गुरुवार, नवंबर 28 2024 | 05:12:12 PM
Breaking News
Home / Choose Language / Punjabi / ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਸੋਸ਼ਲ ਮੀਡੀਆ ਅਤੇ ਓਟੀਟੀ ਪਲੈਟਫਾਰਮ ਨੂੰ ਨਿਯਮਿਤ ਕਰਨ ਵਾਲੇ ਮੌਜੂਦਾ ਕਾਨੂੰਨਾਂ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਸਹਿਮਤੀ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਸੋਸ਼ਲ ਮੀਡੀਆ ਅਤੇ ਓਟੀਟੀ ਪਲੈਟਫਾਰਮ ਨੂੰ ਨਿਯਮਿਤ ਕਰਨ ਵਾਲੇ ਮੌਜੂਦਾ ਕਾਨੂੰਨਾਂ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਸਹਿਮਤੀ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ

Follow us on:

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਕਿਹਾ ਕਿ ਸੋਸ਼ਲ ਮੀਡੀਆ ਅਤੇ ਓਟੀਟੀ ਪਲੈਟਫਾਰਮਾਂ ਨੂੰ ਨਿਯਮਿਤ ਕਰਨ ਵਾਲੇ ਮੌਜੂਦਾ ਕਾਨੂੰਨਾਂ ਨੂੰ ਮਜ਼ਬੂਤ ਕਰਨ ਦੀ ਤਤਕਾਲ ਜ਼ਰੂਰਤ ਹੈ।

ਸੰਪਾਦਕੀ ਜਾਂਚ ਤੋਂ ਲੈ ਕੇ ਅਨਿਯੰਤ੍ਰਿਤ ਅਭਿਵਿਅਕਤੀ ਤੱਕ
ਇਸ ਵਿਸ਼ੇ ‘ਤੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਸੋਸ਼ਲ ਮੀਡੀਆ ਅਤੇ ਓਟੀਟੀ ਪਲੈਟਫਾਰਮ ਦੇ ਯੁਗ ਵਿੱਚ ਰਹਿ ਰਹੇ ਹਾਂ। ਹਾਲਾਂਕਿ ਲੋਕਤੰਤਰੀ ਸੰਸਥਾਵਾਂ ਅਤੇ ਪ੍ਰੈੱਸ ਦੇ ਪਰੰਪਰਾਗਤ ਰੂਪ ਜੋ ਕਦੇ ਜਵਾਬਦੇਹੀ ਅਤੇ ਸਮੱਗਰੀ ਦੀ ਸ਼ੁਧਤਾ ਸੁਨਿਸ਼ਚਿਤ ਕਰਨ ਦੇ ਲਈ ਸੰਪਾਦਕੀ ਜਾਂਚ ‘ਤੇ ਨਿਰਭਰ ਸੀ, ਸਮੇਂ ਦੇ ਨਾਲ ਹੁਣ ਇਸ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਪ੍ਰੈੱਸ ਦੀ ਸੁਤੰਤਰਤਾ ਦਾ ਮੰਚ ਤਾਂ ਬਣ ਗਿਆ ਹੈ ਲੇਕਿਨ ਇਸ ਤਰ੍ਹਾਂ  ਦੀ ਸੰਪਾਦਕੀ ਨਿਗਰਾਨੀ ਨਹੀਂ ਹੋਣ ਨਾਲ ਇਹ ਅਨਿਯੰਤ੍ਰਿਤ ਅਭਿਵਿਅਕਤੀ ਦਾ ਸਥਾਨ ਵੀ ਬਣ ਗਿਆ ਹੈ ਜਿਸ ਵਿੱਚ ਅਕਸਰ ਅਸ਼ੋਭਨੀਯ ਸਮੱਗਰੀ ਸ਼ਾਮਲ ਹੁੰਦੀ ਹੈ।

ਸਖ਼ਤ ਕਾਨੂੰਨਾਂ ‘ਤੇ ਆਮ ਸਹਿਮਤੀ
ਭਾਰਤ ਅਤੇ ਇਨ੍ਹਾਂ ਪਲੈਟਫਾਰਮ ਦੀ ਉਤਪਤੀ ਵਾਲੇ ਭੁਗੌਲਿਕ ਖੇਤਰਾਂ ਦਰਮਿਆਨ ਅਲੱਗ-ਅਲੱਗ ਸੱਭਿਆਚਾਰਕ ਭਿੰਨਤਾਵਾਂ ਨੂੰ ਸਵੀਕਾਰ ਕਰਦੇ ਹੋਏ ਸ਼੍ਰੀ ਵੈਸ਼ਣਵ ਨੇ ਕਿਹਾ ਕਿ ਭਾਰਤ ਦੀ ਸੱਭਿਆਚਾਰਕ ਸੰਵੇਦਨਸ਼ੀਲਤਾ ਉਨ੍ਹਾਂ ਖੇਤਰਾਂ ਤੋਂ ਬਹੁਤ ਅਲੱਗ ਹੈ ਜਿੱਥੇ ਇਹ ਪਲੈਟਫਾਰਮ ਬਣਾਏ ਗਏ ਸੀ। ਇਸ ਲਈ ਭਾਰਤ ਦੇ ਲਈ ਮੌਜੂਦਾ ਕਾਨੂੰਨਾਂ ਨੂੰ ਹੋਰ ਅਧਿਕ ਸਖ਼ਤ ਬਣਾਉਣਾ ਲਾਜ਼ਮੀ ਹੋ ਜਾਂਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਸ ਮਾਮਲੇ ‘ਤੇ ਆਮ ਸਹਿਮਤੀ ਬਣਾਉਣ ਦੀ ਤਾਕੀਦ ਕੀਤੀ।

ਮੰਤਰੀ ਮਹੋਦਯ ਨੇ ਸੰਸਦੀ ਸਥਾਈ ਕਮੇਟੀ ਨਾਲ ਇਸ ਮਹੱਤਵਪੂਰਣ ਮੁੱਦੇ ਨੂੰ ਪ੍ਰਾਥਮਿਕਤਾ ਦੇ ਤੌਰ ‘ਤੇ ਲੈਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਚੁਣੌਤੀ ਨਾਲ ਨਿਪਟਣ ਦੇ ਲਈ ਸਮਾਜਿਕ ਸਹਿਮਤੀ ਹੋਣੀ ਚਾਹੀਦੀ ਹੈ ਅਤੇ ਸਖ਼ਤ ਕਾਨੂੰਨ ਵੀ ਬਣਾਏ ਜਾਣੇ ਚਾਹੀਦੇ ਹਨ।

मित्रों,
मातृभूमि समाचार का उद्देश्य मीडिया जगत का ऐसा उपकरण बनाना है, जिसके माध्यम से हम व्यवसायिक मीडिया जगत और पत्रकारिता के सिद्धांतों में समन्वय स्थापित कर सकें। इस उद्देश्य की पूर्ति के लिए हमें आपका सहयोग चाहिए है। कृपया इस हेतु हमें दान देकर सहयोग प्रदान करने की कृपा करें। हमें दान करने के लिए निम्न लिंक पर क्लिक करें -- Click Here


* 1 माह के लिए Rs 1000.00 / 1 वर्ष के लिए Rs 10,000.00

Contact us

Check Also

51ਵੇਂ ਆਲ ਇੰਡੀਆ ਇੰਟਰ-ਸੰਸਥਾਗਤ ਟੇਬਲ ਟੈਨਿਸ ਟੂਰਨਾਮੈਂਟ ਦੇ ਤੀਜਾ ਦਿਨ ਦੀਆਂ ਝਲਕੀਆਂ (ਆਰਬੀਆਈ ਦੀ 90ਵੀਂ ਵਰ੍ਹੇਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ)

51ਵੇਂ ਆਲ ਇੰਡੀਆ ਅੰਤਰ-ਸੰਸਥਾਗਤ ਟੇਬਲ ਟੈਨਿਸ ਟੂਰਨਾਮੈਂਟ ਦੇ ਤੀਜੇ ਦਿਨ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀਐਸਪੀਬੀ) ਦੀ ਮਹਿਲਾ ਟੀਮ ਨੇ ਮੌਜੂਦਾ ਚੈਂਪੀਅਨ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰਐਸਪੀਬੀ) ਨੂੰ 3-1 ਨਾਲ ਹਰਾ ਕੇ ਮਹਿਲਾ ਟੀਮ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ ਹੈ। ਫਾਈਨਲ ਮੈਚ ਬਹੁਤ ਹੀ ਰੋਮਾਂਚਕ ਰਿਹਾ, ਜਿਸ ਵਿੱਚ ਦੋਵਾਂ ਟੀਮਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੀਐੱਸਪੀਬੀ ਦੇ ਨੌਜਵਾਨ ਪ੍ਰਤਿਭਾ ਅਤੇ  ਅਨੁਭਵੀ ਖਿਡਾਰੀਆਂ ਦੇ ਸੰਤੁਲਨ ਨੇ ਉਨ੍ਹਾਂ ਨੂੰ ਜੇਤੂ ਬਣਾਇਆ। ਆਰਐੱਸਪੀਬੀ ਦੇ ਸਟਾਰ ਖਿਡਾਰੀ ਸੁਤੀਰਥ ਮੁਖਰਜੀ ਨੇ ਸ਼ਾਨਦਾਰ ਕੋਸ਼ਿਸ਼ ਕੀਤੀ, ਪਰ ਟੀਮ ਖਿਤਾਬ ਬਰਕਰਾਰ ਰੱਖਣ ਵਿੱਚ ਅਸਫ਼ਲ ਰਹੀ। ਇਹ ਜਿੱਤ ਪੀਐੱਸਪੀਬੀ ਦੀ ਮਜ਼ਬੂਤ ਟੀਮ ਅਤੇ ਦ੍ਰਿੜ ਇਰਾਦੇ ਨੂੰ ਉਜਾਗਰ ਕਰਦੀ ਹੈ, ਜਿਸ ਨੇ ਉਨ੍ਹਾਂ ਨੂੰ ਚੈਂਪੀਅਨ ਬਣਨ ਦਾ ਮਾਣ ਹਾਸਲ ਕਰਵਾਇਆ। ਰੇਲਵੇ ਲਈ ਹਾਰ ਨਿਰਾਸ਼ਾਜਨਕ ਸੀ, ਇਸਨੇ ਭਵਿੱਖ ਦੇ ਟੂਰਨਾਮੈਂਟਾਂ ਲਈ ਮਹੱਤਵਪੂਰਨ ਸਬਕ ਦਿੱਤੇ। ਨਤੀਜੇ (ਟੀਮ ਚੈਂਪੀਅਨਸ਼ਿਪ): ਮਹਿਲਾਵਾ ਦਾ ਫਾਈਨਲ: PSPB ਨੇ RSPB ਨੂੰ 3-1 ਨਾਲ ਹਰਾਇਆ। ਪੁਰਸ਼ਾਂ ਦਾ ਫਾਈਨਲ:  RSPB ਨੇ PSPB 3-1 ਨਾਲ ਹਰਾਇਆ। ਐਵਾਰਡ ਸਮਾਰੋਹ ਅੱਜ ਸ਼ਾਮ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਹੋਵੇਗਾ, ਜਿਸ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ (RBI) ਦੇ ਸੀਨੀਅਰ ਅਧਿਕਾਰੀ ਅਤੇ ਸ਼੍ਰੀ ਅਨੂਪ ਗੁਪਤਾ, ਪ੍ਰਧਾਨ, ਚੰਡੀਗੜ੍ਹ ਟੇਬਲ ਟੈਨਿਸ ਐਸੋਸੀਏਸ਼ਨ ਸ਼ਾਮਲ ਹੋਣਗੇ। 29 ਨਵੰਬਰ ਨੂੰ ਵਿਅਕਤੀਗਤ ਇਨਾਮ ਵੰਡੇ ਜਾਣਗੇ।