ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਗਾਸ ਪਰਵ ਦੇ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿ ਭਾਰਤ ਵਿਕਾਸ ਅਤੇ ਵਿਰਾਸਤ ਇਕੱਠੇ ਲੈ ਕੇ ਅੱਗੇ ਵਧਣ ਲਈ ਪ੍ਰਤੀਬੱਧ ਹੈ। ਸ਼੍ਰੀ ਮੋਦੀ ਨੇ ਵਿਸ਼ੇਸ਼ ਤੌਰ ‘ਤੇ ਉੱਤਰਾਖੰਡ ਦੇ ਨਾਗਰਿਕਾਂ ਨੂੰ ਸ਼ੁਭਕਾਮਾਵਾਂ ਦਿੰਦੇ ਹੋਏ ਵਿਸ਼ਵਾਸ ਜਤਾਇਆ ਕਿ ਦੇਵਭੂਮੀ ਦੇ ਇਗਾਸ ਪਰਵ ਦੀ ਵਿਰਾਸਤ ਹੋਰ ਵੀ ਸਮ੍ਰਿੱਧ ਹੋਵੇਗੀ।
ਇੱਕ ਥ੍ਰੈੱਡ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਉੱਤਰਾਖੰਡ ਦੇ ਮੇਰੇ ਪਰਿਵਾਰਜਨਾਂ ਸਮੇਤ ਸਾਰੇ ਦੇਸ਼ਵਾਸੀਆਂ ਨੂੰ ਇਗਾਸ ਪਰਵ ਦੀਆਂ ਬਹੁਤ-ਬਹੁਤ ਵਧਾਈਆਂ ! ਦਿੱਲੀ ਵਿੱਚ ਅੱਜ ਮੈਨੂੰ ਵੀ ਉੱਤਰਾਖੰਡ ਤੋਂ ਲੋਕ ਸਭਾ ਸਾਂਸਦ ਅਨਿਲ ਬਲੂਨੀ ਜੀ ਦੇ ਇੱਥੇ ਇਸ ਤਿਉਹਾਰ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਿਲਿਆ। ਮੇਰੀ ਕਾਮਨਾ ਹੈ ਕਿ ਇਹ ਪਰਵ ਹਰ ਕਿਸੇ ਦੇ ਜੀਵਨ ਵਿੱਚ ਸੁਖ-ਸਮ੍ਰਿੱਧੀ ਅਤੇ ਖੁਸ਼ਹਾਲੀ ਲਿਆਏ@anil_baluni”
“ਅਸੀਂ ਵਿਕਾਸ ਅਤੇ ਵਿਰਾਸਤ ਨੂੰ ਇਕੱਠੇ ਲੈ ਕੇ ਅੱਗੇ ਵਧਣ ਲਈ ਪ੍ਰਤੀਬੱਧ ਹਾਂ। ਮੈਨੂੰ ਇਸ ਗੱਲ ਦਾ ਸੰਤੋਸ਼ ਹੈ ਕਿ ਲਗਭਗ ਲੁਪਤ ਹੋ ਚੁੱਕਿਆ ਲੋਕ ਸੱਭਿਆਚਾਰ ਨਾਲ ਜੁੜਿਆ ਇਗਾਸ ਪਰਵ, ਇੱਕ ਵਾਰ ਫਿਰ ਤੋਂ ਉੱਤਰਾਖੰਡ ਦੇ ਮੇਰੇ ਪਰਿਵਾਰਜਨਾਂ ਦੀ ਆਸਥਾ ਦਾ ਕੇਂਦਰ ਬਣ ਰਿਹਾ ਹੈ।”
“ਉੱਤਰਾਖੰਡ ਦੇ ਮੇਰੇ ਭਾਈ-ਭੈਣਾਂ ਨੇ ਇਗਾਸ ਦੀ ਪਰੰਪਰਾ ਨੂੰ ਜਿਸ ਪ੍ਰਕਾਰ ਜੀਵੰਤ ਕੀਤਾ ਹੈ, ਉਹ ਬਹੁਤ ਉਤਸ਼ਾਹਿਤ ਕਰਨ ਵਾਲਾ ਹੈ। ਦੇਸ਼ ਭਰ ਵਿੱਚ ਇਸ ਪਾਵਨ ਪਰਵ ਨੂੰ ਜਿਸ ਵੱਡੇ ਪੈਮਾਨੇ ‘ਤੇ ਮਨਾਇਆ ਜਾ ਰਿਹਾ ਹੈ, ਉਹ ਇਸ ਦਾ ਪ੍ਰੱਤਖ ਪ੍ਰਮਾਣ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਵ ਭੂਮੀ ਦੀ ਇਹ ਵਿਰਾਸਤ ਹੋਰ ਫਲੇਗੀ-ਫੁਲੇਗੀ।”