गुरुवार, मई 07 2026 | 08:15:47 AM
Breaking News
Home / Choose Language / Punjabi / ਕੇਂਦਰੀ ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਸੀਈਐੱਸਐੱਲ ਦੇ ‘ਈਵੀ ਐਜ਼ ਏ ਸਰਵਿਸ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ

ਕੇਂਦਰੀ ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਸੀਈਐੱਸਐੱਲ ਦੇ ‘ਈਵੀ ਐਜ਼ ਏ ਸਰਵਿਸ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ

Follow us on:

ਮੁੱਖ ਗੱਲਾਂ:

  • ‘ਈਵੀ ਐਜ਼ ਏ ਸਰਵਿਸ’ ਦਾ ਟੀਚਾ ਸਰਕਾਰੀ ਦਫ਼ਤਰਾਂ ਵਿੱਚ ਈ-ਮੋਬਿਲਿਟੀ ਨੂੰ ਹੁਲਾਰਾ ਦੇਣਾ ਹੈ: ਅਗਲੇ ਦੋ ਵਰ੍ਹਿਆਂ ਵਿੱਚ ਸਰਕਾਰੀ ਵਿਭਾਗਾਂ ਵਿੱਚ 5000 ਈ ਕਾਰਾਂ ਦਾ ਉਪਯੋਗ ਹੋਵੇਗਾ।

  • ਕੇਂਦਰੀ ਮੰਤਰੀ ਨੇ ਕਈ ਤਰ੍ਹਾਂ ਦੇ ਵਾਹਨਾਂ ਵਾਲੀ ਈਵੀ ਰੈਲੀ ਨੂੰ ਹਰੀ ਝੰਡੀ ਦਿਖਾਈ, ਨਿਕਾਸੀ ਨੂੰ ਘੱਟ ਕਰਨ ਲਈ ਕਲੀਨ ਮੋਬਿਲਿਟੀ ਅਲਟ੍ਰਨੇਟਵਿਸ ਵਿਕਲਪਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ

ਕੇਂਦਰੀ ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ ਐਨਰਜੀ ਐਫੀਸ਼ਿਐਂਸੀ ਸਰਵਿਸਿਜ਼ ਲਿਮਿਟਿਡ (ਈਈਐੱਸਐੱਲ) ਦੀ ਸਹਾਇਕ ਕੰਪਨੀ ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਿਟਿਡ (Convergence Energy Services Limited -ਸੀਈਐੱਸਐੱਲ) ਦੇ ‘ਈਵੀ ਐਜ਼ ਏ ਸਰਵਿਸ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਇਹ ਪ੍ਰੋਗਰਾਮ ਕੇਂਦਰ ਅਤੇ ਰਾਜ ਸਰਕਾਰ ਦੇ ਮੰਤਰਾਲਿਆਂ /ਵਿਭਾਗਾਂ, ਸੀਪੀਐੱਸਈ ਅਤੇ ਸੰਸਥਾਨਾਂ ਵਿੱਚ ਇਲੈਕਟ੍ਰਿਕ ਕਾਰਾਂ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਸੀਈਐੱਸਐੱਲ ਦਾ ‘ਈਵੀ ਐਜ਼ ਏ ਸਰਵਿਸ (’CESL’s ‘EV as a Service’) ਪ੍ਰੋਗਰਾਮ ਸਰਕਾਰੀ ਖੇਤਰ ਵਿੱਚ ਈਵੀ ਦੀ ਵਧਦੀ ਮੰਗ ਨੂੰ ਪੂਰਾ ਕਰਦਾ ਹੈ। ਇਸ ਦਾ ਮਹੱਤਵਅਕਾਂਖੀ ਲਕਸ਼ ਅਗਲੇ ਦੋ ਵਰ੍ਹਿਆਂ ਵਿੱਚ ਸਰਕਾਰੀ ਦਫ਼ਤਰਾਂ ਵਿੱਚ 5,000 ਈ-ਕਾਰਾਂ ਦਾ ਉਪਯੋਗ ਕਰਨਾ ਹੈ। ਲਚੀਲੇ ਖਰੀਦ ਮਾਡਲ ਦੁਆਰਾ ਇਹ ਪ੍ਰੋਗਰਾਮ ਵਿਭਿੰਨ ਤਰ੍ਹਾਂ ਦੀ ਈ-ਕਾਰ ਮੇਕ/ਮਾਡਲ ਦੇ ਉਪਯੋਗ ਦੀ ਮਨਜ਼ੂਰੀ ਦਿੰਦਾ ਹੈ ਜੋ ਸਰਕਾਰੀ ਦਫ਼ਤਰਾਂ ਨੂੰ ਆਪਣੀ ਸੰਚਾਲਨ ਜ਼ਰੂਰਤਾਂ ਦੇ ਅਨੁਸਾਰ ਹੋਵੇ। ਇਹ ਨਾ ਕੇਵਲ ਸਰਕਾਰ ਦੀ ਵਾਤਾਵਰਣ ਸਥਿਰਤਾ ਦੇ ਵਿਜ਼ਨ  ਦਾ ਸਮਰਥਨ ਕਰਦਾ ਹੈ ਬਲਕਿ 2070 ਤੱਕ ਨੈੱਟ ਜ਼ੀਰੋ ਐਮੀਸ਼ਨ ਦੇ ਅਨੁਸਾਰ ਵੀ ਹੈ।

ਗਵਰਨਮੈਂਟ ਫਲੀਟਸ ਵਿੱਚ ਈਵੀ ਅਪਣਾਉਣ ਨੂੰ ਹੁਲਾਰਾ ਦੇ ਕੇ ਸੀਈਐੱਸਐੱਲ ਕਾਰਬਨ ਐਮੀਸ਼ਨਸ ਵਿੱਚ ਕਟੌਤੀ, ਫੋਸਿਲ ਫਿਊਲਜ਼ ‘ਤੇ ਨਿਰਭਰਤਾ ਨੂੰ ਘੱਟ ਕਰਨ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਸੀਈਐੱਸਐੱਲ ਪਹਿਲਾਂ ਹੀ ਪੂਰੇ ਭਾਰਤ ਵਿੱਚ ਲਗਭਗ 2000 ਈ-ਕਾਰਾਂ ਅਤੇ ਲਗਭਗ 17,000 ਈ-ਬੱਸਾਂ ਨੂੰ ਬੇੜੇ ਵਿੱਚ ਸ਼ਾਮਲ ਕਰਨ ਵਿੱਚ ਸਹਿਯੋਗ ਕਰ ਰਿਹਾ ਹੈ।

ਇਸ ਅਵਸਰ ’ਤੇ, ਭਾਰਤ ਸਰਕਾਰ ਦੇ ਕੇਂਦਰੀ ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ, “ਈਵੀ ਐਜ਼ ਏ ਸਰਵਿਸ” ਪ੍ਰੋਗਰਾਮ ਸੀਈਐੱਸਐੱਲ ਦੀ ਸਸਟੇਨੇਬਲ ਇਨੋਵੇਸ਼ਨ ਪ੍ਰਤੀ ਸਮਰਪਣ ਦੀ ਉਦਾਹਰਣ ਹੈ ਅਤੇ ਸਵੱਛ ਗਤੀਸ਼ੀਲਤਾ ਸਮਾਧਾਨਾਂ ਦੀ ਤੁਰੰਤ ਜ਼ਰੂਰਤ ਨੂੰ ਪੂਰਾ ਕਰਨ ਦੀ ਇਸ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਮੈਂ ਨਾ ਸਿਰਫ਼ ਪਰਿਵਰਤਨ ਲਿਆਉਣ ਲਈ ਬਲਕਿ ਗ੍ਰੀਨ ਟ੍ਰਾਂਸਪੋਰਟੇਸ਼ਨ ਦੀ ਦਿਸ਼ਾ ਵਿੱਚ ਸਾਡੇ ਦੇਸ਼ ਦੀ ਯਾਤਰਾ ਵਿੱਚ ਇੱਕ ਪ੍ਰੇਰਕ ਉਦਾਹਰਣ ਪੇਸ਼ ਕਰਨ ਲਈ ਸੀਈਐੱਸਐੱਲ ਦੀ ਸ਼ਲਾਘਾ ਕਰਦਾ ਹਾਂ। ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ, ਭਾਰਤ ਇੱਕ  ਅਜਿਹੇ ਭਵਿੱਖ ਦੇ ਨੇੜੇ ਪਹੁੰਚ ਰਿਹਾ ਹੈ। ਜਿੱਥੇ ਸਵੱਛ ਊਰਜਾ ਆਦਰਸ਼ ਹੋਵੇਗੀ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਥਾਈ ਪ੍ਰਭਾਵ ਉਤਪੰਨ ਕਰਨਗੀਆਂ।

“ਸੀਈਐੱਸਐੱਲ ਦੇ ਐੱਮਡੀ ਅਤੇ ਸੀਈਓ ਸ਼੍ਰੀ ਵਿਸ਼ਾਲ ਕਪੂਰ ਨੇ ਕਿਹਾ, ‘ਈਵੀ ਐਜ਼ ਏ ਸਰਵਿਸ” ਦੀ ਸ਼ੁਰੂਆਤ ਹਾਲ ਹੀ ਵਿੱਚ ਪੀਐੱਮ ਈ-ਡ੍ਰਾਈਵ ਸਕੀਮ ਦੀ ਸ਼ੁਰੂਆਤ ਦੇ ਬਾਅਦ ਕੀਤੀ ਗਈ ਹੈ ਜੋ ਇੱਕ ਰਾਸ਼ਟਰੀ ਪਹਿਲ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਇਲੈਕਟ੍ਰਿਕ ਮੋਬਿਲਿਟੀ ਨੂੰ ਤੇਜ਼ੀ ਨਾਲ ਹੁਲਾਰਾ ਦੇਣਾ ਹੈ।” ‘ਸੀਈਐੱਸਐੱਲ ਵਿੱਚ ਭਵਿੱਖ ਵਿੱਚ ਇਲੈਕਟ੍ਰਿਕ ਟ੍ਰਾਂਸਪੋਰਟੇਸ਼ਨ ਦਾ ਉਪਯੋਗ ਹੋਵੇਗਾ ਅਤੇ ਗਵਰਨਮੈਂਟ ਫਲੀਟਸ ਵਿੱਚ ਈਵੀ ਨੂੰ ਅਪਣਾਉਣ ਦੀ ਸੁਵਿਧਾ ਦੇ ਕੇ ਅਸੀਂ ਵੱਡੇ ਪੈਮਾਣੇ ‘ਤੇ ਨਿਕਾਸੀ ਵਿੱਚ ਕਮੀ ਲਿਆ ਰਹੇ ਹਾਂ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਵਧਾ ਰਹੇ ਹਾਂ। ਇਹ ਪ੍ਰੋਗਰਾਮ ਸਟੇਕਹੋਲਡਰਸ –ਮੈਨੂਫੈਕਚਰਰਜ਼ ਅਤੇ ਫਲੀਟ ਆਪ੍ਰੇਟਰਸ ਤੋਂ ਲੈ ਕੇ ਨੀਤੀ ਨਿਰਮਾਤਾਵਾਂ ਅਤੇ ਉਪਯੋਗਕਰਤਾਵਾਂ ਤੱਕ ਨੂੰ ਜੋੜਦਾ ਹੈ ਅਤੇ ਵਿਕਾਸ ਲਈ ਇੱਕ ਸਹਿਯੋਗੀ ਵਿਵਸਥਾ ਦਾ ਨਿਰਮਾਣ ਕਰਦਾ ਹੈ। ਸੀਈਐੱਸਐੱਲ ਇੱਕ ਊਰਜਾ-ਕੁਸ਼ਲ, ਘੱਟ ਕਾਰਬਨ ਅਰਥਵਿਵਸਥਾ ਵਾਲੇ ਵਿਜ਼ਨ ਲਈ ਪ੍ਰਤੀਬੱਧ ਹੈ ਅਤੇ ਅਸੀਂ ਇੱਕ ਅਜਿਹਾ ਇਨਫ੍ਰਾਸਟ੍ਰਕਚਰ ਬਣਾ ਕੇ ਇਸ ਦਿਸ਼ਾ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਾਂ ਜੋ ਸਸਟੇਨੇਬਲ ਮੋਬਿਲਿਟੀ ਲਈ ਇੱਕ ਮਾਪਦੰਡ ਹੋਵੇਗਾ।”

ਇਸ ਪ੍ਰੋਗਰਾਮ ਵਿੱਚ ਲੋਕਾਂ ਦੀ ਭਾਰੀ ਭੀੜ ਦੇਖੀ ਗਈ ਅਤੇ ਇਸ ਵਿੱਚ ਈਵੀ ਐਗਜ਼ੀਬਿਸ਼ਨ ਅਤੇ ਈਵੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਈ-ਸਾਈਕਲ, ਇਲੈਕਟ੍ਰਿਕ ਟੂ-ਵ੍ਹੀਲਰਸ, ਥ੍ਰੀ-ਵ੍ਹੀਲਰਸ, ਫੋਰ ਵ੍ਹੀਲਰਸ, ਈ-ਟ੍ਰੈਕਟਰ, ਈ-ਮੋਬਾਈਲ ਚਾਰਜਿੰਗ ਵੈਨ, ਈ-ਕਾਰਗੋ ਪਿਕਅੱਪ, ਈ-ਬੱਸ ਅਤੇ ਈ-ਟਰ੍ਰਕ ਸਹਿਤ ਵਿਭਿੰਨ ਤਰ੍ਹਾਂ ਦੇ 100 ਤੋਂ ਵੱਧ ਇਲੈਕਟ੍ਰਿਕ ਵ੍ਹੀਕਲਸ ਸ਼ਾਮਲ ਸਨ। ਇਸ ਰੈਲੀ ਨੇ ਭਾਰਤ ਵਿੱਚ ਹੁਣ ਉਪਲਬਧ ਈ-ਮੋਬਿਲਿਟੀ ਸਮਾਧਾਨਾਂ ਨੂੰ ਦਿਖਾਇਆ ਜੋ ਹਰਿਤ, ਸਸਟੇਨੇਬਲ ਟ੍ਰਾਂਸਪੋਰਟੇਸ਼ਨ ਸਮਾਧਾਨਾਂ ਨੂੰ ਹੁਲਾਰਾ ਦੇਣ ਦੇ ਸੀਈਐੱਸਐੱਲ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਇਸ ਪ੍ਰੋਗਰਾਮ ਵਿੱਚ ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਜਿਵੇਂ ਕਿ ਬਿਜਲੀ ਮੰਤਰਾਲਾ, ਹੈਵੀ ਇੰਡਸਟ੍ਰੀ ਮੰਤਰਾਲਾ, ਰੈਵੇਨਿਊ ਡਿਪਾਰਟਮੈਂਟ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਕਈ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ, ਵਿਭਿੰਨ ਈ-ਮੋਬਿਲਿਟੀ, ਓਈਐੱਮ, ਥਿੰਕ-ਟੈਂਕ ਅਤੇ ਈਵੀ ਦੇ ਪ੍ਰਤੀ ਉਤਸ਼ਾਹੀ ਲੋਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

मित्रों,
मातृभूमि समाचार का उद्देश्य मीडिया जगत का ऐसा उपकरण बनाना है, जिसके माध्यम से हम व्यवसायिक मीडिया जगत और पत्रकारिता के सिद्धांतों में समन्वय स्थापित कर सकें। इस उद्देश्य की पूर्ति के लिए हमें आपका सहयोग चाहिए है। कृपया इस हेतु हमें दान देकर सहयोग प्रदान करने की कृपा करें। हमें दान करने के लिए निम्न लिंक पर क्लिक करें -- Click Here


* 1 माह के लिए Rs 1000.00 / 1 वर्ष के लिए Rs 10,000.00

Contact us

Check Also

ਆਰਬੀਆਈ ਦੀ 90ਵੀਂ ਵਰ੍ਹੇਗੰਢ ਦੇ ਅਵਸਰ ‘ਤੇ 51ਵੇਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ ਟੇਬਲ ਟੈਨਿਸ ਟੂਰਨਾਮੈਂਟ ਦੇ ਪੰਜਵੇ ਦਿਨ ਦੀਆਂ ਗਤੀਵਿਧੀਆ ਤੇ ਇੱਕ ਨਜ਼ਰ

ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਆਯੋਜਿਤ RBI ਦੀ 90ਵੀ ਵਰ੍ਹੇਗੰਢ ਦੇ ਮੌਕੇ 51ਵੀਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ  ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਅਚਾਨਕ ਮੋੜ ਅਤੇ ਹਲਚਲ ਦੇਖਣ ਨੂੰ ਮਿਲੀ ਕਿਉਂਕਿ ਉਭਰਦੀਆਂ ਪ੍ਰਤਿਭਾਵਾਂ ਨੇ ਟੌਪ ਦੇ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ। ਇਸ ਇਵੈਂਟ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਭਾਰਤੀ ਟੇਬਲ ਟੈਨਿਸ ਵਿੱਚ  ਹੋਣਹਾਰ ਨੌਜਵਾਨਾਂ ਦੇ ਉਭਾਰ ਨੂੰ ਉਜਾਗਰ ਕੀਤਾ ਗਿਆ। ਇੱਕ ਵੱਡੇ ਅਪਸੈੱਟ ਵਿੱਚ, ਪੁਰਸ਼ਾਂ ਟੌਪ ਦੇ ਖਿਡਾਰੀ ਹਰਮੀਤ ਦੇਸਾਈ ਨੂੰ 17 ਸਾਲ ਦੇ ਕੁਸ਼ਲ ਚੋਪੜਾ ਨੇ ਰਾਊਂਡ ਆਫ 32 ਵਿੱਚ ਹਰਾਇਆ, ਜਿਸਨੇ ਬੇਮਿਸਾਲ ਹੁਨਰ ਅਤੇ ਸੰਜਮ ਦਾ ਪ੍ਰਦਰਸ਼ਨ ਕੀਤਾ। ਮਹਿਲਾ ਵਰਗ ਵਿੱਚ, ਚੌਥਾ ਦਰਜਾ ਪ੍ਰਾਪਤ ਸੁਤੀਰਥਾ ਮੁਖਰਜੀ ਨੂੰ ਐੱਫਸੀਆਈ ਦੀ ਉਭਰਦੀ ਸਟਾਰ ਵੰਸ਼ਿਕਾ ਮੁਦਗਲ ਦੇ ਹੱਥੋਂ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰੀ-ਕੁਆਰਟਰ ਫਾਈਨਲ ਵਿੱਚ ਸੰਭਾਵਿਤ ਜਿੱਤਾਂ ਅਤੇ ਨਾਟਕੀ ਵਾਪਸੀ ਦਾ ਮਿਸ਼ਰਣ ਦੇਖਣ ਨੂੰ ਮਿਲਿਆ। ਏਏਆਈ ਦੀ ਸਵਾਸਤਿਕਾ ਘੋਸ਼ ਨੇ ਦੂਜੀ ਦਰਜਾ ਪ੍ਰਾਪਤ ਅਹਿਕਾ ਮੁਖਰਜੀ ਨੂੰ ਹਰਾਇਆ, ਜਦ ਕਿ ਤਮਿਲ ਨਾਡੂ ਦੀ ਸ਼੍ਰੇਆ ਆਨੰਦ ਨੇ 0-2 ਨਾਲ ਸ਼ਾਨਦਾਰ ਵਾਪਸੀ ਕਰਦਿਆਂ ਕੇਨਰਾ ਬੈਂਕ ਦੀ ਮਾਰੀਆ ਰੋਨੀ ਨੂੰ 3-2 ਨਾਲ ਹਰਾਇਆ। ਆਰਬੀਆਈ ਦੀ ਸ਼੍ਰੀਜਾ ਅਕੁਲਾ ਨੇ ਸਾਬਕਾ ਰਾਸ਼ਟਰੀ ਚੈਂਪੀਅਨ ਮਧੁਰਿਕਾ ਪਾਟਕਰ ਦੇ ਖਿਲਾਫ ਦੋ ਮੈਚ ਪੁਆਇੰਟ ਬਚਾ ਕੇ ਲਚਕੀਲਾਪਨ ਦਿਖਾਇਆ ਅਤੇ ਫਿਰ ਕੌਸ਼ਨੀ ਨਾਥ ‘ਤੇ ਸ਼ਾਨਦਾਰ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੁਰਸ਼ਾਂ ਦੇ ਡਰਾਅ ਵਿੱਚ, ਪਯਾਸ ਜੈਨ ਦੀ ਸ਼ੁਰੂਆਤੀ ਬੜ੍ਹਤ ਇੱਕ ਦ੍ਰਿੜ ਨਿਸ਼ਚਤ ਆਕਾਸ਼ ਪਾਲ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ, ਜਿਸਨੇ ਸਖ਼ਤ ਮੁਕਾਬਲੇ ਵਿੱਚ 3-2 ਨਾਲ ਜਿੱਤ ਦਰਜ ਕੀਤੀ। ਮੁੱਖ ਪ੍ਰੀ–ਕੁਆਰਟਰ ਫਾਈਨਲ ਨਤੀਜੇ: ਪੁਰਸ਼ ਸਿੰਗਲ: ਸੌਰਵ ਸਾਹਾ (PSPB) ਨੇ ਕੁਸ਼ਲ ਚੋਪੜਾ (ਮਹਾਰਾਸ਼ਟਰ) ਨੂੰ 3-0 ਨਾਲ ਹਰਾਇਆ ਆਕਾਸ਼ ਪਾਲ (ਆਰਐਸਪੀਬੀ) …