बुधवार, नवंबर 27 2024 | 05:16:04 PM
Breaking News
Home / Choose Language / Punjabi / ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਜੈਂਡਰ ਸਬੰਧੀ ਹਿੰਸਾ ਦੇ ਖਿਲਾਫ ਰਾਸ਼ਟਰੀ ਅਭਿਯਾਨ-ਨਈ ਚੇਤਨਾ 3.0 ਦੀ ਸ਼ੁਰੂਆਤ ਕੀਤੀ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਜੈਂਡਰ ਸਬੰਧੀ ਹਿੰਸਾ ਦੇ ਖਿਲਾਫ ਰਾਸ਼ਟਰੀ ਅਭਿਯਾਨ-ਨਈ ਚੇਤਨਾ 3.0 ਦੀ ਸ਼ੁਰੂਆਤ ਕੀਤੀ

Follow us on:

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਨਵੀਂ ਦਿੱਲੀ ਦੇ ਰੰਗ ਭਵਨ ਆਡੀਟੋਰੀਅਮ ਵਿੱਚ ਜੈਂਡਰ ਹਿੰਸਾ ਦੇ ਵਿਰੁੱਦ ਰਾਸ਼ਟਰੀ ਅਭਿਯਾਨ “ਨਈ ਚੇਤਨਾ-ਪਹਿਲ ਬਦਲਾਵ ਕੀ” ਦੇ ਤੀਸਰੇ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਅਵਸਰ ‘ਤੇ ਸ਼੍ਰੀ ਚੌਹਾਨ ਨੇ ਦੱਸਿਆ ਕਿ ਸਰਕਾਰ ਨੇ ਮਹਿਲਾਵਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਕਈ ਪਹਿਲਾਂ ਕੀਤੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੈਂਡਰ ਹਿੰਸਾ ਕੇਵਲ ਗ੍ਰਾਮੀਣ ਖੇਤਰਾਂ ਵਿੱਚ ਹੀ ਨਹੀਂ ਬਲਕਿ ਸ਼ਹਿਰੀ ਖੇਤਰਾਂ ਵਿੱਚ ਵੀ ਇੱਕ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਦੀ ਮੌਜੂਦਗੀ ਵਿੱਚ ਅਸੀਂ ਇਹ ਸੁਨਿਸ਼ਚਿਤ ਕਰਨਗੇ ਕਿ ਸਾਡੇ ਕਨਵਰਜੈਂਟ ਪ੍ਰਯਾਸਾਂ ਵਿੱਚ ਹਰੇਕ ਮਹਿਲਾ ਗਰਿਮਾ, ਸਨਮਾਨ ਅਤੇ ਆਤਮ-ਵਿਸ਼ਵਾਸ ਦੇ ਨਾਲ ਜੀਵਨ ਜੀਵੇ।

ਸ਼੍ਰੀ ਚੌਹਾਨ ਨੇ 13 ਰਾਜਾਂ ਵਿੱਚ 227 ਨਵੇਂ ਜੈਂਡਰ ਸੰਸਾਧਨ ਕੇਂਦਰ 9ਜੀਆਰਸੀ) ਦਾ ਵੀ ਉਦਘਾਟਨ ਕੀਤਾ। ਇਹ ਕੇਂਦਰ ਜੈਂਡਰ ਹਿੰਸਾ ਦੇ ਪੀੜ੍ਹਤਾਂ ਨੂੰ ਸੂਚਨਾ ਪ੍ਰਾਪਤ ਕਰਨ, ਘਟਨਾਵਾਂ ਦੀ ਰਿਪੋਰਟ ਕਰਨ ਅਤੇ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਸੁਰੱਖਿਅਤ ਸਥਾਨ ਪ੍ਰਦਾਨ ਕਰਦੇ ਹਨ। ਹਰੇਕ ਜੀਆਰਸੀ ਸਹਾਇਤਾ ਨੈੱਟਵਰਕ ਵਿੱਚ ਇੱਕ ਮਹੱਤਵਪੂਰਨ ਕੜੀ ਦੇ ਰੂਪ ਵਿੱਚ ਕੰਮ ਕਰਦਾ ਹੈ, ਇਸ ਲਈ ਇੱਥੇ ਪੀੜ੍ਹਤ ਆਪਣੇ ਅਨੁਭਵਾਂ ਬਾਰੇ ਜਾਣੂ ਕਰਵਾਉਂਦੇ ਸਮੇਂ ਪ੍ਰਮਾਣਿਕ ਅਤੇ ਸਸ਼ਕਤ ਮਹਿਸੂਸ ਕਰ ਸਕਦੇ ਹਨ।

A person standing at a podiumDescription automatically generated

ਕੇਂਦਰੀ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਨੇ ਨਈ ਚੇਤਨਾ 3.0 ਦੀ ਸ਼ੁਰੂਆਤ ‘ਤੇ #ਅਬਕੋਈਬਹਨਾਨਾਹੀ (#abkoibahananahi) ਅਭਿਯਾਨ ਦੀ ਸ਼ੁਰੂਆਤ ਕੀਤੀ ਅਤੇ ਜੈਂਡਰ ਸਬੰਧੀ ਹਿੰਸਾ (ਜੀ.ਬੀ.ਵੀ) ਦੇ ਖਿਲਾਫ ਸਮੂਹਿਕ ਕਾਰਵਾਈ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਸਰਕਾਰ ਦੁਆਰਾ 10 ਕਰੋੜ ਐੱਸਐੱਚਜੀ ਮਹਿਲਾਵਾਂ ਅਤੇ 49 ਮਹਿਲਾ-ਕੇਂਦ੍ਰਿਤ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜੋ ਜੈਂਡਰ ਸਮਾਨਤਾ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ 24×7 ਨੈਸ਼ਨਲ ਹੈਲਪਲਾਈਨ, ਵੰਨ-ਸਟੌਪ ਸੈਂਟਰ ਅਤੇ ਫਾਸਟ-ਟ੍ਰੈਕ ਨਿਆਂ ਪਹਿਲ ਦੇ ਰਾਹੀਂ ਪੀੜ੍ਹਤਾਂ ਨੂੰ ਸਹਾਇਤਾ ਪ੍ਰਦਾਨ ਕਰਦੀਆਂ ਹਨ। ਸ਼੍ਰੀਮਤੀ ਦੇਵੀ ਨੇ ਜ਼ੋਰ ਦੇ ਕੇ ਕਿਹਾ ਕਿ ਜੀ.ਬੀ.ਵੀ. ਨੂੰ ਸਮਾਪਤ ਕੀਤਾ ਜਾਣਾ ਚਾਹੀਦਾ ਹੈ, ਅਤੇ ਸਾਰੀਆਂ ਮਹਿਲਾਵਾਂ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਮਾਵੇਸ਼ ਲਈ ਸਮਾਨ ਅਵਸਰ ਮਿਲਣੇ ਚਾਹੀਦੇ ਹਨ।

ਗ੍ਰਾਮੀਣ ਵਿਕਾਸ ਅਤੇ ਸੰਚਾਰ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇਮਾਸਾਨੀ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ ਨੇ ਵੀ ਜੈਂਡਰ ਸਬੰਧੀ ਹਿੰਸਾ ਨੂੰ ਸਮਾਪਤ ਕਰਨ ਲਈ ਸਮਾਜ ਦੇ ਸਮੁੱਚੇ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਗ੍ਰਾਮੀਣ ਵਿਕਾਸ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਨੇ ਨਈ ਚੇਤਨਾ 2.0 ਅਭਿਯਾਨ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 6 ਕਰੋੜ ਤੋਂ ਅਧਿਕ ਵਿਅਕਤੀ ਇਸ ਨਾਲ ਜੁੜੇ ਹਨ, 9 ਲੱਖ ਤੋਂ ਅਧਿਕ ਭਾਈਚਾਰਿਕ ਗਤੀਵਿਧੀਆਂ ਰਾਹੀਂ ਜੈਂਡਰ ਸਬੰਧੀ ਹਿੰਸਾ ਦੇ ਖਿਲਾਫ ਸੰਵਾਦ ਅਤੇ ਕਾਰਵਾਈ ਨੂੰ ਉਤਸ਼ਾਹਿਤ ਕੀਤਾ। ਇਸ ਸਫ਼ਲਤਾ ਨੂੰ ਅੱਗੇ ਵਧਾਉਂਦੇ ਹੋਏ, ਨਈ ਚੇਤਨਾ 3.0 ‘ਏਕ ਸਾਥ ਏਕ ਆਵਾਜ਼-ਹਿੰਸਾ ਕੇ ਖਿਲਾਫ’ ਸੰਦੇਸ਼ ਦੇ ਨਾਲ ਸਮੂਹਿਕ ਕਾਰਵਾਈ ਦਾ ਸੱਦਾ ਦਿੰਦੀ ਹੈ, ਜਿਸ ਦਾ ਉਦੇਸ਼ ਸੁਰੱਖਿਅਤ, ਸਮਾਵੇਸ਼ੀ ਸਥਾਨ ਬਣਾਉਣਾ ਅਤੇ ਅਸਮਾਨਤਾ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਹੈ, ਜਿਸ ਵਿੱਚ ਕਨਵਰਜੈਂਟ ਪ੍ਰਯਾਸਾਂ ਰਾਹੀਂ ਸਮਾਜ ਅਤੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਅਪਣਾਇਆ ਜਾਂਦਾ ਹੈ।

ਗ੍ਰਾਮੀਣ ਵਿਕਾਸ ਮੰਤਰਾਲੇ ਦੇ ਤਹਿਤ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੁਆਰਾ ਆਯੋਜਿਤ ਇੱਕ ਮਹੀਨੇ ਦੀ ਮਿਆਦ ਵਾਲਾ ਅਭਿਯਾਨ 23 ਦਸੰਬਰ 2024 ਤੱਕ ਸਾਰੇ ਭਾਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚਲਾਇਆ ਜਾਵੇਗਾ। ਡੀਏਵਾਈ-ਐੱਨਆਰਐੱਲਐੱਮ ਦੇ ਵਿਆਪਕ ਐੱਸਐੱਚਜੀ ਨੈੱਟਵਰਕ ਦੀ ਅਗਵਾਈ ਵਿੱਚ ਇਹ ਪਹਿਲ ਜਨ ਅੰਦੋਲਨ ਦੀ ਭਾਵਨਾ ਦਾ ਪ੍ਰਤੀਕ ਹੈ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ, ਗ੍ਰਹਿ ਮੰਤਰਾਲਾ, ਪੰਚਾਇਤੀ ਰਾਜ ਮੰਤਰਾਲਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ  ਮੰਤਰਾਲਾ, ਯੁਵਾ ਮਾਮਲੇ ਤੇ ਖੇਡ ਮੰਤਰਾਲਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਨਿਆਂ ਵਿਭਾਗ ਜਿਹੇ ਅੱਠ ਸਹਿਯੋਗੀ ਮੰਤਰਾਲਿਆਂ/ਵਿਭਾਗਾਂ ਦੁਆਰਾ ਹਸਤਾਖਰ ਕੀਤੇ ਇੱਕ ਅੰਤਰ-ਮੰਤਰਾਲੀ ਸੰਯੁਕਤ ਸਲਾਹ-ਮਸ਼ਵਰਾ ਵੀ ਇਸ ਸ਼ੁਰੂਆਤੀ ਪ੍ਰੋਗਰਾਮ ਵਿੱਚ ਜਾਰੀ ਕੀਤਾ ਗਿਆ। ਜੈਂਡਰ ਸਬੰਧੀ ਹਿੰਸਾ ਨੂੰ ਸਮਾਪਤ ਕਰਨ ਲਈ ਹਰੇਕ ਸਹਿਯੋਗੀ ਮੰਤਰਾਲਾ/ਵਿਭਾਗ ਦੀ ਸ਼ਕਤੀ ਦਾ ਲਾਭ ਉਠਾਉਣ ਸਬੰਧੀ ਇਹ ਸਲਾਹ-ਮਸ਼ਵਰਾ “ਸੰਪੂਰਣ ਸਰਕਾਰ” ਦ੍ਰਿਸ਼ਟੀਕੋਣ ਦੀ ਭਾਵਨਾ ਨੂੰ ਦਰਸਾਉਂਦਾ ਹੈ।

ਝਾਰਖੰਡ, ਪੁਡੂਚੇਰੀ ਅਤੇ ਮੱਧ ਪ੍ਰਦੇਸ਼ ਦੀਆਂ ਤਿੰਨ ਜੈਂਡਰ ਚੈਂਪੀਅਨਾਂ ਨੇ ਪੀੜ੍ਹਤ ਤੋਂ ਨੇਤਾ ਬਣਨ ਤੱਕ ਦੇ ਆਪਣੇ ਅਨੁਭਵ ਸਾਂਝੇ ਕੀਤੇ।

ਨਈ ਚੇਤਨਾ 3.0 ਦੇ ਉਦੇਸ਼ਾਂ ਵਿੱਚ ਜੈਂਡਰ ਸਬੰਧੀ ਹਿੰਸਾ ਦੇ ਸਾਰੇ ਰੂਪਾਂ ਬਾਰੇ ਜਾਗਰੂਕਤਾ ਵਧਾਉਣਾ, ਭਾਈਚਾਰਿਆਂ ਨੂੰ ਆਵਾਜ਼ ਉਠਾਉਣ ਅਤੇ ਕਾਰਵਾਈ ਦੀ ਮੰਗ ਕਰਨ ਲਈ ਪ੍ਰੋਤਸਾਹਿਤ ਕਰਨਾ, ਸਮੇਂ ‘ਤੇ ਸਹਾਇਤਾ ਲਈ ਸਮਰਥਨ ਪ੍ਰਣਾਲੀਆਂ ਤੱਕ ਪਹੁੰਚ ਪ੍ਰਦਾਨ ਕਰਨਾ ਅਤੇ ਹਿੰਸਾ ਦੇ ਖਿਲਾਫ ਨਿਰਣਾਇਕ ਕਾਰਵਾਈ ਕਰਨ ਲਈ ਸਥਾਨਕ ਸੰਸਥਾਵਾਂ ਨੂੰ ਸਸ਼ਕਤ ਬਣਾਉਣਾ ਸ਼ਾਮਲ ਹੈ।

ਇਸ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੇ ਵਿਭਿੰਨ ਮੰਤਰਾਲਿਆਂ/ਵਿਭਾਗਾਂ, ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਪ੍ਰਤੀਨਿਧੀਆਂ, ਪੂਰੇ ਭਾਰਤ ਤੋਂ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ, ਆਂਗਨਵਾੜੀ ਵਰਕਰਾਂ ਅਤੇ ਭਾਗੀਦਾਰ ਨਾਗਰਿਕ ਸਮਾਜ ਸੰਗਠਨਾਂ ਨੇ ਹਿੱਸਾ ਲਿਆ।

मित्रों,
मातृभूमि समाचार का उद्देश्य मीडिया जगत का ऐसा उपकरण बनाना है, जिसके माध्यम से हम व्यवसायिक मीडिया जगत और पत्रकारिता के सिद्धांतों में समन्वय स्थापित कर सकें। इस उद्देश्य की पूर्ति के लिए हमें आपका सहयोग चाहिए है। कृपया इस हेतु हमें दान देकर सहयोग प्रदान करने की कृपा करें। हमें दान करने के लिए निम्न लिंक पर क्लिक करें -- Click Here


* 1 माह के लिए Rs 1000.00 / 1 वर्ष के लिए Rs 10,000.00

Contact us

Check Also

51ਵੇਂ ਆਲ ਇੰਡੀਆ ਇੰਟਰ-ਸੰਸਥਾਗਤ ਟੇਬਲ ਟੈਨਿਸ ਟੂਰਨਾਮੈਂਟ ਦੇ ਦੂਸਰੇ ਦਿਨ ਦੀਆਂ ਝਲਕੀਆਂ (ਆਰਬੀਆਈ ਦੀ 90ਵੀਂ ਵਰ੍ਹੇਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ)

51ਵੇਂ ਆਲ ਇੰਡੀਆ ਇੰਟਰ-ਸੰਸਥਾਗਤ ਟੇਬਲ ਟੈਨਿਸ ਟੂਰਨਾਮੈਂਟ ਦੇ ਦੂਸਰੇ ਦਿਨ, ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ.ਐੱਸ.ਪੀ.ਬੀ.) ਦੀ …