रविवार, दिसंबर 22 2024 | 08:31:31 AM
Breaking News
Home / Choose Language / Punjabi

Punjabi

Punjabi

ਬੀਐੱਸਐੱਫ ਦੁਆਰਾ ਇਸ ਵਰ੍ਹੇ 257 ਡ੍ਰੋਨ ਗਿਰਾਏ ਗਏ ਅਤੇ 667 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ: ਸਤੀਸ਼ ਐੱਸ ਖੰਡਾਰੇ

01 ਦਸੰਬਰ ਨੂੰ ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਵਸ ਦੇ ਜਸ਼ਨ ਵਿੱਚ ਸੀਮਾ ਸੁਰੱਖਿਆ ਬਲ, ਪੱਛਮੀ ਕਮਾਂਡ, ਚੰਡੀਗੜ੍ਹ ਦੁਆਰਾ ਬੀਐੱਸਐੱਫ ਕੰਪਲੈਕਸ ਲਖਨੌਰ, ਮੋਹਾਲੀ ਅਤੇ ਬੀਐੱਸਐੱਫ ਕੈਂਪਸ, ਇੰਡਸਟ੍ਰੀਅਲ ਏਰੀਆ, ਫੇਜ-2, ਚੰਡੀਗੜ੍ਹ ਵਿੱਚ ਸੀਮਾ ਸੁਰੱਖਿਆ ਬਲ ਦੇ 69ਵੇਂ ਸਥਾਪਨਾ ਦਿਵਸ ਦਾ ਆਯੋਜਨ 30 ਨਵੰਬਰ ਅਤੇ 01 ਦਸੰਬਰ 2024 ਨੂੰ ਬਹੁਤ ਧੂਮਧਾਮ ਨਾਲ …

Read More »

51ਵੇਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ ਟੇਬਲ ਟੈਨਿਸ ਟੂਰਨਾਮੈਂਟ 2024 ਦਾ ਸ਼ਾਨਦਾਰ ਸਮਾਪਤੀ ਸਮਾਰੋਹ

51ਵਾਂ ਆਲ ਇੰਡੀਆ -ਇੰਟਰ ਇੰਟਰ-ਇੰਸਟੀਟਿਊਸ਼ਨਲ ਟੇਬਲ ਟੈਨਿਸ ਟੂਰਨਾਮੈਂਟ 2024 ਸੀਜੀਏ ਗੋਲਫ ਰੇਂਜ, ਚੰਡੀਗੜ੍ਹ ਵਿਖੇ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਸਮਾਪਤ ਹੋ ਗਿਆ। ਇਸ ਇਵੈਂਟ ਵਿੱਚ ਕਈ ਸ਼੍ਰੇਣੀਆਂ ਵਿੱਚ ਦਿਲਚਸਪ ਮੈਚ, ਵਿਸ਼ੇਸ਼ ਮਹਿਮਾਨਾਂ ਦੀ ਭਾਗੀਦਾਰੀ ਅਤੇ ਇੱਕ ਅਸਾਧਾਰਨ ਸੱਭਿਆਚਾਰਕ ਪ੍ਰਦਰਸ਼ਨ ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ। ਉਦਘਾਟਨੀ ਸਮਾਰੋਹ ਵਿੱਚ ਪਦਮ ਵਿਭੂਸ਼ਣ ਪੰਡਿਤ ਹਰੀਪ੍ਰਸਾਦ ਚੌਰਸੀਆ ਦੇ …

Read More »

ਸਾਥੀਆਨ ਅਤੇ ਸਵਾਸਤਿਕਾ ਸੰਸਥਾਗਤ ਚੈਂਪੀਅਨ ਬਣੇ

ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿਖੇ ਆਯੋਜਿਤ ਆਰ.ਬੀ.ਆਈ.@90 51ਵੀਂ ਸੰਸਥਾਗਤ ਟੇਬਲ ਟੈਨਿਸ ਚੈਂਪੀਅਨਸ਼ਿਪ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋ ਗਈ, ਜਿੱਥੇ ਸਵਾਸਤਿਕਾ ਘੋਸ਼ ਨੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਕੇ ਆਪਣੀ ਨਵੀਂ ਪਛਾਣ ਬਣਾਈ, ਜਦਕਿ ਜੀ. ਸਾਥੀਆਨ ਨੇ ਆਪਣਾ ਚੌਥਾ ਪੁਰਸ਼ ਸਿੰਗਲ ਖਿਤਾਬ ਜਿੱਤ ਕੇ ਆਪਣਾ ਦਬਦਬਾ ਜਾਰੀ ਰੱਖਿਆ। ਇਸ ਤੋਂ ਪਹਿਲਾਂ 2014, 2016 ਅਤੇ 2017 ਵਿੱਚ ਖਿਤਾਬ ਜਿੱਤ ਚੁੱਕੇ ਸਾਥੀਆਨ ਨੇ ਫਾਈਨਲ ਵਿੱਚ ਮਾਨਵ ਠੱਕਰ ਨੂੰ 4-3 ਨਾਲ ਹਰਾਇਆ ਸੀ। ਮੈਚ ਇੱਕ ਰੋਮਾਂਚਕ ਟਕਰਾਅ ਰਿਹਾ, ਜਿਸ ਵਿੱਚ ਦੋਵਾਂ ਖਿਡਾਰੀਆਂ ਨੇ ਸ਼ਾਨਦਾਰ ਰੈਲੀਆਂ ਖੇਡੀਆਂ, ਸ਼ਕਤੀਸ਼ਾਲੀ ਹਮਲੇ ਸ਼ੁਰੂ ਕੀਤੇ ਅਤੇ ਮੈਚ ਦੇ ਅੰਤ ਤੱਕ ਦਿਲਚਸਪ ਮੋੜਾਂ ਦਾ ਅਨੁਭਵ ਕੀਤਾ। ਸਾਥੀਆਨ ਨੂੰ ਜਿੱਤ ਤੋਂ ਬਾਅਦ 1.12 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ, ਜਦਕਿ ਮਾਨਵ ਨੂੰ 46,000 ਰੁਪਏ ਮਿਲੇ। ਸਵਾਸਤਿਕਾ ਘੋਸ਼ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਸ਼੍ਰੀਜਾ ਅਕੁਲਾ ਨੂੰ 4-2 ਨਾਲ ਹਰਾ ਕੇ ਆਪਣੀ ਪਹਿਲੀ ਵੱਡੀ ਚੈਂਪੀਅਨਸ਼ਿਪ ਜਿੱਤਣ ਦਾ ਸੁਪਨਾ ਸਾਕਾਰ ਕੀਤਾ। ਸ਼੍ਰੀਜਾ ਦੀ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਸਵਾਸਤਿਕਾ ਨੇ ਆਪਣੀ ਸ਼ਾਨਦਾਰ ਫੋਰਹੈਂਡ ਤਕਨੀਕ ਨਾਲ ਮੈਚ ‘ਤੇ ਕਬਜ਼ਾ ਕਰ ਲਿਆ। ਪਹਿਲੀਆਂ ਕੁਝ ਗੇਮਾਂ ਵਿੱਚ ਸੰਘਰਸ਼ ਕਰਨ ਦੇ ਬਾਵਜੂਦ, ਸਵਾਸਤਿਕਾ ਨੇ ਆਤਮ ਵਿਸ਼ਵਾਸ ਨਾਲ ਫਾਈਨਲ ਗੇਮ ਜਿੱਤੀ ਅਤੇ 120 ਰੈਂਕਿੰਗ ਅੰਕਾਂ ਦੇ ਨਾਲ ₹1.12 ਲੱਖ ਦੀ ਇਨਾਮੀ ਰਾਸ਼ੀ ਜਿੱਤੀ। ਸ਼੍ਰੀਜਾ ਨੂੰ ਉਸਦੇ ਯਤਨਾਂ ਲਈ ਅੱਧੀ ਇਨਾਮੀ ਰਾਸ਼ੀ ਮਿਲੀ। ਪੁਰਸ਼ਾਂ ਦੇ ਡਬਲਜ਼ ਵਿੱਚ ਆਕਾਸ਼ ਪਾਲ ਅਤੇ ਰੋਨਿਤ ਭਾਨਜਾ (ਰੇਲਵੇ) ਨੇ ਸਨਿਲ ਸ਼ੈਟੀ ਅਤੇ ਸੌਮਿਆਜੀਤ ਘੋਸ਼ (ਪੀਐਸਪੀਬੀ) ਨੂੰ 3-2 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਮਹਿਲਾ ਡਬਲਜ਼ ਵਿੱਚ, ਤਨੇਸ਼ਾ ਕੋਟੇਚਾ ਅਤੇ ਜੈਨੀਫਰ ਵਰਗੀਸ (ਮਹਾਰਾਸ਼ਟਰ) ਨੇ ਸਵਾਸਤਿਕਾ ਘੋਸ਼ ਅਤੇ ਓਸ਼ਿਕੀ ਜੋਰਦਾਰ (ਏਏਆਈ) ਨੂੰ ਸਿੱਧੇ ਗੇਮਾਂ ਵਿੱਚ ਹਰਾਇਆ। ਮਿਕਸਡ ਡਬਲਜ਼ ਵਿੱਚ ਦੀਆ ਚਿਤਲੇ ਅਤੇ ਮਾਨੁਸ਼ ਸ਼ਾਹ (ਆਰਬੀਆਈ) ਨੇ ਯਸ਼ਸਵਿਨੀ ਘੋਰਪੜੇ ਅਤੇ ਹਰਮੀਤ ਦੇਸਾਈ (ਪੀਐਸਪੀਬੀ) ਨੂੰ 3-1 ਨਾਲ ਹਰਾਇਆ। ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਸ਼੍ਰੀ ਟੀ. ਰਬੀ ਸ਼ੰਕਰ ਨੇ ਇਸ ਸ਼ਾਨਦਾਰ ਮੌਕੇ ‘ਤੇ ਮੈਡਲ ਜੇਤੂਆਂ ਨੂੰ ਇਨਾਮ ਵੰਡੇ। ਨਤੀਜੇ: * ਪੁਰਸ਼ ਸਿੰਗਲ ਫਾਈਨਲ: ਸਾਥੀਆਨ (PSPB) ਨੇ ਮਾਨਵ ਠੱਕਰ (PSPB) ਨੂੰ 4-3 (6-11, 14-12, 11-6, 9-11, 12-10, 11-13, 12-10) ਨਾਲ ਹਰਾਇਆ। *ਸੈਮੀਫਾਈਨਲ: ਮਾਨਵ ਬਨਾਮ ਸੌਰਵ ਸਾਹਾ (PSPB) 4-2 (11-9, 4-11, 8-11, 11-6, 11-9, 11-9); ਸਾਥੀਆਂਬਤ ਮਾਨੁਸ਼ ਸ਼ਾਹ (ਆਰਬੀਆਈ) 4-2 (8-11, 11-9, 11-8, 9-11, 11-8, 11-9)। * ਮਹਿਲਾ ਸਿੰਗਲਜ਼ ਫਾਈਨਲ: ਸਵਾਸਤਿਕਾ ਘੋਸ਼ (AAI) ਨੇ ਸ਼੍ਰੀਜਾ ਅਕੁਲਾ ਨੂੰ 4-2 (8-11, 11-8, 11-6, 10-12, 11-9, 11-4) ਨਾਲ ਹਰਾਇਆ। *ਸੈਮੀਫਾਈਨਲ: ਸ੍ਰੀਜਾ ਨੇ  ਦੀਆ ਚਿਤਲੇ (ਆਰਬੀਆਈ) 4-0 (12-10, 11-8, 11-3, 11-9); ਸਵਾਸਤਿਕਾ ਨੇ ਕ੍ਰਿਤਵਿਕਾਸਿੰਹਾ ਰਾਏ (PSPB) ਨੂੰ 4-2 (11-4, 11-7, 9-11, 9-11, 11-9, 11-4) ਨਾਲ ਹਰਾਇਆ। …

Read More »

ਆਰਬੀਆਈ ਦੀ 90ਵੀਂ ਵਰ੍ਹੇਗੰਢ ਦੇ ਅਵਸਰ ‘ਤੇ 51ਵੇਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ ਟੇਬਲ ਟੈਨਿਸ ਟੂਰਨਾਮੈਂਟ ਦੇ ਪੰਜਵੇ ਦਿਨ ਦੀਆਂ ਗਤੀਵਿਧੀਆ ਤੇ ਇੱਕ ਨਜ਼ਰ

ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਆਯੋਜਿਤ RBI ਦੀ 90ਵੀ ਵਰ੍ਹੇਗੰਢ ਦੇ ਮੌਕੇ 51ਵੀਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ  ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਅਚਾਨਕ ਮੋੜ ਅਤੇ ਹਲਚਲ ਦੇਖਣ ਨੂੰ ਮਿਲੀ ਕਿਉਂਕਿ ਉਭਰਦੀਆਂ ਪ੍ਰਤਿਭਾਵਾਂ ਨੇ ਟੌਪ ਦੇ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ। ਇਸ ਇਵੈਂਟ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਭਾਰਤੀ ਟੇਬਲ ਟੈਨਿਸ ਵਿੱਚ  ਹੋਣਹਾਰ ਨੌਜਵਾਨਾਂ ਦੇ ਉਭਾਰ ਨੂੰ ਉਜਾਗਰ ਕੀਤਾ ਗਿਆ। ਇੱਕ ਵੱਡੇ ਅਪਸੈੱਟ ਵਿੱਚ, ਪੁਰਸ਼ਾਂ ਟੌਪ ਦੇ ਖਿਡਾਰੀ ਹਰਮੀਤ ਦੇਸਾਈ ਨੂੰ 17 ਸਾਲ ਦੇ ਕੁਸ਼ਲ ਚੋਪੜਾ ਨੇ ਰਾਊਂਡ ਆਫ 32 ਵਿੱਚ ਹਰਾਇਆ, ਜਿਸਨੇ ਬੇਮਿਸਾਲ ਹੁਨਰ ਅਤੇ ਸੰਜਮ ਦਾ ਪ੍ਰਦਰਸ਼ਨ ਕੀਤਾ। ਮਹਿਲਾ ਵਰਗ ਵਿੱਚ, ਚੌਥਾ ਦਰਜਾ ਪ੍ਰਾਪਤ ਸੁਤੀਰਥਾ ਮੁਖਰਜੀ ਨੂੰ ਐੱਫਸੀਆਈ ਦੀ ਉਭਰਦੀ ਸਟਾਰ ਵੰਸ਼ਿਕਾ ਮੁਦਗਲ ਦੇ ਹੱਥੋਂ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰੀ-ਕੁਆਰਟਰ ਫਾਈਨਲ ਵਿੱਚ ਸੰਭਾਵਿਤ ਜਿੱਤਾਂ ਅਤੇ ਨਾਟਕੀ ਵਾਪਸੀ ਦਾ ਮਿਸ਼ਰਣ ਦੇਖਣ ਨੂੰ ਮਿਲਿਆ। ਏਏਆਈ ਦੀ ਸਵਾਸਤਿਕਾ ਘੋਸ਼ ਨੇ ਦੂਜੀ ਦਰਜਾ ਪ੍ਰਾਪਤ ਅਹਿਕਾ ਮੁਖਰਜੀ ਨੂੰ ਹਰਾਇਆ, ਜਦ ਕਿ ਤਮਿਲ ਨਾਡੂ ਦੀ ਸ਼੍ਰੇਆ ਆਨੰਦ ਨੇ 0-2 ਨਾਲ ਸ਼ਾਨਦਾਰ ਵਾਪਸੀ ਕਰਦਿਆਂ ਕੇਨਰਾ ਬੈਂਕ ਦੀ ਮਾਰੀਆ ਰੋਨੀ ਨੂੰ 3-2 ਨਾਲ ਹਰਾਇਆ। ਆਰਬੀਆਈ ਦੀ ਸ਼੍ਰੀਜਾ ਅਕੁਲਾ ਨੇ ਸਾਬਕਾ ਰਾਸ਼ਟਰੀ ਚੈਂਪੀਅਨ ਮਧੁਰਿਕਾ ਪਾਟਕਰ ਦੇ ਖਿਲਾਫ ਦੋ ਮੈਚ ਪੁਆਇੰਟ ਬਚਾ ਕੇ ਲਚਕੀਲਾਪਨ ਦਿਖਾਇਆ ਅਤੇ ਫਿਰ ਕੌਸ਼ਨੀ ਨਾਥ ‘ਤੇ ਸ਼ਾਨਦਾਰ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੁਰਸ਼ਾਂ ਦੇ ਡਰਾਅ ਵਿੱਚ, ਪਯਾਸ ਜੈਨ ਦੀ ਸ਼ੁਰੂਆਤੀ ਬੜ੍ਹਤ ਇੱਕ ਦ੍ਰਿੜ ਨਿਸ਼ਚਤ ਆਕਾਸ਼ ਪਾਲ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ, ਜਿਸਨੇ ਸਖ਼ਤ ਮੁਕਾਬਲੇ ਵਿੱਚ 3-2 ਨਾਲ ਜਿੱਤ ਦਰਜ ਕੀਤੀ। ਮੁੱਖ ਪ੍ਰੀ–ਕੁਆਰਟਰ ਫਾਈਨਲ ਨਤੀਜੇ: ਪੁਰਸ਼ ਸਿੰਗਲ: ਸੌਰਵ ਸਾਹਾ (PSPB) ਨੇ ਕੁਸ਼ਲ ਚੋਪੜਾ (ਮਹਾਰਾਸ਼ਟਰ) ਨੂੰ 3-0 ਨਾਲ ਹਰਾਇਆ ਆਕਾਸ਼ ਪਾਲ (ਆਰਐਸਪੀਬੀ) ਨੇ ਪਯਾਸ ਜੈਨ (ਦਿੱਲੀ) ਨੂੰ 3-2 ਨਾਲ ਹਰਾਇਆ ਰਾਜ ਮੰਡਲ (RBI) ਨੇ ਜੀਤ ਚੰਦਰਾ (RSPB) ਨੂੰ 3-0 ਨਾਲ ਹਰਾਇਆ ਮਾਨਵ ਠੱਕਰ (PSPB) ਨੇ ਜਸ਼ ਮੋਦੀ (ਮਹਾਰਾਸ਼ਟਰ) ਨੂੰ 3-0 ਨਾਲ ਹਰਾਇਆ ਮਾਨੁਸ਼ ਸ਼ਾਹ (RBI) ਨੇ ਐਂਥਨੀ ਅਮਲਰਾਜ (PSPB) ਨੂੰ 3-1 ਨਾਲ ਹਰਾਇਆ ਐਸਐਫਆਰ ਸਨੇਹਿਤ (IAAD) ਨੇ ਰੋਨਿਤ ਭਾਂਜਾ (RSPB) ਨੂੰ 3-2 ਨਾਲ ਹਰਾਇਆ ਅਨਿਰਬਾਨ ਘੋਸ਼ (RSPB) …

Read More »

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਸੋਸ਼ਲ ਮੀਡੀਆ ਅਤੇ ਓਟੀਟੀ ਪਲੈਟਫਾਰਮ ਨੂੰ ਨਿਯਮਿਤ ਕਰਨ ਵਾਲੇ ਮੌਜੂਦਾ ਕਾਨੂੰਨਾਂ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਸਹਿਮਤੀ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਕਿਹਾ ਕਿ ਸੋਸ਼ਲ ਮੀਡੀਆ ਅਤੇ ਓਟੀਟੀ ਪਲੈਟਫਾਰਮਾਂ ਨੂੰ ਨਿਯਮਿਤ ਕਰਨ ਵਾਲੇ ਮੌਜੂਦਾ ਕਾਨੂੰਨਾਂ ਨੂੰ ਮਜ਼ਬੂਤ ਕਰਨ ਦੀ ਤਤਕਾਲ ਜ਼ਰੂਰਤ ਹੈ। ਸੰਪਾਦਕੀ ਜਾਂਚ ਤੋਂ ਲੈ ਕੇ ਅਨਿਯੰਤ੍ਰਿਤ …

Read More »

51ਵੇਂ ਆਲ ਇੰਡੀਆ ਇੰਟਰ-ਸੰਸਥਾਗਤ ਟੇਬਲ ਟੈਨਿਸ ਟੂਰਨਾਮੈਂਟ ਦੇ ਚੌਥੇ ਦਿਨ ਦੀਆਂ ਝਲਕੀਆਂ (ਆਰਬੀਆਈ ਦੀ 90ਵੀਂ ਵਰ੍ਹੇਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ)

ਪੰਜਾਬ ਯੂਨੀਵਰਸਿਟੀ ਦੇ ਜਿਮਨੈਜ਼ੀਅਮ ਹਾਲ ਵਿੱਚ ਚੱਲ ਰਹੀ 51ਵੀਂ ਅਖਿਲ ਭਾਰਤੀ ਅੰਤਰ-ਸੰਸਥਾਗਤ ਟੇਬਲ ਟੇਨਿਸ ਚੈਂਪਿਅਨਸ਼ਿਪ ਦੇ ਚੌਥੇ ਦਿਨ ਰੋਮਾਂਚਕ ਮੁਕਾਬਲੇ ਜਾਰੀ ਰਹੇ। ਮਿਕਸਡ ਡਬਲਜ਼ ਫਾਈਨਲ ਵਿੱਚ, ਆਰਬੀਆਈ ਦੀ ਤੀਸਰੀ ਵਰਿਅਤਾ ਪ੍ਰਾਪਤ ਜੋੜੀ ਦੀਆ ਚਿਤਲੇ ਅਤੇ ਮਾਨੁਸ਼ ਸ਼ਾਹ ਦਾ ਮੁਕਾਬਲਾ ਪੀਐੱਸਪੀਬੀ ਦੀ ਟਾਪ ਵਰਿਅਤਾ ਜੋੜੀ ਯਸ਼ਸਵਿਨੀ ਘੋਰਪੜੇ ਅਤੇ ਹਰਮੀਤ ਦੇਸਾਈ ਨਾਲ ਹੋਵੇਗਾ। ਦੋਹਾਂ ਜੋੜੀਆਂ ਨੇ ਆਪਣੇ ਸੈਮੀਫਾਈਨਲ ਅਤੇ ਕਵਾਰਟਰ ਫਾਈਨਲ ਮੈਚਾਂ ਵਿੱਚ ਸ਼ਾਨਦਾਰ ਖੇਲ ਦਿਖਾਇਆ ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਔਖੇ ਮੁਕਾਬਲਿਆਂ ਅਤੇ ਵਿਆਸਤ ਕਾਰਜਕ੍ਰਮ ਦੇ ਬਾਵਜੂਦ ਖਿਡਾਰੀ ਆਪਣੀ ਲਯ ਅਤੇ ਕੌਸ਼ਲ ਬਣਾਈ ਰੱਖਣ ਵਿੱਚ ਕਾਮਯਾਬ ਰਹੇ, ਜਿਸ ਨਾਲ ਉਨ੍ਹਾਂ ਦੀ ਟੈਲੀਟ ਅਤੇ ਦ੍ਰਿੜਤਾ ਦਾ ਪਤਾ ਚਲਦਾ ਹੈ। ਮਿਕਸਡ ਡਬਲਜ਼ ਸੈਮੀਫਾਈਨਲ ਨਤੀਜੇ: ਯਸ਼ਸਵਿਨੀ ਘੋਰਪੜੇ/ਹਰਮੀਤ ਦੇਸਾਈ (ਪੀਐੱਸਪੀਬੀ) ਨੇ ਪੋਯਮੰਤੀ ਬੈੱਸਿਆ/ਆਕਾਸ਼ ਪਾਲ (ਆਰਐਸਪੀਬੀ) ਨੂੰ ਹਰਾਇਆ: 11-9, 10-12, 12-10, 11-4 ਦੀਆ ਚਿਤਲੇ/ਮਾਨੁਸ਼ ਸ਼ਾਹ (ਆਰਬੀਆਈ) ਨੇ ਸੁਤੀਰਥਾ ਮੁਖਰਜੀ/ਰੋਨਿਤ ਭਾਂਜਾ (ਆਰਐਸਪੀਬੀ) ਨੂੰ ਹਰਾਇਆ: 8-11, 9-11, 11-9, 12-10, 11-9 ਮਿਕਸਡ ਡਬਲਜ਼ ਕਵਾਰਟਰ ਫਾਈਨਲ ਨਤੀਜੇ: ਯਸ਼ਸਵਿਨੀ/ਹਰਮੀਤ ਨੇ ਸ਼੍ਰੁਤੀ ਅੰਮ੍ਰਿਤੇ/ਅਨਿਰਬਾਨ ਘੋਸ਼ (ਆਰਐਸਪੀਬੀ) ਨੂੰ ਹਰਾਇਆ: 11-8, 11-7, 12-10 ਪੋਯਮੰਤੀ/ਆਕਾਸ਼ ਨੇ ਤਨੀਸ਼ਾ ਕੋਟੇਚਾ/ਜੈਸ਼ ਮੋਦੀ (ਐਮਏਐਚ) ਨੂੰ ਹਰਾਇਆ: 11-7, 11-8, 11-6 ਦੀਆ/ਮਾਨੁਸ਼ ਨੇ ਸੇਲੀਨਾ ਦੀਪਤੀ ਸੇਲਵਾਕੁਮਾਰ/ਰਾਹੁਲ ਯਾਦਵ (ਸੀਆਰਐਸਬੀ) ਨੂੰ ਹਰਾਇਆ: 14-12, 11-4, 11-9 ਸੁਤੀਰਥਾ/ਰੋਨਿਤ ਨੇ ਅੰਜਲੀ ਰੋਹਿੱਲਾ/ਹਿਮਨਾਕੁਲਪੁਇੰਗੇਟਾ ਜੇਹੋ (ਆਈਏ ਐਂਡ ਏਡੀ) ਨੂੰ ਹਰਾਇਆ: 11-7, 11-5, 11-6 ਇਸ ਦੌਰਾਨ, ਮੁਰਸ਼ ਅਤੇ ਮਹਿਲਾ ਇਕਲ ਖੇਡਾਂ ਦੇ ਨਾਕਆਊਟ ਦੌਰ ਵੀ ਸ਼ੁਰੂ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਮੁਰਸ਼ ਵਰਗ ਵਿੱਚ ਦੋ ਰਾਊਂਡ ਅਤੇ ਮਹਿਲਾ ਵਰਗ ਵਿੱਚ ਇੱਕ ਰਾਊਂਡ ਪੂਰਾ ਹੋ ਚੁੱਕਾ ਹੈ। ਵਿਸਤਾਰਿਤ ਜਾਣਕਾਰੀ ਅਤੇ ਅਗਲੇ ਕਾਰਜਕ੍ਰਮ ਲਈ ਟੀਟੀਐਫਆਈ ਦੀ ਅਧਿਕਾਰਿਕ ਵੈਬਸਾਈਟ ਤੇ ਜਾਓ। ਜਿਵੇਂ-जਿਵੇਂ ਟੂਰਨਾਮੈਂਟ ਆਪਣੇ ਅੰਤਿਮ ਚਰਣ ਵੱਲ ਵਧ ਰਿਹਾ ਹੈ, ਰੋਮਾਂਚਕ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ।

Read More »

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਜੈਂਡਰ ਸਬੰਧੀ ਹਿੰਸਾ ਦੇ ਖਿਲਾਫ ਰਾਸ਼ਟਰੀ ਅਭਿਯਾਨ-ਨਈ ਚੇਤਨਾ 3.0 ਦੀ ਸ਼ੁਰੂਆਤ ਕੀਤੀ

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਨਵੀਂ ਦਿੱਲੀ ਦੇ ਰੰਗ ਭਵਨ ਆਡੀਟੋਰੀਅਮ ਵਿੱਚ ਜੈਂਡਰ ਹਿੰਸਾ ਦੇ ਵਿਰੁੱਦ ਰਾਸ਼ਟਰੀ ਅਭਿਯਾਨ “ਨਈ ਚੇਤਨਾ-ਪਹਿਲ ਬਦਲਾਵ ਕੀ” ਦੇ ਤੀਸਰੇ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਅਵਸਰ ‘ਤੇ ਸ਼੍ਰੀ ਚੌਹਾਨ ਨੇ ਦੱਸਿਆ ਕਿ ਸਰਕਾਰ ਨੇ ਮਹਿਲਾਵਾਂ ਦੇ …

Read More »

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਕਮੇਟੀ ਨੇ ਵਿਭਿੰਨ ਰਾਜਾਂ ਲਈ ਆਪਦਾ ਨਿਊਨੀਕਰਣ ਤੇ ਸਮਰੱਥਾ ਨਿਰਮਾਣ ਪ੍ਰੋਜੈਕਟਾਂ ਲਈ 1115.67 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਕਮੇਟੀ ਨੇ ਵਿਭਿੰਨ ਰਾਜਾਂ ਲਈ ਆਪਦਾ ਨਿਊਨੀਕਰਣ ਅਤੇ ਸਮਰੱਥਾ ਨਿਰਮਾਣ ਪ੍ਰੋਜੈਕਟਾਂ ਲਈ 1115.67 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ। ਵਿੱਤ ਮੰਤਰੀ, ਖੇਤੀਬਾੜੀ ਮੰਤਰੀ ਅਤੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਦੀ ਮੈਂਬਰਸ਼ਿਪ ਵਾਲੀ ਕਮੇਟੀ ਨੇ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ …

Read More »

51ਵੇਂ ਆਲ ਇੰਡੀਆ ਇੰਟਰ-ਸੰਸਥਾਗਤ ਟੇਬਲ ਟੈਨਿਸ ਟੂਰਨਾਮੈਂਟ ਦੇ ਤੀਜਾ ਦਿਨ ਦੀਆਂ ਝਲਕੀਆਂ (ਆਰਬੀਆਈ ਦੀ 90ਵੀਂ ਵਰ੍ਹੇਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ)

51ਵੇਂ ਆਲ ਇੰਡੀਆ ਅੰਤਰ-ਸੰਸਥਾਗਤ ਟੇਬਲ ਟੈਨਿਸ ਟੂਰਨਾਮੈਂਟ ਦੇ ਤੀਜੇ ਦਿਨ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀਐਸਪੀਬੀ) ਦੀ ਮਹਿਲਾ ਟੀਮ ਨੇ ਮੌਜੂਦਾ ਚੈਂਪੀਅਨ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰਐਸਪੀਬੀ) ਨੂੰ 3-1 ਨਾਲ ਹਰਾ ਕੇ ਮਹਿਲਾ ਟੀਮ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ ਹੈ। ਫਾਈਨਲ ਮੈਚ ਬਹੁਤ ਹੀ ਰੋਮਾਂਚਕ ਰਿਹਾ, ਜਿਸ ਵਿੱਚ ਦੋਵਾਂ ਟੀਮਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੀਐੱਸਪੀਬੀ ਦੇ ਨੌਜਵਾਨ ਪ੍ਰਤਿਭਾ ਅਤੇ  ਅਨੁਭਵੀ ਖਿਡਾਰੀਆਂ ਦੇ ਸੰਤੁਲਨ ਨੇ ਉਨ੍ਹਾਂ ਨੂੰ ਜੇਤੂ ਬਣਾਇਆ। ਆਰਐੱਸਪੀਬੀ ਦੇ ਸਟਾਰ ਖਿਡਾਰੀ ਸੁਤੀਰਥ ਮੁਖਰਜੀ ਨੇ ਸ਼ਾਨਦਾਰ ਕੋਸ਼ਿਸ਼ ਕੀਤੀ, ਪਰ ਟੀਮ ਖਿਤਾਬ ਬਰਕਰਾਰ ਰੱਖਣ ਵਿੱਚ ਅਸਫ਼ਲ ਰਹੀ। ਇਹ ਜਿੱਤ ਪੀਐੱਸਪੀਬੀ ਦੀ ਮਜ਼ਬੂਤ ਟੀਮ ਅਤੇ ਦ੍ਰਿੜ ਇਰਾਦੇ ਨੂੰ ਉਜਾਗਰ ਕਰਦੀ ਹੈ, ਜਿਸ ਨੇ ਉਨ੍ਹਾਂ ਨੂੰ ਚੈਂਪੀਅਨ ਬਣਨ ਦਾ ਮਾਣ ਹਾਸਲ ਕਰਵਾਇਆ। ਰੇਲਵੇ ਲਈ ਹਾਰ ਨਿਰਾਸ਼ਾਜਨਕ ਸੀ, ਇਸਨੇ ਭਵਿੱਖ ਦੇ ਟੂਰਨਾਮੈਂਟਾਂ ਲਈ ਮਹੱਤਵਪੂਰਨ ਸਬਕ ਦਿੱਤੇ। ਨਤੀਜੇ (ਟੀਮ ਚੈਂਪੀਅਨਸ਼ਿਪ): ਮਹਿਲਾਵਾ ਦਾ ਫਾਈਨਲ: PSPB ਨੇ RSPB ਨੂੰ 3-1 ਨਾਲ ਹਰਾਇਆ। ਪੁਰਸ਼ਾਂ ਦਾ ਫਾਈਨਲ:  RSPB ਨੇ PSPB 3-1 ਨਾਲ ਹਰਾਇਆ। ਐਵਾਰਡ ਸਮਾਰੋਹ ਅੱਜ ਸ਼ਾਮ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਹੋਵੇਗਾ, ਜਿਸ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ (RBI) ਦੇ ਸੀਨੀਅਰ ਅਧਿਕਾਰੀ ਅਤੇ ਸ਼੍ਰੀ ਅਨੂਪ ਗੁਪਤਾ, ਪ੍ਰਧਾਨ, ਚੰਡੀਗੜ੍ਹ ਟੇਬਲ ਟੈਨਿਸ ਐਸੋਸੀਏਸ਼ਨ ਸ਼ਾਮਲ ਹੋਣਗੇ। 29 ਨਵੰਬਰ ਨੂੰ ਵਿਅਕਤੀਗਤ ਇਨਾਮ ਵੰਡੇ ਜਾਣਗੇ।

Read More »

ਸੁਪਰੀਮ ਕੋਰਟ ਵਿਖੇ ਸੰਵਿਧਾਨ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਜੀ, ਜਸਟਿਸ ਬੀਆਰ ਗਵਈ ਜੀ, ਜਸਟਿਸ ਸੂਰਯਕਾਂਤ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀਮਾਨ ਅਰਜੁਨ ਰਾਮ ਮੇਘਵਾਲ ਜੀ, ਅਟਾਰਨੀ ਜਨਰਲ ਸ਼੍ਰੀ ਵੈਂਕਟਰਮਾਨੀ ਜੀ, ਬਾਰ ਕੌਂਸਲ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰ ਜੀ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕਪਿਲ ਸਿੱਬਲ ਜੀ, ਸੁਪਰੀਮ ਕੋਰਟ …

Read More »