बुधवार, नवंबर 06 2024 | 08:54:24 PM
Breaking News
Home / Tag Archives: Chandigarh

Tag Archives: Chandigarh

ਪੈਨਸ਼ਨਰਾਂ ਨੂੰ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾਉਣ ਲਈ 7 ਨਵੰਬਰ ਨੂੰ ਚੰਡੀਗੜ੍ਹ ਵਿੱਚ ਕੈਂਪ ਲਗਾਏ ਜਾਣਗੇ

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਵੱਲੋਂ ਭਲਕੇ 7 ਨਵੰਬਰ, 2024 ਨੂੰ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਪੈਨਸ਼ਨਰਾਂ ਨੂੰ ਚਿਹਰਾ ਪ੍ਰਮਾਣੀਕਰਨ  ਤਕਨੀਕ ਰਾਹੀਂ ਆਪਣੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਵਿੱਚ ਮਦਦ ਕੀਤੀ ਜਾ ਸਕੇ ਅਤੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾ ਸਕੇ। ਪੰਜਾਬ ਯੂਨੀਵਰਸਿਟੀ ਅਤੇ ਸੈਕਟਰ-7 ਵਿਖੇ ਭਾਰਤੀ ਸਟੇਟ ਬੈਂਕ ਦੀਆਂ ਸ਼ਾਖਾਵਾਂ; ਅਤੇ ਸੈਕਟਰ 17-ਬੀ ਅਤੇ ਮਨੀ ਮਾਜਰਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੀਆਂ ਸ਼ਾਖਾਵਾਂ ਵਿਖੇ ਕੈਂਪ ਲਗਾਏ ਜਾਣਗੇ। ਇਹ ਕੈਂਪ ਭਾਰਤ ਸਰਕਾਰ ਦੇ  ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਵੱਲੋਂ ਰਾਸ਼ਟਰਵਿਆਪੀ ਡਿਜੀਟਲ ਜੀਵਨ ਪ੍ਰਮਾਣ ਪੱਤਰ ਮੁਹਿੰਮ 3.0 ਦੇ ਹਿੱਸੇ ਵਜੋਂ ਆਯੋਜਿਤ ਕੀਤੇ ਜਾ ਰਹੇ ਹਨ। 1-30 ਨਵੰਬਰ, 2024 ਤੱਕ ਨਿਯਤ ਕੀਤੀ ਗਈ ਮੁਹਿੰਮ 3.0, ਦੇਸ਼ ਭਰ ਵਿੱਚ 800 ਸਥਾਨਾਂ ਨੂੰ ਕਵਰ ਕਰੇਗੀ। ਮੁੱਖ ਭਾਈਵਾਲਾਂ ਵਿੱਚ ਬੈਂਕ, ਇੰਡੀਆ ਪੋਸਟ ਪੇਮੈਂਟਸ ਬੈਂਕ, ਪੈਨਸ਼ਨਰਜ਼ ਐਸੋਸੀਏਸ਼ਨ, ਯੂਆਈਡੀਏਆਈ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਰੱਖਿਆ ਮੰਤਰਾਲਾ, ਰੇਲਵੇ ਮੰਤਰਾਲਾ ਅਤੇ ਦੂਰਸੰਚਾਰ ਵਿਭਾਗ ਸ਼ਾਮਲ ਹਨ। ਪੈਨਸ਼ਨਰਾਂ ਨੂੰ ਡਿਜੀਟਲ ਰੂਪ ਵਿੱਚ ਅਰਜ਼ੀਆਂ ਜਮ੍ਹਾਂ ਕਰਾਉਣ ਵਿੱਚ ਮਦਦ ਕਰਨ ਲਈ ਸ਼ਹਿਰਾਂ ਵਿੱਚ ਕੈਂਪ ਲਗਾਏ ਜਾਣਗੇ ਅਤੇ ਵਧੇਰੇ ਸੀਨੀਅਰ ਨਾਗਰਿਕਾਂ ਜਾਂ ਅਪਾਹਜ ਪੈਨਸ਼ਨਰਾਂ ਲਈ ਘਰ-ਅਧਾਰਿਤ ਅਰਜ਼ੀ ਸਮੇਤ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਡੀਐੱਲਸੀ ਪੋਰਟਲ ਰਾਹੀਂ ਡੀਓਪੀਪੀਡਬਲਿਊ ਦੀ ਨਿਗਰਾਨੀ ਦੇ ਨਾਲ, ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦਾ ਇੱਕ ਅਧਿਕਾਰੀ ਪੈਨਸ਼ਨਰਾਂ ਨੂੰ ਆਪਣੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਲਈ ਵੱਖ-ਵੱਖ ਡਿਜੀਟਲ ਢੰਗਾਂ ਦੀ ਵਰਤੋਂ ਕਰਨ ਵਿੱਚ ਸਹਾਇਤਾ ਕਰਨ ਲਈ ਵੱਖ-ਵੱਖ ਸਥਾਨਾਂ ਦਾ ਦੌਰਾ ਕਰੇਗਾ। ਇਨ੍ਹਾਂ ਕੈਂਪਾਂ ਵਿੱਚ, ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਲੋੜ ਪੈਣ ‘ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਆਧਾਰ ਰਿਕਾਰਡ ਨੂੰ ਅੱਪਡੇਟ ਕਰਨ ਵਿੱਚ ਸਹਾਇਤਾ ਕਰੇਗੀ ਅਤੇ ਕਿਸੇ ਵੀ ਤਕਨੀਕੀ ਸਮੱਸਿਆ ਦਾ ਵੀ ਧਿਆਨ ਰੱਖੇਗੀ। ਇਹ ਵਿਧੀ ਪੈਨਸ਼ਨਰਾਂ ਨੂੰ ਐਂਡਰੌਇਡ ਸਮਾਰਟਫ਼ੋਨਸ ‘ਤੇ ਆਧਾਰ-ਆਧਾਰਿਤ ਮਾਨਤਾ ਰਾਹੀਂ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਦੀ ਇਜਾਜ਼ਤ ਦਿੰਦੀ ਹੈ। ਪਹਿਲਾਂ, ਪੈਨਸ਼ਨਰਾਂ ਨੂੰ ਪੈਨਸ਼ਨ ਵੰਡਣ ਵਾਲੀਆਂ ਅਥਾਰਟੀਆਂ ਨੂੰ ਮਿਲਣਾ ਪੈਂਦਾ ਸੀ, ਜੋ ਕਿ ਬਜ਼ੁਰਗ ਵਿਅਕਤੀਆਂ ਲਈ ਅਕਸਰ ਚੁਣੌਤੀਪੂਰਨ ਹੁੰਦਾ ਸੀ। 2014 ਵਿੱਚ, ਵਿਭਾਗ ਨੇ ਡਿਜੀਟਲ ਪ੍ਰਮਾਣ ਪੱਤਰ (ਜੀਵਨ ਪ੍ਰਮਾਣ), ਅਤੇ 2021 ਵਿੱਚ, ਚਿਹਰਾ ਪ੍ਰਮਾਣੀਕਰਨ ਤਕਨਾਲੋਜੀ ਪੇਸ਼ ਕੀਤੀ ਗਈ। ਇਸ ਉੱਨਤੀ ਨੇ ਬਾਇਓਮੀਟ੍ਰਿਕ ਯੰਤਰਾਂ ਦੀ ਲੋੜ ਨੂੰ ਖਤਮ ਕਰ ਦਿੱਤਾ, ਜਿਸ ਨਾਲ ਪ੍ਰਕਿਰਿਆ ਨੂੰ ਵਧੇਰੇ ਪਹੁੰਚਯੋਗ ਬਣਾਇਆ ਗਿਆ ਹੈ। 2022 ਵਿੱਚ, ਡੀਓਪੀਪੀਡਬਲਿਊ ਨੇ 37 ਸਥਾਨਾਂ ‘ਤੇ ਮੁਹਿੰਮ ਦਾ ਆਯੋਜਨ ਕੀਤਾ, 1.41 ਕਰੋੜ ਡਿਜੀਟਲ ਜੀਵਨ ਪ੍ਰਮਾਣ ਪੱਤਰ ਤਿਆਰ ਕੀਤੇ। 2023 ਦੀ ਮੁਹਿੰਮ 100 ਸਥਾਨਾਂ ਤੱਕ ਫੈਲ ਗਈ, ਜਿਸ ਵਿੱਚ 1.47 ਕਰੋੜ ਤੋਂ ਵੱਧ ਡੀਐੱਲਸੀ ਤਿਆਰ ਕੀਤੇ ਗਏ। ਨਵੰਬਰ ਵਿੱਚ ਆਯੋਜਿਤ ਕੀਤੀ ਜਾਣ ਵਾਲੀ 2024 ਮੁਹਿੰਮ ਦਾ ਉਦੇਸ਼ ਇਸ ਸਫਲਤਾ ਨੂੰ ਯਕੀਨੀ ਬਣਾਉਣਾ ਹੈ ਕਿ ਪੈਨਸ਼ਨਰ ਜੋ ਦੂਰ ਦੂਰਾਡੇ ਵਸਦੇ ਹਨ ਜਾਂ ਸੀਮਤ ਗਤੀਸ਼ੀਲਤਾ ਰੱਖਦੇ ਹਨ, ਉਨ੍ਹਾਂ ਨੂੰ ਵੀ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਦੀ ਇੱਕ ਸੁਚਾਰੂ, ਪਹੁੰਚਯੋਗ ਪ੍ਰਣਾਲੀ ਤੋਂ ਲਾਭ ਪ੍ਰਾਪਤ ਹੋਵੇ। ਮੀਡੀਆ ਸਮੇਤ ਸਾਰੇ ਹਿੱਸੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਪਹਿਲ ਦਾ ਪ੍ਰਚਾਰ ਕਰਨ ਅਤੇ ਇਸ ਪਹਿਲਕਦਮੀ ਨੂੰ ਵਿਆਪਕ ਕਵਰੇਜ ਦੇਣ, ਤਾਂ ਜੋ ਵੱਧ ਤੋਂ ਵੱਧ ਪੈਨਸ਼ਨਰ ਲਾਭ ਲੈ ਸਕਣ।

Read More »