गुरुवार, नवंबर 14 2024 | 10:16:06 PM
Breaking News
Home / Choose Language / Punjabi / ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਉੱਤਰੀ ਭਾਰਤ ਦੀਆਂ ਉੱਚ ਵਿਦਿਅਕ ਸੰਸਥਾਵਾਂ ਦੇ ਕਨਸੋਰਟੀਅਮ (ਸੀ.ਐਚ.ਈ.ਆਈ.ਐਨ.ਆਈ.) ਦੀ ਦੂਜੀ ਮੀਟਿੰਗ ਆਯੋਜਿਤ ਕੀਤੀ ਗਈ

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਉੱਤਰੀ ਭਾਰਤ ਦੀਆਂ ਉੱਚ ਵਿਦਿਅਕ ਸੰਸਥਾਵਾਂ ਦੇ ਕਨਸੋਰਟੀਅਮ (ਸੀ.ਐਚ.ਈ.ਆਈ.ਐਨ.ਆਈ.) ਦੀ ਦੂਜੀ ਮੀਟਿੰਗ ਆਯੋਜਿਤ ਕੀਤੀ ਗਈ

Follow us on:

ਉੱਤਰੀ ਭਾਰਤ ਦੇ ਸੱਤ ਪ੍ਰਮੁੱਖ ਕੇਂਦਰੀ ਉੱਚ ਵਿਦਿਅਕ ਅਦਾਰਿਆਂ ਦੇ ਕੁਲਪਤੀ/ਡਾਇਰੈਕਟਰ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਸੰਯੁਕਤ ਖੋਜ, ਡਿਊਲ ਅਤੇ ਜੋਇੰਟ ਡਿਗਰੀ ਪ੍ਰੋਗਰਾਮ ਵਰਗੇ ਨਵੀਨਤਾਕਾਰੀ ਸੁਧਾਰਾਂ ਨੂੰ ਲਾਗੂ ਕਰਨ ਸੰਬੰਧੀ ਰੋਡਮੈਪ ਵਿਕਸਤ ਕਰਨ ‘ਤੇ ਚਰਚਾ ਕੀਤੀ

ਬਠਿੰਡਾ, 11 ਨਵੰਬਰ: ਆਪਸੀ ਸਹਿਯੋਗ ਰਾਹੀਂ ਉੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੁਆਰਾ ਐਤਵਾਰ ਨੂੰ ਉੱਤਰੀ ਭਾਰਤ ਦੀਆਂ ਉੱਚ ਵਿਦਿਅਕ ਸੰਸਥਾਵਾਂ ਦੇ ਕਨਸੋਰਟੀਅਮ (ਸੀਐਚਈਆਈਐਨਆਈ) ਦੀ ਦੂਜੀ ਮੀਟਿੰਗ ਦੀ ਮੇਜ਼ਬਾਨੀ ਕੀਤੀ ਗਈ। ਇਸ ਮੀਟਿੰਗ ਵਿੱਚ ਉੱਚ ਸਿੱਖਿਆ ਦੀਆਂ ਸੱਤ ਪ੍ਰਮੁੱਖ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨੇ ਸਿੱਖਿਆ ਦੇ ਮਿਆਰਾਂ ਨੂੰ ਉੱਚਾ ਕਰਨ ਅਤੇ ਵਿਦਿਆਰਥੀ-ਕੇਂਦਰਿਤ ਵਾਤਾਵਰਣ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਸਹਿਯੋਗੀ ਰਣਨੀਤੀਆਂ ਉੱਤੇ ਵਿਚਾਰ-ਚਰਚਾ ਕੀਤੀ। ਉੱਤਰੀ ਭਾਰਤ ਦੀਆਂ ਉੱਚ ਵਿਦਿਅਕ ਸੰਸਥਾਵਾਂ ਦਾ ਕਨਸੋਰਟੀਅਮ 29 ਜੁਲਾਈ, 2023 ਨੂੰ ਸਥਾਪਿਤ ਹੋਇਆ ਛੇ ਕੇਂਦਰੀ ਯੂਨੀਵਰਸਿਟੀਆਂ (ਜੰਮੂ ਕੇਂਦਰੀ ਯੂਨੀਵਰਸਿਟੀ, ਹਰਿਆਣਾ ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਪੰਜਾਬ ਕੇਂਦਰੀ ਯੂਨੀਵਰਸਿਟੀ, ਰਾਜਸਥਾਨ ਕੇਂਦਰੀ ਯੂਨੀਵਰਸਿਟੀ ਅਤੇ ਕਸ਼ਮੀਰ ਕੇਂਦਰੀ ਯੂਨੀਵਰਸਿਟੀ) ਅਤੇ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਰੋਪੜ ਦਾ ਇੱਕ ਕਨਸੋਰਟੀਅਮ ਹੈ, ਜੋ ਇਸ ਖੇਤਰ ਵਿੱਚ ਉੱਚ ਸਿੱਖਿਆ ਦੀ ਉੱਚ ਪੱਧਰੀ ਮਾਨਕਾਂ ਨੂੰ ਸਥਾਪਿਤ ਕਰਨ ਲਈ ਬਣਾਇਆ ਗਿਆ ਹੈ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਸ ਮੀਟਿੰਗ ਦੇ ਮੇਜ਼ਬਾਨ ਵਜੋਂ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ, ਸੀਯੂ ਹਰਿਆਣਾ ਦੇ ਵਾਈਸ ਚਾਂਸਲਰ ਪ੍ਰੋ. ਟੰਕੇਸ਼ਵਰ ਕੁਮਾਰ, ਸੀਯੂ ਜੰਮੂ ਦੇ ਵਾਈਸ ਚਾਂਸਲਰ ਪ੍ਰੋ. ਸੰਜੀਵ ਜੈਨ ਅਤੇ ਸੀਯੂ ਕਸ਼ਮੀਰ ਦੇ ਵਾਈਸ ਚਾਂਸਲਰ ਪ੍ਰੋ. ਏ. ਰਵੀਂਦਰ ਨਾਥ (ਵਰਚੁਅਲ ਰੂਪ ਵਿਚ ਸ਼ਾਮਲ ਹੋਏ) ਸਮੇਤ ਸਮੂਹ ਪਤਵੰਤਿਆਂ ਦਾ ਸਵਾਗਤ ਕੀਤਾ।

ਆਪਣੇ ਭਾਸ਼ਣ ਵਿੱਚ ਪ੍ਰੋ. ਤਿਵਾਰੀ ਨੇ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸੀਯੂ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਮਾਲਵਾ ਖੇਤਰ ਵਿੱਚ ਸਿੱਖਿਆ ਅਤੇ ਖੋਜ ਕਾਰਜ ਨੂੰ ਉਤਸ਼ਾਹਿਤ ਕਰਨ ਲਈ ਬਠਿੰਡਾ ਦੇ ਉੱਚ ਸਿੱਖਿਆ ਸੰਸਥਾਨ ਦੇ ਕਨਸੋਰਟੀਅਮ ਵਲੋਂ ਕੀਤੇ ਗਏ ਯਤਨਾਂ ਸਾਂਝੇ ਬਾਰੇ ਚਾਨਣਾ ਪਾਇਆ ਜਿਸ ਨਾਲ ਸਾਂਝੀਆਂ ਸੰਯੁਕਤ ਖੋਜ ਯੋਜਨਾਵਾਂ, ਕਾਨਫਰੰਸਾਂ, ਕਾਰਜਸ਼ਾਲਾਵਾਂ ਅਤੇ ਸਲਾਹਕਾਰਾਂ ਦੇ ਕਾਰਜਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਕਨਸੋਰਟੀਅਮ ਵਿੱਚ ਸਹਿਯੋਗੀ ਕਾਰਜਾਂ ਦੇ ਨਤੀਜੇ ਵਜੋਂ ਸੀਯੂ ਪੰਜਾਬ ਦੁਆਰਾ ਏਮਜ਼ ਬਠਿੰਡਾ ਅਤੇ ਐਮਆਰਐਸ-ਪੀਟੀਯੂ, ਬਠਿੰਡੇ ਦੇ ਨਾਲ ਮਿਲ ਕੇ ਦੋ ਸਾਂਝੇ ਡਿਪਲੋਮਾ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਡਿਜੀਟਲ ਇਮੇਜਿੰਗ ਅਤੇ ਹੈਲਥਕੇਅਰ ਡੇਟਾ ਐਨਲਿਕਸ ਵਿੱਚ ਪੀਜੀ ਡਿਪਲੋਮਾ ਅਤੇ ਬੌਧਿਕ ਸੰਪਦਾ ਵਿੱਚ ਪੀਜੀ ਡਿਪਲੋਮਾ ਸ਼ਾਮਲ ਹੈ। ਪ੍ਰੋ. ਤਿਵਾਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉੱਤਰੀ ਭਾਰਤ ਦੀਆਂ ਉੱਚ ਵਿਦਿਅਕ ਸੰਸਥਾਵਾਂ ਦਾ ਕਨਸੋਰਟੀਅਮ ਵੀ ਇਸੇ ਤਰ੍ਹਾਂ ਉੱਤਰ ਭਾਰਤ ਵਿਚ ਉੱਚ ਸਿੱਖਿਆ ਨੂੰ ਬਿਹਤਰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਸੀਐਚਆਈਐਨਆਈ ਦੇ ਪਹਿਲੇ ਸਾਲ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਖੇਤਰੀ ਅਤੇ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਆਪਸੀ ਸਹਿਯੋਗ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਹਨਾਂ ਸਾਰੀਆਂ ਮੈਂਬਰ ਸੰਸਥਾਵਾਂ ਨੂੰ ਕਨਸੋਰਟੀਅਮ ਦੇ ਉਦੇਸ਼ਾਂ ਦੀ ਪੂਰਤੀ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਅਤੇ ਆਈਆਈਟੀ ਰੋਪੜ ਦੀਆਂ ਇਨਕਿਊਬੇਸ਼ਨ ਸੁਵਿਧਾਵਾਂ ਦੀ ਵਰਤੋਂ ਕਰਕੇ ਨਵੀਨਤਾ ਅਤੇ ਸਮਾਜਿਕ ਪ੍ਰਭਾਵ ਪੈਦਾ ਕਰਨ ਵਾਲੇ ਸਟਾਰਟਅੱਪ ਪ੍ਰੋਜੈਕਟਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।

ਮੀਟਿੰਗ ਵਿੱਚ ਪ੍ਰਤੀਨਿਧੀਆਂ ਨੇ ਐਨਈਪੀ-2020 ਦੇ ਪਰਿਵਰਤਨਸ਼ੀਲ ਸੁਧਾਰਾਂ ਜਿਵੇਂ ਕਿ ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਖੋਜ ਦੀ ਸਾਂਝੀ ਨਿਗਰਾਨੀ, ਸਾਂਝੇ ਪ੍ਰਕਾਸ਼ਨਾਂ, ਸਾਂਝੇ ਪੇਟੈਂਟ ਅਤੇ ਫੈਕਲਟੀ-ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਲਾਗੂ ਕਰਨ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੂਕਸ ਦੁਆਰਾ ਕ੍ਰੈਡਿਟ ਟ੍ਰਾਂਸਫਰ ਵਿਕਲਪਾਂ ਦਾ ਵਿਸਤਾਰ ਕਰਨ ਅਤੇ ਸਾਂਝੇ, ਡੁਅਲ -ਡਿਗਰੀ ਅਤੇ ਟਵਿਨ ਡਿਗਰੀ ਪ੍ਰੋਗਰਾਮਾਂ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ।

ਇਸ ਮੀਟਿੰਗ ਦਾ ਇੱਕ ਨਤੀਜਾ ਇਹ ਨਿਕਲਿਆ ਕਿ ਸੀਯੂ ਪੰਜਾਬ, ਸਾਰੇ ਭਾਗੀਦਾਰ ਸੰਸਥਾਵਾਂ ਦੇ ਅਧਿਆਪਕਾਂ ਵਿੱਚ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕੰਸੋਰਟੀਅਮ ਖੋਜ ਕਾਰਜਾਂ ਦੀ ਇੱਕ ਕਿਤਾਬ ਪ੍ਰਕਾਸ਼ਿਤ ਕਰੇਗਾ, ਜਿਸ ਵਿੱਚ ਸਾਰੇ ਮੈਂਬਰ ਸੰਸਥਾਨਾਂ ਦੇ ਫੈਕਲਟੀ ਦੀ ਮੁਹਾਰਤ ਨੂੰ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਸਾਰੀਆਂ ਭਾਗ ਲੈਣ ਵਾਲੀਆਂ ਸੰਸਥਾਵਾਂ ਦੇ ਫੈਕਲਟੀ ਵਿੱਚ ਆਪਸੀ ਸਹਿਯੋਗ ਦੀ ਸਹੂਲਤ ਦਿੱਤੀ ਜਾ ਸਕੇ।

ਕੰਸੋਰਟੀਅਮ ਦੇ ਸਾਰੇ ਅਦਾਰੇ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਦੋਹਰੀ/ਸੰਯੁਕਤ ਡਿਗਰੀ ਅਤੇ ਡਿਪਲੋਮਾ ਪ੍ਰੋਗਰਾਮਾਂ ਲਈ ਸਾਂਝੇ ਪਾਠਕ੍ਰਮ ਨੂੰ ਵਿਕਸਤ ਕਰਨ ਲਈ ਵੀ ਸਹਿਮਤ ਹੋਏ। ਇਨ੍ਹਾਂ ਸਾਂਝੇ ਕੋਰਸਾਂ ਦੇ ਢਾਂਚੇ ਨੂੰ ਵਿਕਸਤ ਕਰਨ ਲਈ ਦਸੰਬਰ ਵਿੱਚ ਸੀਯੂ ਜੰਮੂ ਵਿਖੇ ਸਾਰੀਆਂ ਸੰਸਥਾਵਾਂ ਦੇ ਸੀਨੀਅਰ ਅਕਾਦਮਿਕ ਅਧਿਕਾਰੀਆਂ ਦੀ ਇੱਕ ਮੀਟਿੰਗ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਰਿਆਇਤੀ ਦਰਾਂ ‘ਤੇ ਮੈਂਬਰ ਸੰਸਥਾਵਾਂ ਅਤੇ ਫੈਕਲਟੀ ਵਿਚਕਾਰ ਖੋਜ ਸਹੂਲਤਾਂ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਵਰਕਸ਼ਾਪਾਂ ਵਿੱਚ ਹਿੱਸਾ ਲੈਣ ਲਈ ਤਰਜੀਹੀ ਮੌਕਾ ਦਿੱਤਾ ਜਾਵੇਗਾ।

ਸੀਯੂ ਹਰਿਆਣਾ ਦੇ ਵਾਈਸ ਚਾਂਸਲਰ ਪ੍ਰੋ. ਟੰਕੇਸ਼ਵਰ ਕੁਮਾਰ, ਸੀਯੂ ਜੰਮੂ ਕੇ ਵਾਈਸ ਚਾਂਸਲਰ ਪ੍ਰੋ. ਸੰਜੀਵ ਜੈਨ ਅਤੇ ਸੀਯੂ ਕਸ਼ਮੀਰ ਦੇ ਵਾਈਸ ਚਾਂਸਲਰ ਪ੍ਰੋ. ਏ. ਰਵੀਦਰ ਨਾਥ ਨੇ ਸੀਐਚਈਆਈਐਨਆਈ ਦੀ ਪਹਿਲ-ਕਦਮੀਆਂ ਦੇ ਪ੍ਰਤੀ ਉਤਸ਼ਾਹ ਦਾ ਪ੍ਰਗਟਾਵਾ ਕੀਤਾ।

ਮੀਟਿੰਗਾਂ ਦੇ ਅੰਤ ਵਿੱਚ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਹਨਾਂ ਇਹ ਵਿਸ਼ਵਾਸ ਜਤਾਇਆ ਕਿ ਕੰਸੋਰਟੀਅਮ ਵਲੋਂ ਕੀਤੇ ਜਾਣ ਵਾਲੇ ਸਾਂਝੇ ਕਾਰਜਾਂ ਦੀ ਸਫਲਤਾ ਉੱਤਰ ਭਾਰਤ ਨੂੰ ਵਿਦਿਆ ਦਾ ਉੱਤਮ ਕੇਂਦਰ ਬਣਾਏਗੀ, ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਹੁਨਰ ਨਾਲ ਲੈਸ ਕਰੇਗੀ ਅਤੇ ਖੇਤਰ ਦੀਆਂ ਸਿੱਖਿਆ ਸੰਸਥਾਵਾਂ ਦੀ ਅਕਾਦਮਿਕ ਅਤੇ ਖੋਜ ਸਮਰੱਥਾਵਾਂ ਵਿੱਚ ਵਿਸਥਾਰ ਕਰੇਗੀ।

मित्रों,
मातृभूमि समाचार का उद्देश्य मीडिया जगत का ऐसा उपकरण बनाना है, जिसके माध्यम से हम व्यवसायिक मीडिया जगत और पत्रकारिता के सिद्धांतों में समन्वय स्थापित कर सकें। इस उद्देश्य की पूर्ति के लिए हमें आपका सहयोग चाहिए है। कृपया इस हेतु हमें दान देकर सहयोग प्रदान करने की कृपा करें। हमें दान करने के लिए निम्न लिंक पर क्लिक करें -- Click Here


* 1 माह के लिए Rs 1000.00 / 1 वर्ष के लिए Rs 10,000.00

Contact us

Check Also

ਪ੍ਰਧਾਨ ਮੰਤਰੀ ਨੇ ਮੌਲਾਨਾ ਆਜ਼ਾਦ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੌਲਾਨਾ ਆਜ਼ਾਦ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ …