ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ 18 ਨਵੰਬਰ, 2024 ਨੂੰ ਪਾਨੀਪਤ, ਹਰਿਆਣਾ ਦੇ ਆਪਣੇ ਦੌਰੇ ਦੇ ਦੌਰਾਨ ਕੱਪੜਾ ਨਿਰਮਾਤਾਵਾਂ ਅਤੇ ਨਿਰਯਾਤਕਾਂ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਖੇਤਰ ਦੇ ਨਿਰਮਾਤਾਵਾਂ ਅਤੇ ਨਿਰਯਾਤਕਾਂ ਦੇ 150 ਤੋਂ ਅਧਿਕ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਕੱਪੜਾ ਖੇਤਰ ਵਿੱਚ ਲਘੂ ਅਤੇ ਦਰਮਿਆਨੇ ਉੱਦਮਾਂ (ਐੱਸਐੱਮਈ) ਅਤੇ ਨਿਰਮਾਣ ਉਦਯੋਗਾਂ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ, ਵਿਸ਼ੇਸ਼ ਤੌਰ ‘ਤੇ ਪਾਨੀਪਤ ਵਿੱਚ, ਜੋ ਭਾਰਤ ਵਿੱਚ ਕੱਪੜਾ ਅਤੇ ਹੈਂਡਲੂਮ ਦਾ ਇੱਕ ਪ੍ਰਮੁੱਖ ਕੇਂਦਰ ਹੈ।
ਮੀਟਿੰਗ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਨਿਰਯਾਤ ਪ੍ਰੋਮੋਸ਼ਨ ਰਣਨੀਤੀਆਂ, ਮੁਫਤ ਵਪਾਰ ਸਮਝੌਤੇ (ਐੱਫਟੀਏ) ਅਤੇ ਐੱਸਐੱਮਈ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਸੁਧਾਰ ਦੇ ਲਈ ਨੀਤੀਗਤ ਸਮਰਥਨ ਨਾਲ ਸਬੰਧਿਤ ਨੀਤੀਗਤ ਮਾਮਲਿਆਂ ‘ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਭਾਰਤ ਦੇ ਕੱਪੜਾ ਅਤੇ ਨਿਰਯਾਤ ਖੇਤਰਾਂ ਦੇ ਦੀਰਘਕਾਲੀ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਸਰਕਾਰ ਅਤੇ ਉਦਯੋਗ ਹਿਤਧਾਰਕਾਂ ਦਰਮਿਆਨ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ।
ਟੈਕਸਟਾਈਲ ਮੰਤਰੀ ਅਤੇ ਉਦਯੋਗ ਦਰਮਿਆਨ ਗੱਲਬਾਤ ਦਾ ਆਯੋਜਨ ਹੈਂਡਲੂਮ ਐਕਸਪੋਰਟ ਪ੍ਰੋਮੋਸ਼ਨ ਕਾਊਂਸਿਲ ਦੁਆਰਾ ਕੀਤਾ ਗਿਆ ਸੀ, ਜੋ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੇ ਹੈਂਡਲੂਮ ਵਿਕਾਸ ਕਮਿਸ਼ਨਰ ਦਫਤਰ ਦੀ ਸਰਪ੍ਰਸਤੀ ਵਿੱਚ ਪਾਨੀਪਤ ਨਿਰਯਾਤਕ ਸੰਘ ਦੇ ਤਾਲਮੇਲ ਵਿੱਚ ਇੱਕ ਸੰਗਠਨ ਹੈ। ਮੀਟਿੰਗ ਵਿੱਚ ਡਿਵੈਲਪਮੈਂਟ ਕਮਿਸ਼ਨਰ (ਹੈਂਡਲੂਮ) ਡਾ. ਐੱਮ ਬੀਨਾ, ਐੱਚਈਪੀਸੀ ਦੇ ਚੇਅਰਪਰਸਨ ਅਤੇ ਪਾਨੀਪਤ ਨਿਰਯਾਤਕ ਸੰਘ ਦੇ ਪ੍ਰਧਾਨ, ਸ਼੍ਰੀ ਲਲਿਤ ਕੁਮਾਰ ਗੋਇਲ ਸਹਿਤ ਟੈਕਸਟਾਈਲ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਪਾਨੀਪਤ ਦੀ ਆਪਣੀ ਯਾਤਰਾ ਦੇ ਦੌਰਾਨ, ਟੈਕਸਟਾਈਲ ਮੰਤਰੀ ਨੇ ਖੇਤਰ ਦੀਆਂ ਕੁਝ ਲੀਡਿੰਗ ਹੈਂਡਲੂਮ, ਹੋਮ ਟੈਕਸਟਾਈਲਸ ਅਤੇ ਰਿਸਾਈਕਲਡ ਯਾਰਨ (ਧਾਗਾ) ਮੈਨੂਫੈਕਚਰਿੰਗ ਯੂਨਿਟਸ ਜਿਵੇਂ ਮਹਾਜਨ ਓਵਰਸੀਜ਼, ਐਕਸੀਲੈਂਟ ਫੈਬਟੇਕਸ, ਸ਼੍ਰੀ ਜੀ ਇੰਟਰਨੈਸ਼ਨਲ, ਏਐੱਸਐੱਮ ਹੋਮ ਫਰਨੀਸ਼ਿੰਗ ਅਤੇ ਐੱਚ ਆਰ ਓਵਰਸੀਜ਼ ਦੇ ਕਾਰਖਾਨਿਆਂ ਦਾ ਦੌਰਾ ਕੀਤਾ ਅਤੇ ਇਨ੍ਹਾਂ ਯੂਨਿਟਸ ਦੇ ਪ੍ਰਬੰਧਨ ਦੇ ਨਾਲ ਵਿਚਾਰ-ਵਟਾਂਦਰਾ ਕੀਤਾ।
ਪਿਛੋਕੜ
ਹਰਿਆਣਾ ਭਾਰਤ ਦੇ ਚਾਰ ਪ੍ਰਮੁੱਖ ਕਾਲੀਨ ਉਤਪਾਦਕ ਖੇਤਰਾਂ ਵਿੱਚੋਂ ਇੱਕ ਹੈ। ਹਰਿਆਣਾ ਵਿੱਚ ਫਰਸ਼ ਕਵਰਿੰਗ ਅਤੇ ਕਾਲੀਨ ਨਿਰਮਾਤਾਵਾਂ ਦੇ ਲਈ ਪਾਨੀਪਤ ਇੱਕ ਪ੍ਰਮੁੱਖ ਕਲਸਟਰ ਹੈ, ਜਿਸ ਵਿੱਚ ਐੱਮਐੱਸਐੱਮਈ ਖੇਤਰ ਵਿੱਚ ਲਗਭਗ 200 ਇਕਾਈਆਂ ਹਨ। ਪਾਨੀਪਤ ਨੂੰ ਬੁਨਕਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ, ਕਿਉਂਕਿ ਇਹ ਕੱਪੜਾ ਅਤੇ ਕਾਲੀਨ ਬਣਾਉਂਦਾ ਹੈ। ਇਹ ਭਾਰਤ ਵਿੱਚ ਚੰਗੀ ਗੁਣਵੱਤਾ ਵਾਲੇ ਕੰਬਲ ਅਤੇ ਕਾਲੀਨਾਂ ਦਾ ਸਭ ਤੋਂ ਵੱਡਾ ਕੇਂਦਰ ਹੈ ਅਤੇ ਇੱਥੇ ਇੱਕ ਪ੍ਰਸਿੱਧ ਹੈਂਡਲੂਮ ਬੁਣਾਈ ਉਦਯੋਗ ਹੈ।
ਊਨੀ ਕੰਬਲਾਂ ਦੇ ਨਿਰਯਾਤ ਦੇ ਲਈ ਪਾਨੀਪਤ ਨੂੰ ਵਿਦੇਸ਼ ਵਪਾਰ ਨੀਤੀ ਦੇ ਤਹਿਤ ਨਿਰਯਾਤ ਉਤਕ੍ਰਿਸ਼ਟਤਾ ਦੇ ਸ਼ਹਿਰ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ। ਪਾਨੀਪਤ ਵਿੱਚ ਉਦਯੋਗ ਦਾ ਕੁੱਲ ਨਿਰਯਾਤ ਕਾਰੋਬਾਰ ਲਗਭਗ 12,000 ਕਰੋੜ ਰੁਪਏ ਪ੍ਰਤੀ ਵਰ੍ਹੇ ਹੈ, ਜੋ ਲਗਭਗ 8-10 ਲੱਖ ਬੁਨਕਰਾਂ/ਸ਼੍ਰਮਿਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਰੋਜ਼ਗਾਰ ਪ੍ਰਦਾਨ ਕਰਦਾ ਹੈ। ਪਾਨੀਪਤ ਤੋਂ ਕੱਪੜਾ ਉਤਪਾਦਾਂ ਦਾ ਨਿਰਯਾਤ ਪੂਰੀ ਦੁਨੀਆ ਵਿੱਚ ਕੀਤਾ ਜਾ ਰਿਹਾ ਹੈ, ਮੁੱਖ ਤੌਰ ‘ਤੇ ਅਮਰੀਕਾ, ਯੂਰੋਪ, ਜਪਾਨ ਅਤੇ ਆਸਟ੍ਰੇਲੀਆ ਵਿੱਚ ਵਿਕਰੀ ਦੇ ਲਈ ਵੌਲਮਾਰਟ ਅਤੇ ਆਈਕੇਈਏ ਜਿਹੇ ਪ੍ਰਮੁੱਖ ਰਿਟੇਲ ਸਟੋਰਾਂ ‘ਤੇ ਕੀਤਾ ਜਾ ਰਿਹਾ ਹੈ।
ਪਾਨੀਪਤ ਵਿੱਚ ਹੈਂਡਲੂਮ ਐਕਸਪੋਰਟ ਪ੍ਰੋਮੋਸ਼ਨ ਕਾਊਂਸਿਲ ਦੇ 400 ਤੋਂ ਅਧਿਕ ਰਜਿਸਟਰਡ ਮੈਂਬਰ ਨਿਰਯਾਤਕ ਹਨ।