ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਅੱਜ ਰਾਜ ਨਿਵਾਸ, ਸ਼੍ਰੀ ਵਿਜੈਪੁਰਮ ਵਿੱਚ ਉਪ ਰਾਜਪਾਲ, ਸ਼੍ਰੀ ਡੀ. ਕੇ. ਜੋਸ਼ੀ ਦੇ ਨਾਲ ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਸ਼ਹਿਰੀ ਵਿਕਾਸ ਯੋਜਨਾਵਾਂ ਦੀ ਸਮੀਖਿਆ ਕੀਤੀ।
ਮੀਟਿੰਗ ਵਿੱਚ ਮੁੱਖ ਸਕੱਤਰ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮਓਐੱਚਯੂਏ) ਦੀਆਂ 7 ਯੋਜਨਾਵਾਂ ਦਾ ਸੰਚਾਲਨ ਕਰ ਰਿਹਾ ਹੈ। ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੀ ਆਪਣੀ ਪਹਿਲੀ ਯਾਤਰਾ ਦੇ ਦੌਰਾਨ ਸ਼੍ਰੀ ਮਨੋਹਰ ਲਾਲ ਨੇ ਮਿਸ਼ਨ ਵਿੱਚ ਪ੍ਰਗਤੀ ਦੀ ਸਰਾਹਨਾ ਕੀਤੀ, ਖ਼ਾਸ ਤੌਰ ‘ਤੇ ਅਮਰੁਤ (AMRUT), ਸਮਾਰਟ ਸਿਟੀ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਪ੍ਰੋਜੈਕਟਾਂ ਦੀ, ਜਿਨ੍ਹਾਂ ਨੇ ਨਾਗਰਿਕਾਂ ਦੇ ਜੀਵਨ ਨੂੰ ਸੁਗਮ ਬਣਾਉਣ ਵਿੱਚ ਅਹਿਮ ਯੋਗਦਾਨ ਦਿੱਤਾ ਹੈ।
ਸ਼੍ਰੀ ਮਨੋਹਰ ਲਾਲ ਨੇ ਆਗਾਮੀ ਵਰ੍ਹਿਆਂ ਵਿੱਚ ਸਵੱਛਤਾ ਰੈਂਕਿੰਗ ਵਿੱਚ ਸੁਧਾਰ ਦੇ ਲਈ ਪ੍ਰੋਤਸਾਹਿਤ ਕੀਤਾ। ਸ਼੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਅਤੇ ਡੀਏਵਾਈ-ਐੱਨਯੂਐੱਲਐੱਮ ਵਿੱਚ ਪ੍ਰਦਰਸਨ ਨੂੰ ਬਿਹਤਰ ਬਣਾਉਣ ਦੇ ਲਈ ਵੀ ਪ੍ਰੋਤਸਾਹਿਤ ਕੀਤਾ। ਅੰਡਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਨੇ ਦੱਸਿਆ ਕਿ ਪੀਐੱਮ ਸਵਨਿਧੀ ਪਹਿਲਾਂ ਹੀ ਆਪਣਾ ਲਕਸ਼ ਪ੍ਰਾਪਤ ਕਰ ਚੁੱਕੀ ਹੈ।
ਕੇਂਦਰੀ ਮੰਤਰੀ ਨੇ ਸਵੱਛਤਾ ਹੀ ਸੇਵਾ ਅਭਿਯਾਨ ਦੇ ਦੌਰਾਨ ਪਹਿਚਾਣੇ ਗਏ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਵੇਸਟ ਅਤੇ ਸਵੱਛਤਾ ਲਕਸ਼ ਇਕਾਈਆਂ (ਸੀਟੀਯੂਜ਼) ਨੂੰ ਸਵੱਛ ਕਰਨ ਦਾ ਵੀ ਤਾਕੀਦ ਕੀਤੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਵੇਸਟ ਦੇ ਨਿਪਟਾਨ ਵਿੱਚ ਮਹੱਤਵਪੂਰਨ ਪ੍ਰਗਤੀ ਪ੍ਰਾਪਤ ਕੀਤੀ ਹੈ।
ਕੇਂਦਰੀ ਮੰਤਰੀ ਨੇ ਪ੍ਰਸ਼ਾਸਨ ਤੋਂ ਨਵੇਂ ਸ਼ਹਿਰੀ ਸਥਾਨਕ ਨਿਕਾਵਾਂ ਨੂੰ ਅਧਿਸੂਚਿਤ ਕਰਕੇ ਸ਼ਹਿਰੀ ਖੇਤਰ ਨੂੰ ਵਧਾਉਣ ਦੀ ਸੰਭਾਵਨਾ ਤਲਾਸ਼ਣ ਨੂੰ ਕਿਹਾ।
ਸ਼੍ਰੀ ਮਨੋਹਰ ਲਾਲ ਨੇ ਟੂਰਿਜ਼ਮ, ਸੇਵਾਵਾਂ ਅਤੇ ਸਿੱਖਿਆ ਦੇ ਲਈ ਅਧਿਕ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਇਨੋਵੇਟਿਵ ਉਪਾਵਾਂ ਦੀ ਪਹਿਚਾਣ ਕਰਨ ਦੀ ਵੀ ਤਾਕੀਦ ਕੀਤੀ।