01 ਦਸੰਬਰ ਨੂੰ ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਵਸ ਦੇ ਜਸ਼ਨ ਵਿੱਚ ਸੀਮਾ ਸੁਰੱਖਿਆ ਬਲ, ਪੱਛਮੀ ਕਮਾਂਡ, ਚੰਡੀਗੜ੍ਹ ਦੁਆਰਾ ਬੀਐੱਸਐੱਫ ਕੰਪਲੈਕਸ ਲਖਨੌਰ, ਮੋਹਾਲੀ ਅਤੇ ਬੀਐੱਸਐੱਫ ਕੈਂਪਸ, ਇੰਡਸਟ੍ਰੀਅਲ ਏਰੀਆ, ਫੇਜ-2, ਚੰਡੀਗੜ੍ਹ ਵਿੱਚ ਸੀਮਾ ਸੁਰੱਖਿਆ ਬਲ ਦੇ 69ਵੇਂ ਸਥਾਪਨਾ ਦਿਵਸ ਦਾ ਆਯੋਜਨ 30 ਨਵੰਬਰ ਅਤੇ 01 ਦਸੰਬਰ 2024 ਨੂੰ ਬਹੁਤ ਧੂਮਧਾਮ ਨਾਲ ਕੀਤਾ ਗਿਆ।
ਮਿਤੀ 30 ਨਵੰਬਰ, 2024 ਨੂੰ ਬੀਐੱਸਐੱਫ ਪੱਛਮੀ ਕਮਾਂਡ ਵਿੱਚ ਬਲ ਦੀ ਪਰੰਪਰਾ ਅਨੁਸਾਰ ਜਨਤਕ ਭੋਜਨ ਭਾਵ ‘ਬੜਾਖਾਨਾ’ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ, ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਸੇਵਾ ਮੁਕਤ ਕਰਮੀਆਂ ਨੇ ਹਿੱਸਾ ਲੈ ਕੇ ਆਯੋਜਨ ਨੂੰ ਸਫ਼ਲ ਬਣਾਇਆ।
ਇਸੇ ਲੜੀ ਵਿੱਚ ਮਿਤੀ 01 ਦਸੰਬਰ ਨੂੰ ਸ਼੍ਰੀ ਸਤੀਸ਼ ਐੱਸ ਖੰਡਾਰੇ, ਭਾਰਤੀ ਪੁਲਿਸ ਸੇਵਾ, ਐਡੀਸ਼ਨਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ, ਪੱਛਮੀ ਕਮਾਂਡ ਨੇ ਰਾਸ਼ਟਰ ਦੀ ਸੁਰੱਖਿਆ ਦੇ ਲਈ ਆਪਣਾ ਬਲੀਦਾਨ ਦੇਣ ਵਾਲੇ ਬੀਐੱਸਐੱਫ ਸ਼ਹੀਦਾਂ ਨੂੰ ਦਿਲੋਂ ਸ਼ਰਧਾਂਜਲੀ ਅਰਪਿਤ ਕੀਤੀ, ਉਸ ਤੋਂ ਬਾਅਦ ਸਾਰੇ ਸੀਮਾ ਸੁਰੱਖਿਆ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੀਐੱਸਐੱਫ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਤੋਂ ਬਾਅਦ, ਬੀਐੱਸਐੱਫ ਲਖਨੌਰ (ਮੋਹਾਲੀ) ਅਤੇ ਇੰਡਸਟ੍ਰੀਅਲ ਏਰੀਆ, ਦੋਵੇਂ ਕੈਂਪਸ ਵਿੱਚ ਸਮੂਹਿਕ ਤੌਰ ’ਤੇ ਪੌਦੇ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਅਤੇ ਸਾਰੇ ਉਪਸਥਿਤ ਅਧਿਕਾਰੀਆਂ ਅਤੇ ਜਵਾਨਾਂ ਨੇ ਵਿਭਿੰਨ ਤਰ੍ਹਾਂ ਦੇ ਪੌਦਿਆਂ ਨੂੰ ਲਗਾ ਕੇ ਵਾਤਾਵਰਣ ਅਤੇ ਜਲਵਾਯੂ ਦੀ ਬਿਹਤਰੀ ਵਿੱਚ ਯੋਗਦਾਨ ਦੇ ਕੇ ਧਰਤੀ ਦੀ ਰੱਖਿਆ ਕਰਨ ਦਾ ਸੰਕਲਪ ਲਿਆ।
ਉਸ ਮਗਰੋਂ, ਸੀਮਾ ਸੁਰੱਖਿਆ ਬਲ ਪੱਛਮੀ ਕਮਾਂਡ, ਚੰਡੀਗੜ੍ਹ ਨੇ ਭਾਰਤ-ਪਾਕਿ ਸੀਮਾ ’ਤੇ ਸੀਮਾ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਨ ਲਈ ਬੀਐੱਸਐੱਫ ਕੈਂਪਸ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦਾ ਵੀ ਆਯੋਜਨ ਕੀਤਾ। ਇਸ ਕਾਨਫਰੰਸ ਵਿੱਚ ਪੱਛਮੀ ਕਮਾਂਡ, ਸੀਮਾ ਸੁਰੱਖਿਆ ਬਲ ਦੇ ਸ਼੍ਰੀ ਸਤੀਸ਼ ਐੱਸ ਖੰਡਾਰੇ, ਭਾਰਤੀ ਪੁਲਿਸ ਸੇਵਾ, ਐਡੀਸ਼ਨਲ ਡਾਇਰੈਕਟਰ ਜਨਰਲ, ਸ਼੍ਰੀ ਓਮ ਪ੍ਰਕਾਸ਼ ਉਪਾਧਿਆਏ, ਡਾਇਰੈਕਟਰ ਜਨਰਲ (ਆਪ੍ਰੇਸ਼ਨਲ) ਅਤੇ ਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਮਨੋਜ ਕਾਰਕੀ ਨੇ ਸਰਗਰਮੀ ਨਾਲ ਹਿੱਸਾ ਲਿਆ।
ਸ਼੍ਰੀ ਸਤੀਸ਼ ਐੱਸ ਖੰਡਾਰੇ, ਭਾਰਤੀ ਪੁਲਿਸ ਸੇਵਾ, ਐਡੀਸ਼ਨਲ ਡਾਇਰੈਕਟਰ ਜਨਰਲ, ਸੀਮਾ ਸੁੱਰਖਿਆ ਬਲ, ਪੱਛਮੀ ਕਮਾਂਡ ਨੇ ਪ੍ਰੈੱਸ ਕਾਨਫਰੰਸ ਦੀ ਪ੍ਰਧਾਨਗੀ ਕਰਦੇ ਹੋਏ ਰਾਸ਼ਟਰੀ ਅਤੇ ਖੇਤਰੀ ਮੀਡੀਆ ਪ੍ਰਤੀਨਿਧੀਆਂ ਨੂੰ ਸੰਬੋਧਨ ਕੀਤਾ ਅਤੇ ਬਲ ਦੇ ਗਠਨ ਅਤੇ ਇਸ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ। ਨਾਲ ਹੀ ਪੱਛਮੀ ਕਮਾਂਡ ਚੰਡੀਗੜ੍ਹ ਦੇ ਅਧੀਨ ਆਉਣ ਵਾਲੇ ਸੀਮਾ ਇਲਾਕਿਆਂ ’ਤੇ ਸੀਮਾ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੁਰਗਮ-ਭੂ-ਭਾਗ ਅਤੇ ਸਖ਼ਤ ਜਲਵਾਯੂ ਹਾਲਤਾਂ ਦੇ ਬਾਵਜੂਦ, ਬੀਐੱਸਐੱਫ ਦੇ ਜਵਾਨ ਪ੍ਰਭਾਵੀ ਤੌਰ ’ਤੇ ਸੀਮਾ-ਪਾਰ ਅਪਰਾਧਾਂ ਜਿਵੇਂ ਘੁਸਪੈਠ, ਨਸ਼ੀਲੇ ਪਦਾਰਥਾਂ, ਹਥਿਆਰਾਂ/ਗੋਲਾ-ਬਾਰੂਦ ਆਦਿ ਦੀ ਤਸਕਰੀ ਨੂੰ ਰੋਕੇ ਹੋਏ ਹਨ। ਸੀਮਾ ’ਤੇ ਹੋ ਰਹੀਆਂ ਡ੍ਰੋਨ ਗਤੀਵਿਧੀਆਂ ਨੂੰ ਰੋਕਣ ਲਈ ਬਾਰਡਰ ’ਤੇ ਐਂਟਰੀ ਡ੍ਰੋਨ ਸਿਸਟਮ ਨੂੰ ਸਥਾਪਿਤ ਕੀਤਾ ਗਿਆ ਹੈ ਅਤੇ ਡ੍ਰੋਨ ਦੇ ਖਤਰੇ ਨੂੰ ਘੱਟ ਕੀਤਾ ਗਿਆ ਹੈ। ਇਸ ਵਰ੍ਹੇ ਸੀਮਾ ਸੁਰੱਖਿਆ ਬਲ ਨੇ ਸੀਮਾ ‘ਤੇ ਕੁੱਲ 257 ਡ੍ਰੋਨ ਗਿਰਾਏ ਅਤੇ ਜ਼ਬਤ ਕੀਤੇ ਹਨ ਅਤੇ ਕੁੱਲ 667 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਵਿਭਿੰਨ ਆਪ੍ਰੇਸ਼ਨਾਂ ਦੌਰਾਨ ਜ਼ਬਤ ਕੀਤਾ ਹੈ, ਨਾਲ ਹੀ 06 ਘੁਸਪੈਠੀਏ ਵੀ ਮਾਰ ਗਿਰਾਏ ਹਨ। ਮੌਜੂਦਾ ਸਮੇਂ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ, ਸੀਮਾ ਸੁਰੱਖਿਆ ਬਲ ਨੇ ਬਾਰਡਰ ‘ਤੇ ਆਪਣੀ ਚੌਕਸੀ ਨੂੰ ਹੋਰ ਵੀ ਵਧਾ ਦਿੱਤਾ ਹੈ, ਜਿਸ ਨਾਲ ਅਸਮਾਜਿਕ ਤੱਤਾਂ ਦੀਆਂ ਗਤੀਵਿਧੀਆਂ ਨੂੰ ਰੋਕ ਕੇ ਦੇਸ਼ ਦੇ ਦੁਸ਼ਮਣਾਂ ਤੋਂ ਸੀਮਾਵਾਂ ਦੀ ਰੱਖਿਆ ਕੀਤੀ ਜਾ ਸਕੇ।
ਇਸ ਤੋਂ ਇਲਾਵਾ, ਭਾਰਤ ਸਰਕਾਰ ਦੁਆਰਾ ਕੇਵੜੀਆ, ਗੁਜਰਾਤ ਵਿੱਚ ਵੱਡੇ ਪੱਧਰ ’ਤੇ ਆਯੋਜਿਤ ਰਾਸ਼ਟਰੀ ਏਕਤਾ ਦਿਵਸ ਦੇ ਪ੍ਰੋਗਰਾਮ ਵਿੱਚ ਬੀਐੱਸਐੱਪ ਨੇ ਦਿੱਤੀਆਂ ਗਈਆਂ ਸਾਰੀਆਂ ਜ਼ਿੰਮੇਦਾਰੀਆਂ ਨੂੰ ਬਿਹਤਰ ਢੰਗ ਨਾਲ ਲਾਗੂ ਕੀਤਾ ਹੈ ਅਤੇ ਨਿਭਾਇਆ ਹੈ, ਜਿਸ ਦੇ ਮੁੱਖ ਮਹਿਮਾਨ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਨ।
ਐਡੀਸ਼ਨਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ, ਪੱਛਮੀ ਕਮਾਂਡ ਨੇ ਅੰਤਰਰਾਸ਼ਟਰੀ ਸੀਮਾ ਅਤੇ ਨਿਯੰਤਰਣ ਰੇਖਾ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਹਿਤ ਵਿੱਚ ਭਾਰਤ ਸਰਕਾਰ ਦੁਆਰਾ ਲਾਗੂ ਕੀਤੀਆਂ ਗਈਆਂ ਵਿਭਿੰਨ ਭਲਾਈ ਯੋਜਨਾਵਾਂ ਜਿਵੇਂ ਈ-ਆਵਾਸ, ਆਯੁਸ਼ਮਾਨ, ਸੀਏਪੀਐੱਫ, ਈ-ਟਿਕਟਿੰਗ, ਸੀਐੱਲਐੱਮਐੱਸ (ਕੇਂਦ੍ਰਰੀਕ੍ਰਿਤ ਸ਼ਰਾਬ ਪ੍ਰਬੰਧਨ ਪ੍ਰਣਾਲੀ) ਆਦਿ ਬਾਰੇ ਅਤੇ ਉਨ੍ਹਾਂ ਦੇ ਲਾਗੂਕਰਨ ਦੀ ਜਾਣਕਾਰੀ ਦਿੱਤੀ। ਨਾਲ ਹੀ ਬਾਰਡਰ ‘ਤੇ ਹੋਣ ਵਾਲੇ ਵਿਕਾਸ ਕਾਰਜਾਂ ਜਿਨ੍ਹਾਂ ਨਾਲ ਸੀਮਾ ’ਤੇ ਤਾਇਨਾਤ ਜਵਾਨਾਂ ਨੂੰ ਸੁਰੱਖਿਆ ਵਿੱਚ ਮਦਦ ਦੇ ਨਾਲ-ਨਾਲ ਸੀਮਾਵਾਸੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਬਾਰੇ ਵੀ ਵਿਸਤਾਰ ਸਹਿਤ ਚਰਚਾ ਕੀਤੀ।
ਅੰਤ ਵਿੱਚ, ਸੀਮਾ ਸੁਰੱਖਿਆ ਬਲ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਨੇ ਦੁਹਰਾਇਆ ਕਿ ਕਈ ਚੁਣੌਤੀਆਂ ਦੇ ਬਾਵਜੂਦ ਅੰਤਰਰਾਸ਼ਟਰੀ ਸੀਮਾ ਅਤੇ ਨਿਯੰਤਰਣ ਰੇਖਾ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨ ਆਪਣੀ ਜ਼ਿੰਮੇਵਾਰੀ ਦੇ ਇਲਾਕੇ ਵਿੱਚ ਸੀਮਾ ਸੁਰੱਖਿਆ ਬਲ ਦੇ ਆਦਰਸ਼ ਵਾਕ ‘ਸੰਪੂਰਨ ਜੀਵਨ ਕਰਤੱਵ’ ਦੇ ਅਨੁਰੂਪ ਪ੍ਰਭਾਵੀ ਢੰਗ ਨਾਲ ਕਾਰਵਾਈ ਕਰ ਰਹੇ ਹਨ।
Home / Choose Language / Punjabi / ਬੀਐੱਸਐੱਫ ਦੁਆਰਾ ਇਸ ਵਰ੍ਹੇ 257 ਡ੍ਰੋਨ ਗਿਰਾਏ ਗਏ ਅਤੇ 667 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ: ਸਤੀਸ਼ ਐੱਸ ਖੰਡਾਰੇ
ਬੀਐੱਸਐੱਫ ਦੁਆਰਾ ਇਸ ਵਰ੍ਹੇ 257 ਡ੍ਰੋਨ ਗਿਰਾਏ ਗਏ ਅਤੇ 667 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ: ਸਤੀਸ਼ ਐੱਸ ਖੰਡਾਰੇ
Follow us on:Tags BSF drones drugs seized Satish S Khandare shot down
मित्रों,
मातृभूमि समाचार का उद्देश्य मीडिया जगत का ऐसा उपकरण बनाना है, जिसके माध्यम से हम व्यवसायिक मीडिया जगत और पत्रकारिता के सिद्धांतों में समन्वय स्थापित कर सकें। इस उद्देश्य की पूर्ति के लिए हमें आपका सहयोग चाहिए है। कृपया इस हेतु हमें दान देकर सहयोग प्रदान करने की कृपा करें। हमें दान करने के लिए निम्न लिंक पर क्लिक करें -- Click Here
मातृभूमि समाचार का उद्देश्य मीडिया जगत का ऐसा उपकरण बनाना है, जिसके माध्यम से हम व्यवसायिक मीडिया जगत और पत्रकारिता के सिद्धांतों में समन्वय स्थापित कर सकें। इस उद्देश्य की पूर्ति के लिए हमें आपका सहयोग चाहिए है। कृपया इस हेतु हमें दान देकर सहयोग प्रदान करने की कृपा करें। हमें दान करने के लिए निम्न लिंक पर क्लिक करें -- Click Here
Check Also
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਸੋਸ਼ਲ ਮੀਡੀਆ ਅਤੇ ਓਟੀਟੀ ਪਲੈਟਫਾਰਮ ਨੂੰ ਨਿਯਮਿਤ ਕਰਨ ਵਾਲੇ ਮੌਜੂਦਾ ਕਾਨੂੰਨਾਂ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਸਹਿਮਤੀ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ …