ਸਵਾਤੰਤ੍ਰਯ ਵੀਰ ਸਾਵਰਕਰ ਦੀ ਜੀਵਨੀ ‘ਤੇ ਅਧਾਰਿਤ ਫਿਲਮ ਬਣਾਉਣ ਵਾਲੀ ਟੀਮ ਨੇ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇੱਫੀ) ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਫਿਲਮ ਨੂੰ ਭਾਰਤੀ ਪੈਨੋਰਮਾ ਸੈਕਸ਼ਨ ਦੀ ਸ਼ੁਰੂਆਤੀ ਫੀਚਰ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਫਿਲਮ ਦੀ ਰਚਨਾਤਮਕ ਯਾਤਰਾ ਅਤੇ ਇਸ ਦੇ ਇਤਿਹਾਸਿਕ ਮਹੱਤਵ ‘ਤੇ ਵਿਚਾਰ ਕਰਨ ਲਈ ਪਲੈਟਫਾਰਮ ਪ੍ਰਦਾਨ ਕੀਤਾ ਗਿਆ।
ਵਿਨਾਇਕ ਦਾਮੋਦਰ ਸਾਵਰਕਰ ਦੀ ਮੁੱਖ ਭੂਮਿਕਾ ਨਿਭਾਉਣ ਵਾਲੇ ਅਤੇ ਫਿਲਮ ਦੇ ਡਾਇਰੈਕਟਰ ਰਣਦੀਪ ਹੁੱਡਾ ਨੇ ਫਿਲਮ ਨਿਰਮਾਣ ਦੀਆਂ ਚੁਣੌਤੀਆਂ ਦੀ ਤੁਲਨਾ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੌਰਾਨ ਵੀਰ ਸਾਵਰਕਰ ਦੁਆਰਾ ਸਾਹਮਣਾ ਕੀਤੇ ਗਏ ਸੰਘਰਸ਼ਾਂ ਨਾਲ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੁੰਮਨਾਮ ਨਾਇਕ ਵੀਰ ਸਾਵਰਕਰ ਦੀ ਅਸਲ ਕਹਾਣੀ ਨੂੰ ਜਨਤਕ ਚਰਚਾ ਵਿੱਚ ਲਿਆਉਣ ਦਾ ਬੀੜਾ ਉਠਾਉਣਾ ਪਿਆ।
ਉਨ੍ਹਾਂ ਨੇ ਇਹ ਵੀ ਕਿਹਾ, “ਸਾਵਰਕਰ ਹਮੇਸ਼ਾ ਭਾਰਤ ਨੂੰ ਸੈਨਯ ਤੌਰ ‘ਤੇ ਸਸ਼ਕਤ ਦੇਖਣਾ ਚਾਹੁੰਦੇ ਸਨ। ਅੱਜ, ਵਿਸ਼ਵ ਵਿੱਚ ਸਾਡੇ ਪ੍ਰਭਾਵ ਵਿੱਚ ਬਹੁਤ ਸੁਧਾਰ ਹੋਇਆ ਹੈ। ਇਹ ਫਿਲਮ ਹਥਿਆਰਬੱਧ ਸੰਘਰਸ਼ ਦੇ ਇੱਕ ਹੋਰ ਪਹਿਲੂ ਨੂੰ ਉਜਾਗਰ ਕਰਦੀ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇਸ ਨੇ ਕ੍ਰਾਂਤੀਕਾਰੀਆਂ ਨੂੰ ਸੁਤੰਤਰਤਾ ਲਈ ਹਥਿਆਰ ਉਠਾਉਣ ਲਈ ਪ੍ਰੇਰਿਤ ਕੀਤਾ”।
ਫਿਲਮ ਵਿੱਚ ਭੀਕਾਜੀ ਕਾਮਾ (Bhikaji Cama) ਦੀ ਭੂਮਿਕਾ ਨਿਭਾ ਰਹੀ ਅਭਿਨੇਤਰੀ ਅੰਜਲੀ ਹੁੱਡਾ ਨੇ ਦੱਸਿਆ ਕਿ ਫਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਨੇ ਸਾਵਰਕਰ ਦੇ ਨਿੱਜੀ ਜੀਵਨ ਬਾਰੇ ਉਨ੍ਹਾਂ ਦੀ ਸਮਝ ਨੂੰ ਹੋਰ ਵਧਾਇਆ। ਉਨ੍ਹਾਂ ਨੇ ਕਿਹਾ, “ਇਹ ਫਿਲਮ ਮੇਰੇ ਲਈ ਅੱਖਾਂ ਖੋਲ੍ਹਣ ਵਾਲੀ ਸੀ। ਮੈਨੂੰ ਉਮੀਦ ਹੈ ਕਿ ਭਵਿੱਖ ਵਿੱਚ ਸਾਡੇ ਭੁੱਲੇ-ਬਿਸਰੇ ਨਾਇਕਾਂ ‘ਤੇ ਅਜਿਹੀਆਂ ਹੋਰ ਫਿਲਮਾਂ ਬਣਾਈਆਂ ਜਾਣਗੀਆਂ।”
ਪ੍ਰੈੱਸ ਕਾਨਫਰੰਸ ਵਿੱਚ ਜੈ ਪਟੇਲ, ਮ੍ਰਿਨਲ ਦੱਤ ਅਤੇ ਅਮਿਤ ਸਿਆਲ ਵੀ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਭਾਰਤੀ ਸਿਨੇਮਾ ਵਿੱਚ ਅਜਿਹੀਆਂ ਫਿਲਮਾਂ ਦੇ ਮਹੱਤਵ ‘ਤੇ ਚਾਨਣਾ ਪਾਇਆ।
ਇਹ ਫਿਲਮ ਭਾਰਤ ਦੀ ਸੁਤੰਤਰਤਾ ਦੇ ਕਈ ਅਨਕਹੇ ਨਾਇਕਾਂ ਵਿੱਚੋਂ ਇੱਕ ਵੀਰ ਸਾਵਰਕਰ ਦੀ ਗੁੰਮਨਾਮ ਗਾਥਾ ਨੂੰ ਸਾਹਮਣੇ ਲਿਆਉਂਦੀ ਹੈ ਇਹ ਮਾਤ੍ਰਭੂਮੀ ਦੇ ਪ੍ਰਤੀ ਉਨ੍ਹਾਂ ਦੇ ਪ੍ਰੇਮ ਅਤੇ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਉਨ੍ਹਾਂ ਦੇ ਦੁਆਰਾ ਝੇਲੇ ਗਏ ਗੰਭੀਰ ਪਰਿਣਾਮਾਂ ਨੂੰ ਉਜਾਗਰ ਕਰਦੀ ਹੈ।
ਫਿਲਮ ਸਾਰਾਂਸ਼: ਸਵਾਤੰਤ੍ਰਯ ਵੀਰ ਸਾਵਰਕਰ
ਇਹ ਫਿਲਮ ਕ੍ਰਾਂਤੀਕਾਰੀ ਵਿਚਾਰਕ ਅਤੇ ਕਵੀ ਵਿਨਾਯਕ ਦਾਮੋਦਰ ਸਾਵਰਕਰ ਦੇ ਜੀਵਨ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਹ ਹਥਿਆਰ ਪ੍ਰਤੀਰੋਧ ਦੇ ਕੱਟਰ ਸਮਰਥਕ ਦੇ ਰੂਪ ਵਿੱਚ ਉਨ੍ਹਾਂ ਦੇ ਬਦਲਾਵ, ਉਨ੍ਹਾਂ ਦੇ ਵਿਚਾਰਧਾਰਕ ਸੰਘਰਸ਼ਾਂ ਅਤੇ ਸੇਲੂਲਰ ਜ਼ੇਲ੍ਹ ਵਿੱਚ ਉਨ੍ਹਾਂ ਦੇ ਕਾਰਾਵਾਸ ਦੇ ਵਰ੍ਹਿਆਂ ਨੂੰ ਦਰਸਾਉਂਦੀ ਹੈ। ਵਿਅਕਤੀਗਤ ਬਲੀਦਾਨਾਂ ਅਤੇ ਰਣਨੀਤਕ ਅਗਵਾਈ ਦੇ ਮਾਧਿਅਮ ਨਾਲ, ਸਾਵਰਕਰ ਇੱਕ ਜਟਿਲ ਵਿਅਕਤੀ ਦੇ ਰੂਪ ਵਿੱਚ ਉੱਭਰੇ ਹਨ, ਜਿਨ੍ਹਾਂ ਦਾ ਇੱਕ ਸਸ਼ਕਤ ਅਤੇ ਆਤਮਨਿਰਭਰ ਭਾਰਤ ਦਾ ਸੁਪਨਾ ਅੱਜ ਵੀ ਗੂੰਜਦਾ ਰਹਿੰਦਾ ਹੈ।
ਕਲਾਕਾਰ ਸਮੂਹ
ਡਾਇਰੈਕਟਰ: ਰਣਦੀਪ ਹੁੱਡਾ
ਨਿਰਮਾਤਾ: ਆਨੰਦ ਪੰਡਿਤ, ਸੈਮ ਖਾਨ, ਸੰਦੀਪ ਸਿੰਘ, ਯੋਗੇਸ਼ ਰਾਹਰ
ਪਟਕਥਾ: ਰਣਦੀਪ ਹੁੱਡਾ
ਕਲਾਕਾਰ:
-
ਰਣਦੀਪ ਹੁੱਡਾ
-
ਅੰਕਿਤਾ ਲੋਖੰਡੇ
-
ਅਮਿਤ ਸਿਆਲ
-
ਮ੍ਰਿਨਲ ਦੱਤ
-
ਜੈ ਪਟੇਲ
-
ਅੰਜਲੀ ਹੁੱਡਾ