰ ਰਿਹਾ ਹਾਂ। ਉਹ ਭਾਰਤ ਦੇ ਇੱਕ ਮਹਾਨ ਸੁਤੰਤਰਤਾ ਸੰਗ੍ਰਾਮ ਸੈਨਾਨੀ ਅਤੇ ਨਾਲ ਹੀ ਪ੍ਰਤਿਭਾ, ਅਖੰਡਤਾ (ਨਿਸ਼ਠਾ) ਅਤੇ ਸਾਹਸ ਦੇ ਪ੍ਰਤੀਕ ਸਨ। ਉਹ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ ਪ੍ਰਤੀ ਗਹਿਰਾਈ ਨਾਲ ਪ੍ਰਤੀਬੱਧ ਸਨ।
ਅਚਾਰਿਆ ਕ੍ਰਿਪਲਾਨੀ ਅਨਿਆਂ ਨਾਲ ਲੜਨ ਤੋਂ ਨਹੀਂ ਡਰਦੇ ਸਨ। ਅਸੀਂ ਇੱਕ ਅਜਿਹੇ ਭਾਰਤ ਦੇ ਉਨ੍ਹਾਂ ਦੇ ਮਹਾਨ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ ਜੋ ਸਮ੍ਰਿੱਧ ਅਤੇ ਮਜ਼ਬੂਤ ਹੋਵੇ ਅਤੇ ਜਿੱਥੇ ਗ਼ਰੀਬ ਅਤੇ ਹਾਸ਼ੀਏ ਦੇ ਲੋਕ ਵੀ ਸਸ਼ਕਤ ਹੋਣ।”