रविवार, दिसंबर 22 2024 | 07:50:56 PM
Breaking News
Home / Choose Language / Punjabi / ਇਟਲੀ-ਭਾਰਤ ਸੰਯੁਕਤ ਰਣਨੀਤਕ ਕਾਰਜ ਯੋਜਨਾ 2025 – 2029

ਇਟਲੀ-ਭਾਰਤ ਸੰਯੁਕਤ ਰਣਨੀਤਕ ਕਾਰਜ ਯੋਜਨਾ 2025 – 2029

Follow us on:

ਭਾਰਤ ਅਤੇ ਇਟਲੀ  ਦੇ ਦਰਮਿਆਨ ਰਣਨੀਤਕ ਸਾਂਝੇਦਾਰੀ (India Italy Strategic partnership) ਦੀ ਅਦੁੱਤੀ ਸੰਭਾਵਨਾ ਨੂੰ ਸਮਝਦੇ ਹੋਏ,  ਭਾਰਤ  ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਅਤੇ ਇਟਲੀ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਜਾਰਜੀਆ ਮੇਲੋਨੀ (Ms. Giorgia Meloni) ਨੇ 18 ਨਵੰ‍ਬਰ 2024 ਨੂੰ ਬ੍ਰਾਜ਼ੀਲ  ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ (G20 Summit) ਵਿੱਚ ਆਪਣੀ ਬੈਠਕ  ਦੇ ਦੌਰਾਨ ਨਿਮਨਲਿਖਤ ਕੇਂਦ੍ਰਿਤ,  ਸਮਾਂਬੱਧ ਪਹਿਲਾਂ ਅਤੇ ਰਣਨੀਤਕ ਕਾਰਵਾਈ ਦੀ ਸੰਯੁਕਤ ਯੋਜਨਾ  ਦੇ ਜ਼ਰੀਏ ਇਸ ਨੂੰ ਹੋਰ ਗਤੀ ਦੇਣ ਦਾ ਨਿਰਣਾ ਕੀਤਾ ਹੈ।  ਇਸ ਉਦੇਸ਼  ਦੇ ਲਈ,  ਇਟਲੀ ਅਤੇ ਭਾਰਤ ਨਿਮਨਲਿਖਤ ‘ਤੇ ਸਹਿਮਤ ਹਨ:

I. ਰਾਜਨੀਤਕ ਸੰਵਾਦ

ਕ .  ਬਹੁਪੱਖੀ ਸਮਾਗਮਾਂ  ਦੇ ਅਵਸਰ ‘ਤੇ ਸਰਕਾਰ ਦੇ ਮੁਖੀ,  ਵਿਦੇਸ਼,  ਵਪਾਰ ਅਤੇ ਰੱਖਿਆ ਮੰਤਰੀਆਂ ਦੇ ਦਰਮਿਆਨ ਨਿਯਮਿਤ ਅਧਾਰ ‘ਤੇ ਬੈਠਕਾਂ ਅਤੇ ਪਰਸਪਰ ਦੌਰੇ ਆਯੋਜਿਤ ਕਰਨਾ। (Maintain meetings and reciprocal visits, on a regular basis, between Heads of Government, Ministers of Foreign Affairs, Trade and Defence, including on the sidelines of multilateral events.)

ਖ .  ਵਿਦੇਸ਼ ਦਫ਼ਤਰ ਸਲਾਹ-ਮਸ਼ਵਰਿਆਂ ਸਹਿਤ ਸੀਨੀਅਰ ਅਧਿਕਾਰੀਆਂ  ਦੇ ਪੱਧਰ ‘ਤੇ ਦੋਹਾਂ ਵਿਦੇਸ਼ ਮੰਤਰਾਲਿਆ  ਦੇ ਦਰਮਿਆਨ ਵਾਰਸ਼ਿਕ ਦੁਵੱਲੇ ਸਲਾਹ-ਮਸ਼ਵਰੇ ਜਾਰੀ ਰੱਖਣਾ। (Continue to hold yearly bilateral consultations between the two Foreign Ministries at Senior Officials’ level, including Foreign Office Consultations.)

ਗ .  ਸਾਂਝੇ ਹਿਤ  ਦੇ ਸਾਰੇ ਖੇਤਰਾਂ ਵਿੱਚ ਸਹਿਯੋਗ ਨੂੰ ਗਹਿਰਾ ਕਰਨ ਦੇ ਲਈ ਹੋਰ ਮੰਤਰਾਲਿਆਂ  ਦੇ ਪ੍ਰਮੁੱਖਾਂ ਦੇ ਦਰਮਿਆਨ ਬੈਠਕਾਂ ਅਤੇ ਬਾਤਚੀਤ ਨੂੰ ਤੇਜ਼ ਕਰਨਾ। (Intensify meetings and interactions between the heads of other Ministries, to deepen cooperation in all sectors of common interest.)

II.ਆਰਥਿਕ ਸਹਿਯੋਗ ਅਤੇ ਨਿਵੇਸ਼ (Economic Cooperation and Investments)

ਕ .  ਆਰਥਿਕ ਸਹਿਯੋਗ ਦੇ ਲਈ ਸੰਯੁਕਤ ਕਮਿਸ਼ਨ (Joint Commission for Economic Cooperation) ਅਤੇ ਫੂਡ ਪ੍ਰੋਸੈੱਸਿੰਗ ‘ਤੇ ਇਟਲੀ-ਭਾਰਤ ਸੰਯੁਕਤ ਕਾਰਜ ਸਮੂਹ (Italy-India Joint Working Group on Food Processing) ਦੇ ਕਾਰਜਾਂ ਦਾ ਲਾਭ ਉਠਾਉਣਾ,  ਤਾਕਿ ਦੁਵੱਲੇ ਵਪਾਰ,  ਬਜ਼ਾਰ ਪਹੁੰਚ ਅਤੇ ਨਿਵੇਸ਼ ਨੂੰ ਵਧਾਇਆ ਜਾ ਸਕੇ, ਵਿਸ਼ੇਸ਼ ਤੌਰ ‘ਤੇ ਟ੍ਰਾਂਸਪੋਰਟੇਸ਼ਨ, ਖੇਤੀਬਾੜੀ ਉਤਪਾਦ ਅਤੇ ਮਸ਼ੀਨਰੀ, ਰਸਾਇਣਕ- ਫਾਰਮਾਸਿਊਟਿਕਲਸ,  ਲੱਕੜੀ ਅਤੇ ਫਰਨੀਚਰ, ਮਹੱਤਵਪੂਰਨ ਅਤੇ ਉੱਭਰਦੀਆਂ ਹੋਈਆਂ ਟੈਕਨੋਲੋਜੀਆਂ,  ਫੂਡ ਪ੍ਰੋਸੈੱਸਿੰਗ,  ਪੈਕੇਜਿੰਗ ਅਤੇ ਕੋਲਡ ਚੇਨ,  ਗ੍ਰੀਨ ਟੈਕਨੋਲੋਜੀਆਂ ਅਤੇ ਟਿਕਾਊ ਗਤੀਸ਼ੀਲਤਾ ਜਿਹੇ ਉੱਚ ਸਮਰੱਥਾ ਵਾਲੇ ਖੇਤਰਾਂ ਵਿੱਚ, ਜਿਸ ਵਿੱਚ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਅਤੇ ਬੜੀਆਂ ਕੰਪਨੀਆਂ ਅਤੇ ਐੱਸਐੱਮਈਜ਼ (SMEs) ਦੇ  ਦਰਮਿਆਨ ਸੰਯੁਕਤ ਉੱਦਮ ਸ਼ਾਮਲ ਹਨ। (Leverage the work of the Joint Commission for Economic Cooperation and of the Italy-India Joint Working Group on Food Processing, to increase bilateral trade, market access and investment, especially in sectors with high potential such as transportation, agricultural products and machinery, chemical-pharmaceuticals, wood and furniture, critical and emerging technologies, food processing, packaging and cold chain, green technologies and sustainable mobility, including through co-development and co-production and joint ventures between large companies and SMEs.)

ਖ . ਉਦਯੋਗਿਕ ਅਤੇ ਆਰਥਿਕ ਐਸੋਸੀਏਸ਼ਨਾਂ ਅਤੇ ਵਣਜ ਮੰਡਲਾਂ (chambers of commerce) ਦੀ ਭਾਗੀਦਾਰੀ  ਦੇ ਨਾਲ ਵਪਾਰ ਮੇਲਿਆਂ ਅਤੇ ਆਵਧਿਕ ਕਾਰੋਬਾਰ ਮੰਚਾਂ (periodic business fora) ਵਿੱਚ ਭਾਗੀਦਾਰੀ ਨੂੰ ਹੁਲਾਰਾ ਦੇਣਾ।(Promote the participation in trade fairs and periodic business fora, with the involvement of industrial and economic associations and chambers of commerce.)

ਗ .  ਆਟੋਮੋਟਿਵ,  ਸੈਮੀਕੰਡਕਟਰਸ, ਇਨਫ੍ਰਾਸਟ੍ਰਕਚਰ ਅਤੇ ਉੱਨਤ ਮੈਨੂਫੈਕਚਰਿੰਗ ਦੇ ਨਾਲ ਉਦਯੋਗਿਕ ਸਾਂਝੇਦਾਰੀ,  ਟੈਕਨੋਲੋਜੀਕਲ ਸੈਂਟਰਾਂ ਅਤੇ ਆਪਸੀ ਨਿਵੇਸ਼ ਨੂੰ ਹੁਲਾਰਾ ਦੇਣਾ। (Promote industrial partnerships, technological centres and mutual investment, also in automotive, semiconductors, infrastructure and advanced manufacturing.)

III. ਕਨੈਕਟਿਵਿਟੀ (Connectivity)

ਕ .  ਵਾਤਾਵਰਣ ਸਥਿਰਤਾ ਅਤੇ ਜਲਵਾਯੂ ਪਰਿਵਰਤਨ  ਦੇ ਸੰਦਰਭ ਵਿੱਚ ਟਿਕਾਊ ਟ੍ਰਾਂਸਪੋਰਟ ‘ਤੇ ਸਹਿਯੋਗ ਨੂੰ ਹੁਲਾਰਾ ਦੇਣਾ।(Foster cooperation on sustainable transport in the context of environment sustainability and climate change.)

ਖ .  ਭਾਰਤ-ਪੱਛਮ ਏਸ਼ੀਆ-ਯੂਰੋਪ ਆਰਥਿਕ ਕੌਰੀਡੋਰ (ਆਈਐੱਮਈਈਸੀ- IMEEC)  ਦੇ ਢਾਂਚੇ ਵਿੱਚ ਸਮੁੰਦਰੀ ਅਤੇ ਭੂਮੀ ਇਨਫ੍ਰਾਸਟ੍ਰਕਚਰ ਵਿੱਚ ਸਹਿਯੋਗ ਵਧਾਉਣਾ ਅਤੇ ਸਮੁੰਦਰੀ ਅਤੇ ਪੋਰਟ ਸੈਕਟਰ ਵਿੱਚ ਸਹਿਯੋਗ ‘ਤੇ ਸਮਝੌਤਾ ਕਰਨਾ। (Enhance collaboration in maritime and land infrastructure also in the framework of the India – Middle East – Europe Economic Corridor (IMEEC) and conclude the Agreement on cooperation in the maritime and port sector.)

IV. ਸਾਇੰਸ, ਟੈਕਨੋਲੋਜੀ, ਆਈਟੀ (IT), ਇਨੋਵੇਸ਼ਨ ਅਤੇ ਸਟਾਰਟ-ਅਪਸ (Science, Technology, IT, Innovation and Start-ups)

ਕ. ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ ‘ਤੇ ਸਹਿਯੋਗ ਦਾ ਵਿਸਤਾਰ ਕਰਨਾ,  ਦੂਰਸੰਚਾਰ,  ਆਰਟੀਫਿਸ਼ਲ ਇੰਟੈਲੀਜੈਂਸ ਅਤੇ ਸੇਵਾਵਾਂ  ਦੇ ਡਿਜੀਟਲੀਕਰਣ ਜਿਹੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਵਿੱਚ ਟੈਕਨੋਲੋਜੀ ਵੈਲਿਊ ਚੇਨਸ ਸਾਂਝੇਦਾਰੀਆਂ (technology value chains partnerships) ਨੂੰ ਮਜ਼ਬੂਤ ਕਰਨਾ। (Expand cooperation on critical and emerging technologies, forging technology value chains partnerships in both countries in sectors such as telecom, artificial intelligence, and digitalization of services.)

ਖ .  ਉਦਯੋਗ 4.0,  ਉੱਨਤ ਮੈਨੂਫੈਕਚਰਿੰਗ  , ਸਵੱਛ ਊਰਜਾ,  ਮਹੱਤਵਪੂਰਨ ਖਣਿਜਾਂ ਨੂੰ ਕੱਢਣ ਅਤੇ ਉਨ੍ਹਾਂ  ਦੀ  ਰਿਫਾਇਨਿੰਗ ਵਿੱਚ ਸਹਿਯੋਗ  ਦੇ ਨਵੇਂ ਅਵਸਰਾਂ ਦੀ ਖੋਜ ਕਰਨਾ,  ਜਿਸ ਵਿੱਚ ਦੋਹਾਂ ਦੇਸ਼ਾਂ  ਦੇ ਐੱਸਐੱਮਈਜ਼ ਅਤੇ ਸਟਾਰਟ-ਅਪਸ (SMEs and start-ups) ਸਹਿਤ ਅਕਾਦਮਿਕ ਜਗਤ ਅਤੇ ਉਦਯੋਗ (academia and industries) ਸ਼ਾਮਲ ਹੋਣ। (Explore new avenues of cooperation in Industry 4.0, advanced manufacturing, clean energy, critical minerals extraction and refining, involving academia and industries, including SMEs and start-ups of the two countries.)

ਗ .  ਇਟਲੀ ਅਤੇ ਭਾਰਤ ਦੀਆਂ ਰਾਸ਼ਟਰੀ ਖੋਜ ਪ੍ਰਾਥਮਿਕਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ,  ਸਾਂਝੇ ਹਿਤ  ਦੇ ਖੇਤਰਾਂ ਵਿੱਚ,  ਭਾਰਤ-ਪ੍ਰਸ਼ਾਂਤ ਮਹਾਸਾਗਰ ਪਹਿਲ  (ਆਈਪੀਓਆਈ- IPOI)  ਦੇ ਸੰਦਰਭ ਵਿੱਚ ਭੀ ਇਨੋਵੇਸ਼ਨ ਅਤੇ ਖੋਜ ਸਹਿਯੋਗ ਨੂੰ ਵਧਾਉਣਾ। (Taking into account Italy’s and India’s national research priorities, enhance innovation and research collaborations, also within the context of the Indo-Pacific Oceans Initiative (IPOI), in areas of common interest.)

ਘ .  ਵਿੱਦਿਅਕ ਅਤੇ ਖੋਜ  ਦੇ ਅਵਸਰਾਂ ਨੂੰ ਵਧਾਉਣਾ,  ਵਿਸ਼ੇਸ਼ ਤੌਰ ‘ਤੇ ਐੱਸਟੀਈਐੱਮ ਖੇਤਰ (STEM domain) ਵਿੱਚ,  ਸਕਾਲਰਸ਼ਿਪਸ ‘ਤੇ ਭੀ ਧਿਆਨ ਕੇਂਦ੍ਰਿਤ ਕਰਨਾ,  ਨਾਲ ਹੀ ਪ੍ਰਮੁੱਖ ਵਿਗਿਆਨਿਕ ਸੰਗਠਨਾਂ ਅਤੇ ਸੰਯੁਕਤ ਪ੍ਰੋਜੈਕਟਸ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ। (Increase educational and research opportunities, especially in the STEM domain, also focusing attention to scholarships, while fostering collaboration between leading scientific organisations and joint projects.)

ਡ .  ਦੋਹਾਂ ਦੇਸ਼ਾਂ  ਦੇ ਸਟਾਰਟ-ਅਪਸ ਅਤੇ ਪ੍ਰਾਸੰਗਿਕ ਇਨੋਵੇਸ਼ਨ ਈਕੋਸਿਸ‍ਟਮ  ਦੇ ਦਰਮਿਆਨ ਬਾਤਚੀਤ ਨੂੰ ਹੁਲਾਰਾ ਦੇਣਾ।  ਹੋਰ ਬਾਤਾਂ  ਦੇ ਨਾਲ-ਨਾਲ ਫਿਨਟੈੱਕ ,  ਐਡੂਟੈੱਕ,  ਸਿਹਤ ਸੇਵਾ,  ਲੌਜਿਸਟਿਕਸ ਅਤੇ ਸਪਲਾਈ ਚੇਨ ,  ਐਗਰੀਟੈੱਕ,  ਚਿਪ ਡਿਜ਼ਾਈਨ ਅਤੇ ਹਰਿਤ ਊਰਜਾ ‘ਤੇ ਧਿਆਨ ਕੇਂਦ੍ਰਿਤ  ਕਰਨਾ। (Foster interaction between start-ups and the relevant innovation ecosystems of the two countries. focusing on, inter alia, fintech, edutech, health care, logistics and supply chain, agritech, chip design and green energy.)

ਚ .  ਅਕਾਦਮਿਕ ਅਤੇ ਖੋਜ ਸੰਸਥਾਵਾਂ  ਦੇ ਸਾਇੰਟਿਫਿਕ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਈਕੋਸਿਸ‍ਟਮਸ ਨੂੰ ਹੁਲਾਰਾ ਦੇਣ ਲਈ ਸਮੂਹਿਕ ਮੁਹਾਰਤ ਅਤੇ ਸਮਰੱਥਾ ਦਾ ਲਾਭ ਉਠਾਉਣ ਦੇ  ਲਈ ਇੰਡੋ- ਇਟਾਲੀਅਨ  ਇਨੋਵੇਸ਼ਨ ਅਤੇ ਇਨਕਿਊਬੇਸ਼ਨ ਐਕਸਚੇਂਜ ਪ੍ਰੋਗਰਾਮ ਸ਼ੁਰੂ ਕਰਨਾ।

ਛ .  ਸਹਿਯੋਗ  ਦੇ ਕਾਰਜਕਾਰੀ ਪ੍ਰੋਗਰਾਮ ਦੀ ਵਿਰਾਸਤ ਨੂੰ ਸਵੀਕਾਰ ਕਰਨਾ ਜਿਸ ਨੂੰ ਸਹਿਯੋਗ ਦੇ ਲਈ ਨਵੇਂ ਦੁਵੱਲੇ ਸਾਧਨਾਂ ਦੁਆਰਾ ਸਮ੍ਰਿੱਧ ਕੀਤਾ ਜਾ ਸਕਦਾ ਹੈ। (Acknowledge the legacy of the Executive Programme of Cooperation that could be enriched by new bilateral instruments for cooperation.)

ਜ .  ਸਾਲ 2025 – 27 ਦੇ ਲਈ ਵਿਗਿਆਨਿਕ ਅਤੇ ਟੈਕਨੋਲੋਜਿਕਲ ਸਹਿਯੋਗ ਦੇ ਲਈ ਕਾਰਜਕਾਰੀ ਪ੍ਰੋਗਰਾਮ (Executive Programme) ਨੂੰ ਲਾਗੂ ਕਰਨਾ,  ਜਿਸ ਨੂੰ ਇਸ ਸਾਲ  ਦੇ ਅੰਤ ਵਿੱਚ ਲਾਗੂ ਕੀਤਾ ਜਾਵੇਗਾ।  ਇਸ ਦੇ ਜ਼ਰੀਏ ਦੋਨੋਂ ਧਿਰਾਂ ਮਹੱਤਵਪੂਰਣ ਖੋਜ ਅਤੇ ਗਤੀਸ਼ੀਲਤਾ ਅਧਾਰਿਤ ਸੰਯੁਕਤ ਪ੍ਰੋਜੈਕਟਸ ਦੀ ਸਹਿ-ਸਥਾਪਨਾ ਕਰਨਗੇ। (Implement the Executive Programme for scientific and technological cooperation for the years 2025-27, to be operationalised later this year, through which both sides will be co-founding significant research and mobility based joint projects.)

ਝ .  ਸਪੇਸ ਸੈਕਟਰ (Space Sector)

ਕ .  ਇਤਾਲਵੀ  ਸਪੇਸ ਏਜੰਸੀ  (ਏਏਸਆਈ- ASI) ਅਤੇ ਇੰਡੀਅਨ ਸਪੇਸ ਰਿਸਰਚ  ਸੰਗਠਨ (ਇਸਰੋ-ISRO)  ਦੇ ਦਰਮਿਆਨ ਸਹਿਯੋਗ ਵਧਾਉਣਾ,  ਤਾਕਿ ਚੰਦਰ  ਵਿਗਿਆਨ ‘ਤੇ ਜ਼ੋਰ ਦਿੰਦੇ ਹੋਏ ਪ੍ਰਿਥਵੀ ਅਵਲੋਕਨ,  ਹੀਲੀਓਫਿਜ਼ਿਕਸ ਅਤੇ ਪੁਲਾੜ ਖੋਜ (heliophysics and space exploration) ਵਿੱਚ ਸਾਂਝੇ ਹਿਤ ਦੇ ਪ੍ਰੋਜੈਕਟਸ ਨੂੰ ਸ਼ਾਮਲ ਕੀਤਾ ਜਾ ਸਕੇ। (Expand the cooperation between the Italian Space Agency (ASI) and the Indian Space Research Organisation (ISRO) to include projects of common interest in Earth observation, heliophysics and space exploration with emphasis on lunar science.)

ਖ .  ਬਾਹਰੀ ਸਪੇਸ ਦੇ ਸ਼ਾਂਤੀਪੂਰਨ ਅਤੇ ਸਥਾਈ ਉਪਯੋਗ ਨਾਲ ਸਬੰਧਿਤ ਦ੍ਰਿਸ਼ਟੀਕੋਣ,  ਖੋਜ ਅਤੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਵਧਾਉਣਾ।(Enhance cooperation in advancing respective vision, research and development in peaceful and sustained use of outer Space.)

ਗ . ਬੜੇ ਉਦਯੋਗਾਂ,  ਐੱਮਐੱਸਐੱਮਈਜ਼ ਅਤੇ ਸਟਾਰਟ-ਅਪਸ (MSMEs and start-ups) ਨੂੰ ਸ਼ਾਮਲ ਕਰਦੇ ਹੋਏ ਪਰਸਪਰ ਕਮਰਸ਼ੀਅਲ ਸਪੇਸ ਸਹਿਯੋਗ ਦੀ ਖੋਜ ਕਰਨਾ ਅਤੇ ਉਸ ਨੂੰ ਸੁਵਿਧਾਜਨਕ ਬਣਾਉਣਾ।

ਘ .  ਸਾਲ 2025  ਦੇ ਮੱਧ ਤੱਕ ਆਦਰਸ਼ਕ ਤੌਰ ‘ਤੇ ਪੁਲਾੜ ਉਦਯੋਗ  ਦੇ ਪ੍ਰਤੀਨਿਧੀਆਂ  ਦੇ ਇੱਕ ਇਤਾਲਵੀ  ਵਫ਼ਦ   ਦੁਆਰਾ ਭਾਰਤ ਦੇ ਲਈ ਇੱਕ ਮਿਸ਼ਨ ਦਾ ਆਯੋਜਨ ਕੀਤਾ ਜਾਵੇਗਾ,  ਜਿਸ ਵਿੱਚ

ਖੋਜ, ਪੁਲਾੜ ਖੋਜ ਅਤੇ ਕਮਰਸ਼ੀਅਲ ਸਹਿਯੋਗ ‘ਤੇ ਧਿਆਨ ਕੇਂਦ੍ਰਿਤ ਹੋਵੇਗਾ। (Organize, ideally by mid-2025, a mission to India by an Italian delegation of representatives of the space industry, with a focus on research, space exploration and commercial collaboration.)

VI. ਊਰਜਾ ਸੰਕਰਮਣ (Energy Transition)

ਕ .  ਬਿਹਤਰੀਨ ਪਿਰਤਾਂ ਅਤੇ ਅਨੁਭਵਾਂ ਨੂੰ ਸਾਂਝਾ ਕਰਨ,  ਇੱਕ-ਦੂਸਰੇ  ਦੇ ਉਦਯੋਗਿਕ ਈਕੋਸਿਸ‍ਟਮ  ਦੇ ਗਿਆਨ ਨੂੰ ਹੁਲਾਰਾ ਦੇਣ ਅਤੇ ਉਦਯੋਗਿਕ ਸਾਂਝੇਦਾਰੀ ਨੂੰ ਸੁਵਿਧਾਜਨਕ ਬਣਾਉਣ ਦੇ ਲਈ “ਟੈੱਕ ਸਮਿਟਸ” (“Tech Summits”) ਦਾ ਆਯੋਜਨ ਕੀਤਾ ਜਾਵੇ। (Organise “Tech Summits” to share best practices and experiences, promote knowledge of each other’s industrial eco-systems and facilitate industrial partnerships.)

ਖ.  ਟੈਕਨੋਲੋਜੀ ਉੱਨਤੀ ਅਤੇ ਸੰਯੁਕਤ ਖੋਜ ਅਤੇ ਵਿਕਾਸ ਸਹਿਯੋਗ ਨੂੰ ਸੁਗਮ ਬਣਾਉਣਾ। (Facilitate technology advancements and joint R&D collaborations.)

ਗ .  ਹਰਿਤ ਹਾਈਡ੍ਰੋਜਨ,  ਬਾਇਓਫਿਊਲਸ ,  ਅਖੁੱਟ ਊਰਜਾ ਅਤੇ ਊਰਜਾ ਦਕਸ਼ਤਾ ਵਿੱਚ ਉਪਰੋਕਤ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਅਖੁੱਟ ਊਰਜਾ ‘ਤੇ ਸੰਯੁਕਤ ਕਾਰਜ ਸਮੂਹ (Joint Working Group on Renewable Energy) ਨੂੰ ਹੋਰ ਅਧਿਕ ਪ੍ਰੋਤਸਾਹਿਤ ਕਰਨਾ।( Give further impetus to the Joint Working Group on Renewable Energy to facilitate aforementioned cooperation in green hydrogen, biofuels, renewables and energy efficiency.)

ਘ . ਗਲੋਬਲ ਬਾਇਓਫਿਊਲਸ ਅਲਾਇੰਸ ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ ਨੂੰ ਮਜ਼ਬੂਤ ਕਰਨ ਦੇ ਲਈ ਮਿਲ ਕੇ ਕੰਮ ਕਰਨਾ। (Work together to strengthen the Global Biofuels Alliance and International Solar Alliance.)

ਡ .  ਅਖੁੱਟ ਊਰਜਾ ਨਾਲ ਸਬੰਧਿਤ ਨਵੀਨ ਗ੍ਰਿੱਡ ਵਿਕਾਸ ਸਮਾਧਾਨਾਂ ਅਤੇ ਰੈਗੂਲੇਟਰੀ ਪਹਿਲੂਆਂ ‘ਤੇ ਜਾਣਕਾਰੀ ਸਾਂਝਾ ਕਰਨਾ। (Share information on innovative grid development solutions and regulatory aspects related to renewable energy.)

VII.  ਰੱਖਿਆ ਸਹਿਯੋਗ(Defence Cooperation)

ਕ .  ਸੂਚਨਾ,  ਯਾਤਰਾਵਾਂ ਅਤੇ ਟ੍ਰੇਨਿੰਗ ਗਤੀਵਿਧੀਆਂ  ਦੇ ਅਦਾਨ-ਪ੍ਰਦਾਨ ਨੂੰ ਕੋਆਰਡੀਨੇਟ ਕਰਨ ਦੇ ਲਈ ਜੁਆਇੰਟ ਡਿਫੈਂਸ ਕੰਸਲਟੇਟਿਵ (ਜੇਡੀਸੀ-JDC) ਬੈਠਕਾਂ  ਦੇ ਨਾਲ-ਨਾਲ ਜੁਆਇੰਟ ਸਟਾਫ਼ ਟਾਕਸ-ਵਾਰਤਾ  (ਜੇਐੱਸਟੀ-JST)  ਦਾ ਵਾਰਸ਼ਿਕ ਅਧਾਰ ‘ਤੇ ਨਿਯਮਿਤ ਆਯੋਜਨ ਸੁਨਿਸ਼ਚਿਤ ਕਰਨਾ। (Ensure the regular holding, on a yearly basis, of Joint Defence Consultative (JDC) meetings, as well as Joint Staff Talks (JST) to coordinate exchanges of information, visits and training activities.)

ਖ .  ਇਟਲੀ ਦੀ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਵਧਦੀ ਰੁਚੀ ਦੀ ਰੂਪਰੇਖਾ ਵਿੱਚ ਸਬੰਧਿਤ ਹਥਿਆਰਬੰਦ ਬਲਾਂ ਦੇ  ਦਰਮਿਆਨ ਬਾਤਚੀਤ ਦਾ ਸੁਆਗਤ ਹੈ,  ਜਿਸ ਦਾ ਉਦੇਸ਼ ਅੰਤਰਕਾਰਜਸ਼ੀਲਤਾ ਅਤੇ ਸਹਿਯੋਗ (interoperability and cooperation) ਨੂੰ ਵਧਾਉਣਾ ਹੈ,  ਜਿਸ ਵਿੱਚ ਐਸੀ ਬਾਤਚੀਤ ਵਿੱਚ ਸਹਿਯੋਗ ਕਰਨ ਵਾਲੀ ਕਿਸੇ ਭੀ ਉਪਯੋਗੀ ਵਿਵਸਥਾ ‘ਤੇ ਸਮਝੌਤਾ ਸ਼ਾਮਲ ਹੈ। (Welcome interactions between respective Armed Forces in the framework of Italy’s growing interest in the Indo-Pacific Region, aimed at increasing interoperability and cooperation, including negotiations of any useful arrangement supporting such interactions.)

ਗ . ਟੈਕਨੋਲੋਜੀ ਸਹਿਯੋਗ,  ਸਹਿ- ਉਤਪਾਦਨ ਅਤੇ ਰੱਖਿਆ ਪਲੈਟਫਾਰਮਾਂ ਅਤੇ ਉਪਕਰਣਾਂ  ਦੇ ਸਹਿ-ਵਿਕਾਸ ‘ਤੇ ਧਿਆਨ ਕੇਂਦ੍ਰਿਤ  ਕਰਦੇ ਹੋਏ ਪਬਲਿਕ ਅਤੇ  ਪ੍ਰਾਈਵੇਟ ਹਿਤਧਾਰਕਾਂ ਦੇ ਦਰਮਿਆਨ ਵਧੀ ਹੋਈ ਸਾਂਝੇਦਾਰੀ ਅਤੇ ਸੰਵਾਦ  ਦੇ ਅਵਸਰਾਂ ਦਾ ਪਤਾ ਲਗਾਉਣਾ । (Explore avenues of enhanced partnerships and dialogue among public and private stakeholders, focusing on technology collaboration, co-production and co-development of defence platforms and equipment.)

ਘ .  ਸਮੁੰਦਰੀ ਪ੍ਰਦੂਸ਼ਣ ਪ੍ਰਤੀਕਿਰਿਆ ਅਤੇ ਸਮੁੰਦਰੀ ਖੋਜ ਅਤੇ ਬਚਾਅ  ਦੇ ਖੇਤਰ ਸਹਿਤ ਸਮੁੰਦਰੀ ਸਹਿਯੋਗ ਨੂੰ ਵਧਾਉਣਾ। (Enhance maritime cooperation, including in the field of maritime pollution response and maritime search and rescue.)

ਡ .  ਦੋਨੋਂ ਰੱਖਿਆ ਮੰਤਰਾਲਿਆਂ  ਦੇ ਦਰਮਿਆਨ ਰੱਖਿਆ ਉਦਯੋਗਿਕ ਰੋਡਮੈਪ ‘ਤੇ ਬਾਤਚੀਤ ਕਰਨਾ ਅਤੇ ਸੋਸਾਇਟੀ ਆਵ੍ ਇੰਡੀਅਨ ਡਿਫੈਂਸ ਮੈਨੂਫੈਕਚਰਰਸ   (ਐੱਸਆਈਡੀਐੱਮ-SIDM)  ਅਤੇ ਇਤਾਲਵੀ  ਇੰਡਸਟ੍ਰੀਜ਼ ਫੈਡਰੇਸ਼ਨ ਫੌਰ ਏਅਰੋਸਪੇਸ,  ਡਿਫੈਂਸ ਐਂਡ ਸਕਿਉਰਿਟੀ (ਏਆਈਏਡੀ- AIAD) ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ-MoU)  ਨੂੰ ਹੁਲਾਰਾ ਦੇਣਾ। (Negotiate a Defence Industrial Roadmap, between the two Ministries of Defence and promote a Memorandum of Understanding (MoU) between the Society of Indian Defence Manufacturers (SIDM) and the Italian Industries Federation for Aerospace, Defence and Security (AIAD).)

ਚ .  ਦੋਹਾਂ ਧਿਰਾਂ ਦੇ ਵਿਗਿਆਨੀਆਂ ਅਤੇ ਤਕਨੀਕੀ ਮਾਹਰਾਂ ਨੂੰ ਸ਼ਾਮਲ ਕਰਦੇ ਹੋਏ ਰੱਖਿਆ ਖੋਜ ‘ਤੇ ਨਿਯਮਿਤ ਬਾਤਚੀਤ ਆਯੋਜਿਤ ਕਰਨਾ। (Hold regular interactions in defence research involving scientists and technical experts from both sides.)

VIII .  ਸੁਰੱਖਿਆ ਸਹਿਯੋਗ (Security Cooperation)

ਕ .  ਸਾਇਬਰ ਸੁਰੱਖਿਆ ਅਤੇ ਸਾਇਬਰ ਅਪਰਾਧ ਜਿਹੇ ਵਿਸ਼ਿਸ਼ਟ ਖੇਤਰਾਂ ਵਿੱਚ ਨਿਯਮਿਤ ਅਦਾਨ-ਪ੍ਰਦਾਨ ਅਤੇ ਸਮਰੱਥਾ ਨਿਰਮਾਣ ਗਤੀਵਿਧੀਆਂ  ਦੇ ਜ਼ਰੀਏ ਸੁਰੱਖਿਆ ਸਹਿਯੋਗ ਨੂੰ ਵਧਾਉਣਾ। (Enhance security cooperation through regular exchanges and capacity building activities in specific areas, such as cybersecurity and cybercrimes.)

ਖ .  ਸਾਇਬਰ ਵਾਰਤਾ ਜਿਹੀਆਂ ਖੇਤਰ-ਵਿਸ਼ਿਸ਼ਟ ਵਾਰਤਾ  ਆਯੋਜਿਤ ਕਰਨਾ,  ਨੀਤੀਆਂ,  ਪਿਰਤਾਂ  ਅਤੇ ਟ੍ਰੇਨਿੰਗ ਅਵਸਰਾਂ ‘ਤੇ ਅੱਪਡੇਟਸ ਦਾ ਅਦਾਨ- ਪ੍ਰਦਾਨ ਕਰਨਾ,  ਅਤੇ ਜਿੱਥੇ ਭੀ ਉਚਿਤ ਹੋਵੇ, ਬਹੁਪੱਖੀ ਮੰਚਾਂ ‘ਤੇ ਸਹਿਯੋਗ  ਦੇ ਸਬੰਧ ਵਿੱਚ ਸਲਾਹ-ਮਸ਼ਵਰੇ ਆਯੋਜਿਤ ਕਰਨਾ। (Hold sector-specific talks such as cyber dialogue, exchange updates on policies, practices and training opportunities, and hold consultations regarding cooperation in multilateral forums, when appropriate.)

ਗ .  ਅੰਤਰਰਾਸ਼ਟਰੀ ਆਤੰਕਵਾਦ ਅਤੇ ਅੰਤਰ-ਰਾਸ਼ਟਰੀ ਅਪਰਾਧ (Transnational Crime) ਨਾਲ ਨਜਿੱਠਣ  ‘ਤੇ ਸੰਯੁਕਤ ਕਾਰਜ ਸਮੂਹ ਦੀਆਂ ਵਾਰਸ਼ਿਕ ਦੁਵੱਲੀਆਂ ਬੈਠਕਾਂ ਆਯੋਜਿਤ ਕਰਨਾ ਜਾਰੀ ਰੱਖਣਾ। (Continue to hold yearly bilateral meetings of the Joint Working Group on Combating International Terrorism and Transnational Crime.)

ਘ .  ਦੁਵੱਲੇ,  ਖੇਤਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਤੰਕਵਾਦ  ਦੇ ਖ਼ਿਲਾਫ਼ ਲੜਾਈ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ।  ਇਸ ਸਹਿਯੋਗ ਦੀ ਭਾਵਨਾ  ਦੇ ਅਧਾਰ ‘ਤੇ,  ਦੋਨੋਂ ਧਿਰਾਂ ਨਿਮਨਲਿਖਤ ‘ਤੇ ਸਹਿਮਤ ਹਨ : (Strengthen cooperation in the fight against terrorism at the bilateral, regional and international forums. Based on the spirit of this cooperation, both sides agree to:)

i. ਸਮਰੱਥਾ ਨਿਰਮਾਣ ਪ੍ਰੋਗਰਾਮਾਂ  ਦੇ ਜ਼ਰੀਏ ਨਿਆਂਇਕ ਮਾਮਲਿਆਂ ਵਿੱਚ ਅਤੇ ਸਬੰਧਿਤ ਪੁਲਿਸ ਅਤੇ ਸੁਰੱਖਿਆ ਕਰਮੀਆਂ  ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ; (Strengthen cooperation in judicial matters and between respective police and security personnel including through capacity building programmes;)

ii. ਆਤੰਕਵਾਦ  ਦੇ ਵਿਰੁੱਧ ਲੜਾਈ ਵਿੱਚ ਜਾਣਕਾਰੀ ਅਤੇ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨਾ। (Share information and best practices in the fight against terrorism.)

ਡ .  ਵਰਗੀਕ੍ਰਿਤ ਸੂਚਨਾ  ਦੀ ਪਰਸਪਰ ਸੰਭਾਲ਼ ਅਤੇ ਅਦਾਨ-ਪ੍ਰਦਾਨ ਦੇ ਲਈ ਸਮਝੌਤਾ ਸੰਪੰਨ ਕਰਨਾ। (Conclude an agreement for the mutual protection and exchange of classified information.)

IX. ਪ੍ਰਵਾਸਨ ਅਤੇ ਗਤੀਸ਼ੀਲਤਾ (Migration and Mobility)

ਕ .  ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਚੈਨਲਾਂ ਨੂੰ ਹੁਲਾਰਾ ਦੇਣਾ,  ਨਾਲ ਹੀ ਨਿਰਪੱਖ ਅਤੇ ਪਾਰਦਰਸ਼ੀ ਕਿਰਤ ਟ੍ਰੇਨਿੰਗ ਅਤੇ ਭਰਤੀ ਪ੍ਰਕਿਰਿਆਵਾਂ ਨੂੰ ਹੁਲਾਰਾ ਦੇਣਾ।  ਇੱਕ ਪਾਇਲਟ ਪ੍ਰੋਜੈਕਟ ਵਿੱਚ ਭਾਰਤ ਵਿੱਚ ਸਿਹਤ ਪੇਸ਼ੇਵਰਾਂ  ਦੀ ਟ੍ਰੇਨਿੰਗ ਅਤੇ ਉਸ ਦੇ ਬਾਅਦ ਇਟਲੀ ਵਿੱਚ ਉਨ੍ਹਾਂ  ਦੇ  ਰੋਜ਼ਗਾਰ ਨੂੰ ਸ਼ਾਮਲ ਕੀਤਾ ਜਾਵੇਗਾ। (Promote safe and legal migration channels, as well as fair and transparent labour training and recruitment procedures. A pilot project will cover training of health professionals in India and their subsequent employment in Italy.)

ਖ .  ਅਨਿਯਮਿਤ ਪ੍ਰਵਾਸਨ ਨੂੰ ਹੁਲਾਰਾ ਦੇਣ ਨਾਲ ਨਜਿੱਠਣ ਦੇ  ਲਈ ਸਹਿਯੋਗ  ਵਧਾਉਣਾ। (Enhance cooperation to counter the facilitation of irregular migration.)

ਗ .  ਉਚੇਰੀ ਸਿੱਖਿਆ  ਦੇ ਸਬੰਧਿਤ ਇੰਚਾਰਜ ਪ੍ਰਸ਼ਾਸਨਾਂ  ਦੇ ਦਰਮਿਆਨ ਸਮਝੌਤੇ ਕਰਕੇ ਵਿਦਿਆਰਥੀਆਂ,  ਖੋਜਾਰਥੀਆਂ ਅਤੇ ਸਿੱਖਿਆ ਸ਼ਾਸਤਰੀਆਂ (academics) ਦੀ ਗਤੀਸ਼ੀਲਤਾ ਨੂੰ ਵਧਾਉਣਾ। (Increase mobility of students, researchers and academics, also by concluding agreements between the respective Administrations in charge of higher education.)

X .  ਸੱਭਿਆਚਾਰ,  ਅਕਾਦਮਿਕ ਅਤੇ ਲੋਕਾਂ ਦੇ  ਦਰਮਿਆਨ  ਅਦਾਨ-ਪ੍ਰਦਾਨ,  ਸਿਨੇਮਾ ਅਤੇ ਟੂਰਿਜ਼ਮ। (Culture, Academic and People-to-People Exchanges, Cinema and Tourism)

ਕ .  ਦੋਹਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਅਤੇ ਉਚੇਰੀ ਸਿੱਖਿਆ ਸੰਸਥਾਵਾਂ ਦੇ  ਦਰਮਿਆਨ ਸਹਿਯੋਗ ਅਤੇ ਅਦਾਨ- ਪ੍ਰਦਾਨ ਵਧਾਉਣਾ ਅਤੇ ਤਕਨੀਕੀ ਅਤੇ ਵੋਕੇਸ਼ਨਲ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਵਧਾਉਣਾ। (Increase collaboration and exchanges between universities and higher education institutions of the two countries as well as cooperation in the field of technical and vocational education.)

ਖ .  ਆਪਸੀ ਗਿਆਨ ਨੂੰ ਗਹਿਰਾ ਕਰਨਾ ਦੇ ਲਈ ਪ੍ਰਦਰਸ਼ਨੀਆਂ ਅਤੇ ਸੱਭਿਆਚਾਰਕ ਪਹਿਲਾਂ ਨੂੰ ਹੁਲਾਰਾ ਦੇਣਾ,  ਨਾਲ ਹੀ ਮਿਊਜ਼ੀਅਮਾਂ (ਅਜਾਇਬ ਘਰਾਂ) ਦੇ  ਦਰਮਿਆਨ ਸਾਂਝੇਦਾਰੀ ਦੀ ਸਥਾਪਨਾ ਕਰਨਾ। (Promote exhibitions and cultural initiatives to deepen mutual knowledge, also through the establishment of partnerships between museums.)

ਗ .  ਆਪਣੇ-ਆਪਣੇ ਦੇਸ਼ਾਂ ਵਿੱਚ ਫ਼ਿਲਮ ਸਹਿ-ਨਿਰਮਾਣ ਅਤੇ ਫ਼ਿਲਮ ਨਿਰਮਾਣ ਨੂੰ ਵਧਾਉਣ ਦਾ ਕੰਮ ਕਰਨਾ। (Work on increasing film co-productions and filmmaking in their respective countries.)

ਘ .  ਪੁਰਾਣੇ ਅਤੇ ਵਿਰਾਸਤ ਸਥਲਾਂ ਅਤੇ ਇਮਾਰਤਾਂ  ਦੇ ਸੰਭਾਲ਼ ਅਤੇ ਬਹਾਲੀ ‘ਤੇ ਦੁੱਵਲੇ ਸਹਿਯੋਗ ਨੂੰ ਮਜ਼ਬੂਤ ਕਰਨਾ। (Strengthen bilateral collaboration on preservation and restoration of old and heritage sites and buildings.)

ਡ .  ਦੋਹਾਂ ਦਿਸ਼ਾਵਾਂ ਵਿੱਚ ਸੰਪਰਕ ਅਤੇ ਸੈਲਾਨੀ ਪ੍ਰਵਾਹ ਨੂੰ ਹੁਲਾਰਾ ਦੇਣਾ।(Foster connections and tourist flows in both directions.)

ਚ .  ਦੁਵੱਲੇ ਅਤੇ ਸੱਭਿਆਚਾਰਕ ਸਬੰਧਾਂ ਅਤੇ ਦੀਰਘਕਾਲੀ (long-standing) ਦੋਸਤਾਨਾ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਜੀਵੰਤ ਭਾਰਤੀ ਅਤੇ ਇਤਾਲਵੀ ਭਾਈਚਾਰਿਆਂ  ਦੇ ਯੋਗਦਾਨ ਨੂੰ ਸਵੀਕਾਰ ਕਰਨਾ।

ਜੀ .  2023 ਵਿੱਚ ਹਸਤਾਖਰ ਕੀਤੇ ਸੱਭਿਆਚਾਰਕ ਸਹਿਯੋਗ ਦੇ ਕਾਰਜਕਾਰੀ ਪ੍ਰੋਗਰਾਮ  ਦੇ ਲਾਗੂਕਰਨ ‘ਤੇ ਕਾਰਜ। (Work on implementing the Executive Programme of Cultural Cooperation signed in 2023.)

मित्रों,
मातृभूमि समाचार का उद्देश्य मीडिया जगत का ऐसा उपकरण बनाना है, जिसके माध्यम से हम व्यवसायिक मीडिया जगत और पत्रकारिता के सिद्धांतों में समन्वय स्थापित कर सकें। इस उद्देश्य की पूर्ति के लिए हमें आपका सहयोग चाहिए है। कृपया इस हेतु हमें दान देकर सहयोग प्रदान करने की कृपा करें। हमें दान करने के लिए निम्न लिंक पर क्लिक करें -- Click Here


* 1 माह के लिए Rs 1000.00 / 1 वर्ष के लिए Rs 10,000.00

Contact us

Check Also

ਆਰਬੀਆਈ ਦੀ 90ਵੀਂ ਵਰ੍ਹੇਗੰਢ ਦੇ ਅਵਸਰ ‘ਤੇ 51ਵੇਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ ਟੇਬਲ ਟੈਨਿਸ ਟੂਰਨਾਮੈਂਟ ਦੇ ਪੰਜਵੇ ਦਿਨ ਦੀਆਂ ਗਤੀਵਿਧੀਆ ਤੇ ਇੱਕ ਨਜ਼ਰ

ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਆਯੋਜਿਤ RBI ਦੀ 90ਵੀ ਵਰ੍ਹੇਗੰਢ ਦੇ ਮੌਕੇ 51ਵੀਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ  ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਅਚਾਨਕ ਮੋੜ ਅਤੇ ਹਲਚਲ ਦੇਖਣ ਨੂੰ ਮਿਲੀ ਕਿਉਂਕਿ ਉਭਰਦੀਆਂ ਪ੍ਰਤਿਭਾਵਾਂ ਨੇ ਟੌਪ ਦੇ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ। ਇਸ ਇਵੈਂਟ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਭਾਰਤੀ ਟੇਬਲ ਟੈਨਿਸ ਵਿੱਚ  ਹੋਣਹਾਰ ਨੌਜਵਾਨਾਂ ਦੇ ਉਭਾਰ ਨੂੰ ਉਜਾਗਰ ਕੀਤਾ ਗਿਆ। ਇੱਕ ਵੱਡੇ ਅਪਸੈੱਟ ਵਿੱਚ, ਪੁਰਸ਼ਾਂ ਟੌਪ ਦੇ ਖਿਡਾਰੀ ਹਰਮੀਤ ਦੇਸਾਈ ਨੂੰ 17 ਸਾਲ ਦੇ ਕੁਸ਼ਲ ਚੋਪੜਾ ਨੇ ਰਾਊਂਡ ਆਫ 32 ਵਿੱਚ ਹਰਾਇਆ, ਜਿਸਨੇ ਬੇਮਿਸਾਲ ਹੁਨਰ ਅਤੇ ਸੰਜਮ ਦਾ ਪ੍ਰਦਰਸ਼ਨ ਕੀਤਾ। ਮਹਿਲਾ ਵਰਗ ਵਿੱਚ, ਚੌਥਾ ਦਰਜਾ ਪ੍ਰਾਪਤ ਸੁਤੀਰਥਾ ਮੁਖਰਜੀ ਨੂੰ ਐੱਫਸੀਆਈ ਦੀ ਉਭਰਦੀ ਸਟਾਰ ਵੰਸ਼ਿਕਾ ਮੁਦਗਲ ਦੇ ਹੱਥੋਂ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰੀ-ਕੁਆਰਟਰ ਫਾਈਨਲ ਵਿੱਚ ਸੰਭਾਵਿਤ ਜਿੱਤਾਂ ਅਤੇ ਨਾਟਕੀ ਵਾਪਸੀ ਦਾ ਮਿਸ਼ਰਣ ਦੇਖਣ ਨੂੰ ਮਿਲਿਆ। ਏਏਆਈ ਦੀ ਸਵਾਸਤਿਕਾ ਘੋਸ਼ ਨੇ ਦੂਜੀ ਦਰਜਾ ਪ੍ਰਾਪਤ ਅਹਿਕਾ ਮੁਖਰਜੀ ਨੂੰ ਹਰਾਇਆ, ਜਦ ਕਿ ਤਮਿਲ ਨਾਡੂ ਦੀ ਸ਼੍ਰੇਆ ਆਨੰਦ ਨੇ 0-2 ਨਾਲ ਸ਼ਾਨਦਾਰ ਵਾਪਸੀ ਕਰਦਿਆਂ ਕੇਨਰਾ ਬੈਂਕ ਦੀ ਮਾਰੀਆ ਰੋਨੀ ਨੂੰ 3-2 ਨਾਲ ਹਰਾਇਆ। ਆਰਬੀਆਈ ਦੀ ਸ਼੍ਰੀਜਾ ਅਕੁਲਾ ਨੇ ਸਾਬਕਾ ਰਾਸ਼ਟਰੀ ਚੈਂਪੀਅਨ ਮਧੁਰਿਕਾ ਪਾਟਕਰ ਦੇ ਖਿਲਾਫ ਦੋ ਮੈਚ ਪੁਆਇੰਟ ਬਚਾ ਕੇ ਲਚਕੀਲਾਪਨ ਦਿਖਾਇਆ ਅਤੇ ਫਿਰ ਕੌਸ਼ਨੀ ਨਾਥ ‘ਤੇ ਸ਼ਾਨਦਾਰ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੁਰਸ਼ਾਂ ਦੇ ਡਰਾਅ ਵਿੱਚ, ਪਯਾਸ ਜੈਨ ਦੀ ਸ਼ੁਰੂਆਤੀ ਬੜ੍ਹਤ ਇੱਕ ਦ੍ਰਿੜ ਨਿਸ਼ਚਤ ਆਕਾਸ਼ ਪਾਲ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ, ਜਿਸਨੇ ਸਖ਼ਤ ਮੁਕਾਬਲੇ ਵਿੱਚ 3-2 ਨਾਲ ਜਿੱਤ ਦਰਜ ਕੀਤੀ। ਮੁੱਖ ਪ੍ਰੀ–ਕੁਆਰਟਰ ਫਾਈਨਲ ਨਤੀਜੇ: ਪੁਰਸ਼ ਸਿੰਗਲ: ਸੌਰਵ ਸਾਹਾ (PSPB) ਨੇ ਕੁਸ਼ਲ ਚੋਪੜਾ (ਮਹਾਰਾਸ਼ਟਰ) ਨੂੰ 3-0 ਨਾਲ ਹਰਾਇਆ ਆਕਾਸ਼ ਪਾਲ (ਆਰਐਸਪੀਬੀ) …