ਤਪਦਿਕ (ਟੀਬੀ) ਰੋਗ ਦੇ ਖਾਤਮੇ ਵਿੱਚ ਭਾਰਤ ਦੇ ਪ੍ਰਯਾਸਾਂ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਪਦਿਕ ਰੋਗ (ਟੀਬੀ) ਦੇ ਮਾਮਲਿਆਂ ਵਿੱਚ ਕਮੀ ਲਿਆਉਣ ਦੇ ਸਬੰਧ ਵਿੱਚ ਦੇਸ਼ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਇਆ।
ਵਿਸ਼ਵ ਸਿਹਤ ਸੰਗਠਨ ਦੁਆਰਾ 2015 ਤੋਂ 2023 ਦੌਰਾਨ ਤਪਦਿਕ ਰੋਗ ਦੇ ਮਾਮਲਿਆਂ ਵਿੱਚ 17.7 ਪ੍ਰਤੀਸ਼ਤ ਤੱਕ ਕਮੀ ਲਿਆਉਣ ਵਿੱਚ ਭਾਰਤ ਦੀ ਜ਼ਿਕਰਯੋਗ ਪ੍ਰਗਤੀ ਨੂੰ ਮਾਨਤਾ ਦਿੱਤੇ ਜਾਣ ਨਾਲ ਸਬੰਧਿਤ ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਦੀ ਇੱਕ ਪੋਸਟ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:
“ਸ਼ਲਾਘਾਯੋਗ ਪ੍ਰਗਤੀ! ਟੀਬੀ ਦੇ ਮਾਮਲਿਆਂ ਵਿੱਚ ਕਮੀ ਭਾਰਤ ਦੇ ਸਮਰਪਿਤ ਅਤੇ ਅਭਿਨਵ ਪ੍ਰਯਾਸਾਂ ਦਾ ਨਤੀਜਾ ਹੈ। ਸਮੂਹਿਕ ਭਾਵਨਾ ਦੇ ਮਾਧਿਅਮ ਨਾਲ, ਅਸੀਂ ਟੀਬੀ ਮੁਕਤ ਭਾਰਤ ਦੀ ਦਿਸ਼ਾ ਵਿੱਚ ਕੰਮ ਕਰਦੇ ਰਹਾਂਗੇ।”