8 ਨਵੰਬਰ 2024 ਤੱਕ ਪੰਜਾਬ ਦੀਆਂ ਮੰਡੀਆਂ ਵਿੱਚ ਕੁੱਲ 126.67 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਰਾਜ ਏਜੰਸੀਆਂ ਅਤੇ ਭਰਾਤੀ ਖੁਰਾਕ ਨਿਗਮ (ਐਫਸੀਆਈ) ਦੁਆਰਾ 120.67 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ।
ਗ੍ਰੇਡ ‘ਏ’ ਝੋਨੇ ਲਈ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 2320/- ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਝੋਨਾ ਖਰੀਦਿਆ ਜਾ ਰਿਹਾ ਹੈ ਅਤੇ ਚਾਲੂ ਕੇਐੱਮਐੱਸ 2024-25 ਵਿੱਚ ਹੁਣ ਤੱਕ ਸਰਕਾਰ ਵੱਲੋਂ ਖਰੀਦੇ ਗਏ ਕੁੱਲ 27995 ਕਰੋੜ ਰੁਪਏ ਦੇਦ ਝੋਨੇ ਨਾਲ ਲਗਭਗ ਪੰਜਾਬ ਵਿੱਚ 6.58 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ। ਇਸ ਤੋਂ ਇਲਾਵਾ, 4839 ਮਿੱਲ ਮਾਲਕਾਂ ਨੇ ਝੋਨੇ ਦੀ ਕਟਾਈ ਲਈ ਅਪਲਾਈ ਕੀਤਾ ਹੈ ਅਤੇ 4743 ਮਿੱਲਾਂ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕੰਮ ਅਲਾਟ ਕੀਤਾ ਜਾ ਚੁੱਕਿਆ ਹੈ।
ਕੇਐੱਮਐੱਸ 2024-25 ਲਈ ਝੋਨੇ ਦੀ ਖਰੀਦ ਪੰਜਾਬ ਵਿੱਚ 1 ਅਕਤੂਬਰ 2024 ਤੋਂ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਦੇ ਕਿਸਾਨਾਂ ਤੋਂ ਸੁਚਾਰੂ ਖਰੀਦ ਲਈ ਰਾਜ ਭਰ ਵਿੱਚ 2927 ਨਿਰਧਾਰਿਤ ਮੰਡੀਆਂ ਅਤੇ ਆਰਜ਼ੀ ਯਾਰਡ ਚਾਲੂ ਹਨ। ਕੇਂਦਰ ਸਰਕਾਰ ਨੇ ਚੱਲ ਰਹੇ ਕੇਐੱਮਐੱਸ 2024-25 ਲਈ ਝੋਨੇ ਦੀ ਖਰੀਦ ਦਾ ਅਨੁਮਾਨਿਤ ਟੀਚਾ 185 ਲੱਖ ਮੀਟ੍ਰਿਕ ਟਨ ਮਿੱਥਿਆ ਹੈ ਜੋ ਕਿ 30.11.2024 ਤੱਕ ਜਾਰੀ ਰਹੇਗਾ।
ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਜ਼ੋਰਾਂ ‘ਤੇ ਹੈ ਅਤੇ ਰੋਜ਼ਾਨਾ ਦੀ ਆਮਦ ਨਾਲੋਂ ਜ਼ਿਆਦਾ ਮਾਤਰਾ ਵਿੱਚ ਝੋਨਾ ਮੰਡੀਆਂ ਵਿੱਚੋਂ ਉੱਠ ਚੁੱਕਿਆ ਹੈ। ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਝੋਨੇ ਦੀ ਖਰੀਦ ਸੁਚਾਰੂ ਤੌਰ ’ਤੇ ਚੱਲ ਰਹੀ ਹੈ।