ਗੁਆਨਾ ਦੇ ਰਾਸ਼ਟਰਪਤੀ ਡਾ. ਮੁਹੰਮਦ ਇਰਫਾਨ ਅਲੀ ਨੇ ਅੱਜ ਸਟੇਟ ਹਾਊਸ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਦੇਸ਼ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ ‘ਦ ਆਰਡਰ ਆਵ੍ ਐਕਸੀਲੈਂਸ’(“The Order of Excellence”) ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਦੂਰਦਰਸ਼ੀ ਸਟੇਟਸਮੈਨ ਦੇ ਰੂਪ ਵਿੱਚ ਗਲੋਬਲ ਸਟੇਜ ‘ਤੇ ਵਿਕਾਸਸ਼ੀਲ ਦੇਸ਼ਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ, ਗਲੋਬਲ ਕਮਿਊਨਿਟੀ ਦੇ ਲਈ ਅਸਾਧਾਰਣ ਸੇਵਾ ਕਰਨ ਅਤੇ ਭਾਰਤ-ਗੁਆਨਾ ਸਬੰਧਾਂ (India-Guyana relations) ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦੇ ਲਈ ਸ਼੍ਰੀ ਮੋਦੀ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਹੈ।
ਪੁਰਸਕਾਰ ਗ੍ਰਹਿਣ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਨਮਾਨ ਨੂੰ ਭਾਰਤ ਦੇ ਨਾਗਰਿਕਾਂ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਗਹਿਰੇ ਇਤਿਹਾਸਿਕ ਸਬੰਧਾਂ ਨੂੰ ਸਮਪਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰੀ ਯਾਤਰਾ ਭਾਰਤ-ਗੁਆਨਾ ਦੋਸਤੀ (India-Guyana friendship) ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਭਾਰਤ ਦੀ ਨਿਰੰਤਰ ਪ੍ਰਤੀਬੱਧਤਾ ਦਾ ਪ੍ਰਮਾਣ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗੁਆਨਾ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਕੇਵਲ ਚੋਥੇ ਵਿਦੇਸ਼ੀ ਨੇਤਾ ਹਨ।