बुधवार, अक्तूबर 30 2024 | 11:00:21 AM
Breaking News
Home / Tag Archives: National Agri-Food Biomanufacturing Institute

Tag Archives: National Agri-Food Biomanufacturing Institute

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਬ੍ਰਿਕ – ਨੈਸ਼ਨਲ ਐਗਰੀ-ਫੂਡ ਬਾਇਓਮੈਨਿਊਫੈਕਚਰਿੰਗ ਇੰਸਟੀਚਿਊਟ, ਮੋਹਾਲੀ ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ

ਖੇਤੀਬਾੜੀ ਬਾਇਓਟੈਕਨੋਲੋਜੀ ਅਤੇ ਬਾਇਓਪ੍ਰੋਸੈਸਿੰਗ ਵਿੱਚ ਭਾਰਤ ਦੀ ਖੋਜ ਅਤੇ ਵਿਕਾਸ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਕਦਮ ਚੁੱਕਦੇ ਹੋਏ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ 28 ਅਕਤੂਬਰ, 2024 ਨੂੰ ਮੋਹਾਲੀ, ਪੰਜਾਬ ਵਿੱਚ ਬੀਆਈਆਰਏਸੀ-ਨੈਸ਼ਨਲ ਐਗਰੀ-ਫੂਡ ਬਾਇਓਨਿਊਫੈਕਚਰਿੰਗ ਇੰਸਟੀਚਿਊਟ (ਬੀਆਈਆਰਏਸੀ-ਐੱਨਏਬੀਆਈ) ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ  ਇਸ ਤਰ੍ਹਾਂ ਬੀਆਈਆਰਏਸੀ-ਐੱਨਏਬੀਆਈ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਦੀ ‘ਬਾਇਓਈ3 (ਆਰਥਿਕਤਾ, ਵਾਤਾਵਰਣ ਅਤੇ ਰੋਜ਼ਗਾਰ ਲਈ ਬਾਇਓਟੈਕਨੋਲੋਜੀ) ਨੀਤੀ ਦੇ ਤਹਿਤ ਉੱਚ ਪ੍ਰਦਰਸ਼ਨ ਵਾਲੇ ਬਾਇਓਨਿਊਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਵਾਲਾ ਪਹਿਲਾ ਬਾਇਓਨਿਊਫੈਕਚਰਿੰਗ ਇੰਸਟੀਚਿਊਟ ਬਣ ਗਿਆ ਹੈ। “ਐੱਨਏਬੀਆਈ ਅਤੇ ਸੀਆਈਏਬੀ ਦੀ ਸੰਯੁਕਤ ਮੁਹਾਰਤ ਖੇਤੀਬਾੜੀ ਉਤਪਾਦਕਤਾ ਅਤੇ ਪੌਸ਼ਟਿਕ ਸਮੱਗਰੀ ਨੂੰ ਵਧਾਉਣ ਵਿੱਚ ਮਦਦ ਕਰੇਗੀ” ਨਵੇਂ ਇੰਸਟੀਚਿਊਟ ਬਾਰੇ ਬੋਲਦਿਆਂ, ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਕਿਹਾ ਕਿ ਬੀਆਈਆਰਏਸੀ-ਐੱਨਏਬੀਆਈ ਦੀ ਸਥਾਪਨਾ ਬਾਇਓਟੈਕਨਾਲੋਜਿਸਟ ਅਤੇ ਬਾਇਓਪ੍ਰੋਸੈਸਿੰਗ ਮਾਹਿਰਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ​​ਕਰੇਗੀ। “ਜਦੋਂ 6-7 ਸਾਲ ਪਹਿਲਾਂ ਐੱਨਏਬੀਆਈ ਅਤੇ ਸੀਆਈਏਬੀ ਦੇ ਰਲੇਵੇਂ ਦਾ ਵਿਚਾਰ ਪੇਸ਼ ਕੀਤਾ ਗਿਆ ਸੀ, ਤਾਂ ਮੈਨੂੰ ਖੁਸ਼ੀ ਹੈ ਕਿ ਡੀਬੀਟੀ 14 ਸੰਸਥਾਵਾਂ ਨੂੰ ਇੱਕ ਛੱਤਰੀ ਹੇਠ ਏਕੀਕ੍ਰਿਤ ਕਰਨ ਵਾਲੀ ਪਹਿਲੀ ਸੰਸਥਾ ਬਣ ਗਈ ਹੈ। ਅੱਜ, ਇਸ ਰਲੇਵੇਂ ਨਾਲ, ਅਸੀਂ ਇੱਕ ਕਦਮ ਹੋਰ ਅੱਗੇ ਵਧ ਗਏ ਹਾਂ। ਨਵੇਂ ਇੰਸਟੀਚਿਊਟ ਦੀ ਸਥਾਪਨਾ ਨੈਸ਼ਨਲ ਐਗਰੀ-ਫੂਡ ਬਾਇਓਟੈਕਨੋਲੋਜੀ ਇੰਸਟੀਚਿਊਟ (ਐੱਨਏਬੀਆਈ), ਮੋਹਾਲੀ ਅਤੇ ਸੈਂਟਰ ਆਫ਼ ਇਨੋਵੇਟਿਵ ਐਂਡ ਅਪਲਾਈਡ ਬਾਇਓਪ੍ਰੋਸੈਸਿੰਗ (ਸੀਆਈਏਬੀ), ਮੋਹਾਲੀ ਦੇ ਵਿਚਕਾਰ ਇੱਕ ਰਣਨੀਤਕ ਵਿਲੀਨਤਾ ਹੈ, ਜੋ ਦੋਵੇਂ ਬਾਇਓਟੈਕਨੋਲੋਜੀ ਵਿਭਾਗ ਦੇ ਅਧੀਨ ਆਟੋਨੋਮਸ ਸੰਸਥਾਵਾਂ ਹਨ। ਐੱਨਏਬੀਆਈ ਅਤੇ ਸੀਆਈਏਬੀ ਦੀ ਸੰਯੁਕਤ ਮੁਹਾਰਤ ਕਾਢਾਂ ਰਾਹੀਂ ਖੇਤੀ ਉਤਪਾਦਕਤਾ ਨੂੰ ਵਧਾਏਗੀ ਜਿਵੇਂ ਕਿ ਵਧੇਰੇ ਪੈਦਾਵਾਰ ਵਾਲੀਆਂ ਜੈਨੇਟਿਕ ਤੌਰ ‘ਤੇ ਸੋਧੀਆਂ ਫਸਲਾਂ, ਰੋਗ ਪ੍ਰਤੀਰੋਧ ਵਿੱਚ ਸੁਧਾਰ ਅਤੇ ਪੋਸ਼ਣ ਸੰਬੰਧੀ ਸਮੱਗਰੀ ਵਿੱਚ ਸੁਧਾਰ। “ਬਾਇਓਈ3 ਨੀਤੀ ਵਿਗਿਆਨ ਅਤੇ ਨਵੀਨਤਾ ‘ਤੇ ਸਰਕਾਰ ਦੇ ਜ਼ੋਰ ਨੂੰ ਉਜਾਗਰ ਕਰਦੀ ਹੈ“ ਮੰਤਰੀ ਨੇ ਸਭਾ ਨੂੰ ਦੱਸਿਆ ਕਿ ਇਹ ਇੱਕ ਇਤਫ਼ਾਕ ਦੀ ਗੱਲ ਹੈ ਕਿ ਇਹ ਸਮਾਗਮ ਉਸ ਸਮੇਂ ਆਯੋਜਿਤ ਕੀਤਾ ਜਾ ਰਿਹਾ ਸੀ ਜਦੋਂ ਭਾਰਤ ਸਰਕਾਰ ਨੇ ਬਾਇਓ ਈ 3 ਨੀਤੀ ਬਣਾਈ ਸੀ। “ਇਹ ਨੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਵਿਗਿਆਨ ਅਤੇ ਨਵੀਨਤਾ ‘ਤੇ ਦਿੱਤੇ ਗਏ ਜ਼ੋਰ ਨੂੰ ਉਜਾਗਰ ਕਰਦੀ ਹੈ। ਪੁਲਾੜ ਸਟਾਰਟਅੱਪਸ ਅਤੇ ਮਿਸ਼ਨ ਮੌਸਮ ਲਈ 1,000 ਕਰੋੜ ਰੁਪਏ ਦੀ ਵੰਡ ਸਰਕਾਰ ਦੁਆਰਾ ਕੀਤੀਆਂ ਗਈਆਂ ਦੋ ਹੋਰ ਪਹਿਲਕਦਮੀਆਂ ਹਨ, ਜੋ ਸਰਕਾਰ ਦੁਆਰਾ ਵਿਗਿਆਨ ਅਤੇ ਟੈਕਨੋਲੋਜੀ ਖੇਤਰ ਨੂੰ ਦਿੱਤੇ ਗਏ ਮਹੱਤਵ ਅਤੇ ਤਰਜੀਹ ਨੂੰ ਰੇਖਾਂਕਿਤ ਕਰਦੀਆਂ ਹਨ। “ਬਾਇਓਟੈਕ ਸੈਕਟਰ ਸਾਡੀ ਅਰਥਵਿਵਸਥਾ ਵਿੱਚ ਵੱਡੇ ਪੱਧਰ ‘ਤੇ ਮੁੱਲ ਜੋੜਨ ਜਾ ਰਿਹਾ ਹੈ“ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਕਿਹਾ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਕੋਲ ਬਾਇਓਟੈਕ ਸੈਕਟਰ ਲਈ ਸਮਰਪਿਤ ਨੀਤੀ ਹੈ। “ਬਾਇਓਟੈਕ ਸੈਕਟਰ ਵਾਤਾਵਰਣ ਅਨੁਕੂਲ ਹੱਲਾਂ ਰਾਹੀਂ ਸਾਡੀ ਅਰਥਵਿਵਸਥਾ ਵਿੱਚ ਵੱਡੇ ਪੱਧਰ ‘ਤੇ ਮੁੱਲ ਜੋੜਨ ਜਾ ਰਿਹਾ ਹੈ। “ਸਿੰਥੈਟਿਕ ਤੋਂ ਕੁਦਰਤੀ ਸਮੱਗਰੀ ਤੱਕ ਅਰਥਵਿਵਸਥਾ ਦਾ ਪਰਿਵਰਤਨ ਵੀ ਵੱਡੇ ਪੱਧਰ ‘ਤੇ ਬੀਆਈਆਰਏਸੀ-ਐੱਨਏਬੀਆਈ ਦੁਆਰਾ ਚਲਾਇਆ ਜਾਵੇਗਾ।” “ਬੀਆਈਆਰਏਸੀ–ਐੱਨਏਬੀਆਈ ਵਾਤਾਵਰਣ, ਮੇਕ ਇਨ ਇੰਡੀਆ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ ਹੈ” ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਕਿਹਾ ਕਿ ਨਵੇਂ ਇੰਸਟੀਚਿਊਟ ਦਾ ਉਦਘਾਟਨ ਸਹੀ ਸਮੇਂ ‘ਤੇ ਹੋ ਰਿਹਾ ਹੈ, ਕਿਉਂਕਿ ਭਾਰਤ ਦੇ ਵਿਸ਼ਾਲ ਸਰੋਤਾਂ ਦੀ ਵਰਤੋਂ ਕਰਨੀ ਬਾਕੀ ਹੈ ਅਤੇ ਵਿਸ਼ਵ ਭਾਰਤ ਦੇ ਤਜ਼ਰਬੇ ਤੋਂ ਸਿੱਖਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਚੰਦਰਯਾਨ ਮਿਸ਼ਨ ਅਤੇ ਜਿਸ ਤਰ੍ਹਾਂ ਨਾਲ ਵੱਖ-ਵੱਖ ਦੇਸ਼ ਸਾਡੇ ਤੋਂ ਸਿੱਖਣ ਲਈ ਉਤਸੁਕ ਹਨ, ਇਸ ਤੋਂ ਸਪੱਸ਼ਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸੰਸਥਾ ਸਰਕਾਰ ਦੇ ਤਰਜੀਹੀ ਖੇਤਰਾਂ ਨੂੰ ਦਰਸਾਉਂਦੀ ਹੈ, ਜਿਸ ਵਿੱਚ ਵਾਤਾਵਰਣ ਪ੍ਰਤੀ ਵਚਨਬੱਧਤਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਅਤੇ ਮੇਕ ਇਨ ਇੰਡੀਆ ਪਹਿਲਕਦਮੀ ਸ਼ਾਮਲ ਹੈ। “ਨਵਾਂ ਸੰਸਥਾਨ ਕਿਸਾਨਾਂ ਲਈ ਮਾਲੀਏ ਦੇ ਨਵੇਂ ਸਰੋਤ ਪੈਦਾ ਕਰਕੇ, ਖੇਤੀ ਰਹਿੰਦ-ਖੂੰਹਦ ਤੋਂ ਮੁੱਲ-ਵਰਧਿਤ ਉਤਪਾਦ ਵਿਕਸਿਤ ਕਰਕੇ ਅਤੇ ਉਦਯੋਗਿਕ ਸਹਿਯੋਗ ਰਾਹੀਂ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ‘ਕਿਸਾਨਾਂ ਦੀ ਆਮਦਨ ਦੁੱਗਣੀ ਕਰਨ’ ਦੇ ਸਰਕਾਰ ਦੇ ਵਿਜ਼ਨ ਦੇ ਅਨੁਸਾਰ ਹੈ।” ਖੋਜ-ਉਦਯੋਗ ਦੇ ਪਾੜੇ ਨੂੰ ਦੂਰ ਕਰਨ, ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਸੰਮਲਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੀਆਈਆਰਏਸੀ ਬਾਇਓਨੈਸਟ ਬ੍ਰਿਕ – ਐੱਨਏਬੀਆਈ ਇਨਕਿਊਬੇਸ਼ਨ ਸੈਂਟਰ ਦੀ ਸ਼ੁਰੂਆਤ ਇਸ ਮੌਕੇ ‘ਤੇ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਨੇ ਬ੍ਰਿਕ – ਐੱਨਏਬੀਆਈ ਕੈਂਪਸ ਵਿੱਚ ਸਥਿਤ ਬੀਆਈਆਰਏਸੀ ਬਾਇਓਨੈਸਟ ਬ੍ਰਿਕ – ਐੱਨਏਬੀਆਈ ਇਨਕਿਊਬੇਸ਼ਨ ਸੈਂਟਰ ਦਾ ਉਦਘਾਟਨ ਵੀ ਕੀਤਾ। ਬਾਇਓਨੈਸਟ ਬ੍ਰਿਕ – ਐੱਨਏਬੀਆਈ ਇਨਕਿਊਬੇਸ਼ਨ ਸੈਂਟਰ ਖੇਤੀਬਾੜੀ ਅਤੇ ਬਾਇਓਪ੍ਰੋਸੈਸਿੰਗ ਖੇਤਰਾਂ ਵਿੱਚ ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਕੇ ਖੋਜ ਅਤੇ ਉਦਯੋਗ ਦੇ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਮੰਤਰੀ ਨੇ ਕਿਹਾ ਕਿ ਇਹ ਕੇਂਦਰ ਖੋਜ ਅਤੇ ਵਪਾਰੀਕਰਨ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰੇਗਾ, ਖੋਜ ਅਤੇ ਵਿਕਾਸ ਸਹੂਲਤ ‘ਤੇ ਵਿਕਸਤ ਨਵੀਨਤਾਵਾਂ ਨੂੰ ਵੱਡੇ ਪੱਧਰ ‘ਤੇ ਅਪਣਾਉਣ ਲਈ ਉਦਯੋਗਿਕ ਭਾਈਵਾਲਾਂ ਨਾਲ ਜੁੜ ਜਾਵੇਗਾ। “ਬਾਇਓਟੈਕ ਸੈਕਟਰ ਦੀ ਸੰਭਾਵਨਾ ਨੂੰ ਬਿਹਤਰ ਬਣਾਉਣ ਦੀ ਲੋੜ ਹੈ“ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਗਿਆਨਕ ਸਮਰੱਥਾ ਹੁਣ ਦੂਜਿਆਂ ਨਾਲੋਂ ਪਿੱਛੇ ਨਹੀਂ ਹੈ। “ਸਾਨੂੰ ਉਦਯੋਗ ਵਿੱਚ ਵਧੇਰੇ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਹੈ ਤਾਂ ਜੋ ਉਹ ਵੀ ਸ਼ਾਮਲ ਹੋਣ ਅਤੇ ਪ੍ਰੋਜੈਕਟਾਂ ਨੂੰ ਡਿਜ਼ਾਈਨ ਕਰਨ। ਸੋਸ਼ਲ ਮੀਡੀਆ ਦੀ ਵਰਤੋਂ ਸਾਡੇ ਵਿਗਿਆਨੀਆਂ ਦੁਆਰਾ ਕੀਤੇ ਜਾ ਰਹੇ ਚੰਗੇ ਕੰਮ ਨੂੰ ਪ੍ਰਸਿੱਧ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਸੰਦੇਸ਼ ਜੋ ਬਾਹਰ ਜਾਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਗ੍ਰੈਜੂਏਟ ਤਕਨੀਕੀ ਜਾਣਕਾਰੀ, ਵਿੱਤੀ ਸਹਾਇਤਾ ਅਤੇ ਮਾਰਕੀਟ ਸਬੰਧਾਂ ਤੋਂ ਵੀ ਲਾਭ ਉਠਾ ਸਕਦੇ ਹਨ ਜੋ ਕਿ ਬ੍ਰਿਕ – ਐੱਨਏਬੀਆਈ ਵਰਗੀਆਂ ਸੰਸਥਾਵਾਂ ਬਾਇਓਟੈਕ ਸੈਕਟਰ ਵਿੱਚ ਉੱਦਮੀ ਵਿਕਲਪਾਂ ਨੂੰ ਅੱਗੇ ਵਧਾਉਣ ਲਈ ਪ੍ਰਦਾਨ ਕਰ ਸਕਦੀਆਂ ਹਨ। ਕੇਂਦਰ ਵਿੱਚ ਸ਼ੁਰੂ ਕੀਤੇ ਜਾ ਰਹੇ ਸਟਾਰਟਅੱਪਾਂ ਨੂੰ ਸਲਾਹਕਾਰ ਅਤੇ ਸਿਖਲਾਈ, ਅਤੇ ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਤੱਕ ਪਹੁੰਚ ਤੋਂ ਲਾਭ ਹੋਵੇਗਾ। “ਐੱਨਏਬੀਆਈ ਅਤੇ ਸੀਆਈਏਬੀ ਦਾ ਰਲੇਵਾਂ ਇੱਕ ਬਾਇਓਟੈਕ ਪਾਵਰਹਾਊਸ ਬਣਾਏਗਾ” ਬ੍ਰਿਕ ਦੇ ਡਾਇਰੈਕਟਰ ਜਨਰਲ ਅਤੇ ਬਾਇਓਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਸਕੱਤਰ, ਪ੍ਰੋ. ਰਾਜੇਸ਼ ਐੱਸ. ਗੋਖਲੇ ਨੇ ਕਿਹਾ ਕਿ ਐੱਨਏਬੀਆਈ ਅਤੇ ਸੀਆਈਏਬੀ ਦੇ ਰਲੇਵੇਂ ਨਾਲ ਇੱਕ ਬਾਇਓਟੈਕ ਪਾਵਰਹਾਊਸ ਬਣੇਗਾ। “ਮਨਾਂ ਨੂੰ ਮਿਲਾਉਣਾ ਹੀ ਸੰਭਾਵਨਾਵਾਂ ਨੂੰ ਵਧਾਉਣ ਦਾ ਇੱਕੋ ਇੱਕ ਤਰੀਕਾ ਹੈ, ਇਸਦੇ ਲਈ ਸਾਨੂੰ ਕੰਧਾਂ ਨੂੰ ਤੋੜਨ ਦੀ ਲੋੜ ਹੈ। “ਐੱਨਏਬੀਆਈ ਅਤੇ ਸੀਆਈਏਬੀ ਦਾ ਰਲੇਵਾਂ ਇੱਕ ਬਾਇਓਟੈਕ ਪਾਵਰਹਾਊਸ ਬਣਾਏਗਾ।” ਉਨ੍ਹਾਂ ਕਿਹਾ ਕਿ ਐੱਨਏਬੀਆਈ ਅਤੇ ਸੀਆਈਏਬੀ ਕੁਦਰਤੀ ਭਾਈਵਾਲ ਹਨ ਅਤੇ ਉਹ ਮਿਲ ਕੇ ਬਾਇਓਟੈਕ ਉੱਤਮਤਾ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਨਵੀਂ ਸੰਸਥਾ ਦੁਆਰਾ ਬਣਾਈ ਗਈ ਤਾਲਮੇਲ ਨਵੇਂ ਮੁੱਲ ਜੋੜਨ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ। ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ ਦੇ ਮੈਨੇਜਿੰਗ ਡਾਇਰੈਕਟਰ ਡਾ: ਜਿਤੇਂਦਰ ਕੁਮਾਰ ਨੇ ਕਿਹਾ ਕਿ ਬਾਇਓਨੈਸਟ ਇਨਕਿਊਬੇਸ਼ਨ ਸੈਂਟਰ ਭਾਰਤ ਦੇ ਇਨਕਿਊਬੇਸ਼ਨ ਸੈਂਟਰਾਂ ਵਿੱਚ ਇੱਕ ਬਹੁਤ ਵੱਡਾ ਵਾਧਾ ਹੈ, ਕਿਉਂਕਿ ਚੰਡੀਗੜ੍ਹ ਖੇਤਰ ਵਿੱਚ ਕਈ ਗਿਆਨ ਸੰਸਥਾਵਾਂ ਵਾਲੇ ਅਜਿਹੇ ਕੇਂਦਰ ਲਈ ਇੱਕ ਵਧੀਆ ਸਥਾਨ ਹੈ। ਡਾ. ਅਲਕਾ ਸ਼ਰਮਾ, ਸੀਨੀਅਰ ਸਲਾਹਕਾਰ ਅਤੇ ਬਾਇਓ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਵਿੱਚ ਬਾਇਓਮੈਨਿਊਫੈਕਚਰਿੰਗ ਡਾਇਰੈਕਟੋਰੇਟ ਦੇ ਮੁਖੀ ਨੇ ਕਿਹਾ ਕਿ ਨਵੀਂ ਸੰਸਥਾ ਦਾ ਸਮਰਪਣ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਬਾਇਓਈ3 ਨੀਤੀ ਨੂੰ ਲਾਗੂ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਹੋਰ ਪਤਵੰਤਿਆਂ ਦਾ ਬ੍ਰਿਕ-ਐੱਨਏਬੀਆਈ ਵਿੱਚ ਸਵਾਗਤ ਕਰਦੇ ਹੋਏ ਕਾਰਜਕਾਰੀ ਨਿਰਦੇਸ਼ਕ ਪ੍ਰੋ. ਅਸ਼ਵਨੀ ਪਾਰੀਕ ਨੇ ਕਿਹਾ ਕਿ ਨਵੀਂ ਸੰਸਥਾ ਜੈਵਿਕ ਖਾਦਾਂ, ਬਾਇਓ-ਕੀਟਨਾਸ਼ਕਾਂ ਅਤੇ ਪ੍ਰੋਸੈਸਡ ਫੂਡ ਆਈਟਮਾਂ ਦੇ ਉਤਪਾਦਨ ਵਿੱਚ ਮਦਦ ਕਰੇਗੀ, ਜਿਸ ਨਾਲ ਖੇਤੀਬਾੜੀ ਖੇਤਰ ਵਿੱਚ ਸਥਿਰਤਾ ਅਤੇ ਕੁਸ਼ਲਤਾ ਆਵੇਗੀ।

Read More »