सोमवार, मार्च 31 2025 | 03:02:22 AM
Breaking News
Home / Choose Language / Punjabi / ਐੱਨਆਈਟੀਟੀਟੀਆਰ ਚੰਡੀਗੜ੍ਹ ਵਿਖੇ ਸਿੱਖਿਆ ਵਿੱਚ ਅੰਤਰਰਾਸ਼ਟਰੀਕਰਨ ਨੂੰ ਉਤਸ਼ਾਹਿਤ ਕਰਨ ਬਾਰੇ ਸੰਮੇਲਨ

ਐੱਨਆਈਟੀਟੀਟੀਆਰ ਚੰਡੀਗੜ੍ਹ ਵਿਖੇ ਸਿੱਖਿਆ ਵਿੱਚ ਅੰਤਰਰਾਸ਼ਟਰੀਕਰਨ ਨੂੰ ਉਤਸ਼ਾਹਿਤ ਕਰਨ ਬਾਰੇ ਸੰਮੇਲਨ

Follow us on:

26 ਨਵੰਬਰ, 2024 ਨੂੰ ਰਾਸ਼ਟਰੀ ਤਕਨੀਕੀ ਅਧਿਆਪਕ ਸਿਖ਼ਲਾਈ ਅਤੇ ਖੋਜ ਸੰਸਥਾਨ, ਚੰਡੀਗੜ੍ਹ (ਐੱਨਆਈਟੀਟੀਟੀਆਰ ਚੰਡੀਗੜ੍ਹ) ਵਿਖੇ ਅੰਤਰਰਾਸ਼ਟਰੀਕਰਨ ਨੂੰ ਉਤਸ਼ਾਹਿਤ ਕਰਨ ਬਾਰੇ ਇੱਕ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਦਾ ਮਕਸਦ ਦੂਤਘਰਾਂ, ਅੰਤਰਰਾਸ਼ਟਰੀ ਅਕਾਦਮਿਕ ਭਾਈਵਾਲਾਂ, ਨੀਤੀ ਨਿਰਮਾਤਾਵਾਂ ਅਤੇ ਵਿਚਾਰਵਾਨ ਨੇਤਾਵਾਂ ਨਾਲ ਜੁੜਨ ਲਈ ਇੱਕ ਫੋਰਮ ਵਜੋਂ ਕੀਤੀ ਗਈ ਹੈ, ਜਿਸਦਾ ਮੰਤਵ ਸਰਹੱਦ-ਪਾਰ ਅਕਾਦਮਿਕ ਭਾਈਵਾਲੀ ਅਤੇ ਸਮਰੱਥਾ-ਨਿਰਮਾਣ ਪਹਿਲਕਦਮੀਆਂ ਲਈ ਮੌਕੇ ਸਿਰਜਣਾ ਹੈ। ਯੂਕੇ, ਇਜ਼ਰਾਈਲ, ਫਿਨਲੈਂਡ ਦੂਤਘਰਾਂ ਦੇ ਨੁਮਾਇੰਦੇ, ਆਈਐੱਨਡਬਲਿਊਐੱਫ (ਇੰਡੋ ਨੋਡੀਆਕ ਵਾਟਰ ਫਾਰਮਜ਼), ਸੀਪੀਐੱਸਸੀ ਮਨੀਲਾ, ਫਿਲੀਪੀਨਜ਼ ਦੇ ਡਾਇਰੈਕਟਰ ਜਨਰਲ, ਆਈਆਈਟੀਜ਼, ਐੱਨਆਈਟੀਜ਼, ਆਈਆਈਐੱਸਈਆਰ, ਐੱਨਆਈਪੀਈਆਰ, ਮੋਹਾਲੀ ਦੇ ਅਤੇ ਉਦਯੋਗ ਦੇ ਪ੍ਰਤੀਨਿਧ ਜਿਵੇਂ ਕਿ ਸਿੰਚਾਈ ਵਿਭਾਗ, ਹਰਿਆਣਾ ਦੇ ਇੰਜੀਨੀਅਰ ਇਨ ਚੀਫ਼ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਸਮਾਗਮ ਵਿੱਚ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਗੋਵਿੰਦ ਜੈਸਵਾਲ ਵੀ ਸ਼ਿਰਕਤ ਕਰਨਗੇ।

ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਆਮਦ ਨਾਲ ਭਾਰਤ ਦੀ ਸਿੱਖਿਆ ਪ੍ਰਣਾਲੀ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਅੰਤਰਰਾਸ਼ਟਰੀਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਐੱਨਈਪੀ 2020 ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਆਲਮੀ ਪੱਧਰ ‘ਤੇ ਯੋਗਤਾਵਾਂ ਨੂੰ ਵਿਕਸਤ ਕਰਨ, ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਨੂੰ ਆਲਮੀ ਗਿਆਨ ਦੇ ਆਦਾਨ-ਪ੍ਰਦਾਨ ਦੇ ਕੇਂਦਰ ਵਜੋਂ ਸਥਾਪਤ ਕਰਨ ‘ਤੇ ਜ਼ੋਰ ਦਿੰਦਾ ਹੈ। ਤਕਨੀਕੀ ਸਿੱਖਿਆ ਅਤੇ ਅਧਿਆਪਕ ਸਿਖਲਾਈ ਵਿੱਚ ਇੱਕ ਪ੍ਰਮੁੱਖ ਸੰਸਥਾ ਵਜੋਂ, ਐੱਨਆਈਟੀਟੀਟੀਆਰ ਚੰਡੀਗੜ੍ਹ ਅਕਾਦਮਿਕ ਉੱਤਮਤਾ ਨੂੰ ਅੱਗੇ ਵਧਾਉਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਸੇ ਸਬੰਧ ਵਿੱਚ ਸੰਸਥਾ ਵੱਲੋਂ ਅੰਤਰਰਾਸ਼ਟਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਸੰਮੇਲਨ ਕਰਵਾਇਆ ਜਾ ਰਿਹਾ ਹੈ।

ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਦੇ ਨਾਲ ਭਾਈਵਾਲੀ ਨੂੰ ਉਤਸ਼ਾਹਿਤ ਕਰਕੇ, ਇਹ ਸੰਮੇਲਨ ਅਧਿਆਪਨ, ਖੋਜ ਅਤੇ ਸਮਰੱਥਾ ਨਿਰਮਾਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਸਥਾਪਤ ਕਰਨਾ; ਗਲੋਬਲ ਐਕਸਪੋਜ਼ਰ ਨੂੰ ਵਧਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਤਬਾਦਲਾ ਪ੍ਰੋਗਰਾਮਾਂ ਦੀ ਸਹੂਲਤ; ਬਹੁ-ਸੱਭਿਆਚਾਰਕ ਯੋਗਤਾਵਾਂ ਨੂੰ ਸ਼ਾਮਲ ਕਰਦਾ ਅਤੇ ਅੰਤਰਰਾਸ਼ਟਰੀ ਮਿਆਰਾਂ ਨਾਲ ਮੇਲ ਖਾਂਦਾ ਪਾਠਕ੍ਰਮ ਤਿਆਰ ਕਰਨਾ ਹੈ; ਅਤੇ ਸਾਂਝੇ ਡਿਗਰੀ ਪ੍ਰੋਗਰਾਮਾਂ ਅਤੇ ਆਲਮੀ ਅਕਾਦਮਿਕ ਪਹਿਲਕਦਮੀਆਂ ਲਈ ਮੌਕਿਆਂ ਦੀ ਖੋਜ ਕਰਨ ‘ਤੇ ਸੰਵਾਦ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।

ਸੰਮੇਲਨ ਦਾ ਕਿਤਾਬਚਾ ਇੱਥੇ ਦੇਖਿਆ ਜਾ ਸਕਦਾ ਹੈ।

ਐੱਨਆਈਟੀਟੀਟੀਆਰ ਬਾਰੇ:

ਦੇਸ਼ ਦੇ ਵੱਡੇ ਪੱਧਰ ‘ਤੇ ਉਦਯੋਗੀਕਰਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਿਹਤਰ ਗੁਣਵੱਤਾ ਵਾਲੇ ਤਕਨੀਸ਼ੀਅਨਾਂ ਦੀ ਸਿਖਲਾਈ ਦੀ ਲੋੜ ਨੂੰ ਪਛਾਣਦੇ ਹੋਏ, ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਪਹਿਲਾਂ ਸਿੱਖਿਆ ਮੰਤਰਾਲਾ) ਨੇ 1967 ਵਿੱਚ ਭੋਪਾਲ, ਚੰਡੀਗੜ੍ਹ, ਚੇਨਈ ਅਤੇ ਕੋਲਕਾਤਾ ਵਿੱਚ ਚਾਰ ਖੇਤਰੀ ਤਕਨੀਕੀ ਅਧਿਆਪਕ ਸਿਖਲਾਈ ਸੰਸਥਾਵਾਂ (ਹੁਣ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟ੍ਰੇਨਿੰਗ ਐਂਡ ਰਿਸਰਚ, ਐੱਨਆਈਟੀਟੀਟੀਆਰ) ਦੀ ਸਥਾਪਨਾ ਕੀਤੀ। ਐੱਨਆਈਟੀਟੀਟੀਆਰਜ਼, ਰਾਇਲ ਨੀਦਰਲੈਂਡ ਸਰਕਾਰ (1974 ਤੱਕ) ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨਾਲ ਉੱਤਰੀ ਖੇਤਰ ਵਿੱਚ ਪੌਲੀਟੈਕਨਿਕ ਸਿੱਖਿਆ ਦੇ ਵਿਕਾਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਸੀ। ਇਹ ਸੰਸਥਾ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ, 1860 ਦੇ ਤਹਿਤ ਰਜਿਸਟਰਡ ਹੈ ਅਤੇ ਇਸ ਦਾ ਪ੍ਰਬੰਧਨ ਬੋਰਡ ਆਫ਼ ਗਵਰਨਰ ਵਲੋਂ ਕੀਤਾ ਜਾਂਦਾ ਹੈ।

मित्रों,
मातृभूमि समाचार का उद्देश्य मीडिया जगत का ऐसा उपकरण बनाना है, जिसके माध्यम से हम व्यवसायिक मीडिया जगत और पत्रकारिता के सिद्धांतों में समन्वय स्थापित कर सकें। इस उद्देश्य की पूर्ति के लिए हमें आपका सहयोग चाहिए है। कृपया इस हेतु हमें दान देकर सहयोग प्रदान करने की कृपा करें। हमें दान करने के लिए निम्न लिंक पर क्लिक करें -- Click Here


* 1 माह के लिए Rs 1000.00 / 1 वर्ष के लिए Rs 10,000.00

Contact us

Check Also

ਆਰਬੀਆਈ ਦੀ 90ਵੀਂ ਵਰ੍ਹੇਗੰਢ ਦੇ ਅਵਸਰ ‘ਤੇ 51ਵੇਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ ਟੇਬਲ ਟੈਨਿਸ ਟੂਰਨਾਮੈਂਟ ਦੇ ਪੰਜਵੇ ਦਿਨ ਦੀਆਂ ਗਤੀਵਿਧੀਆ ਤੇ ਇੱਕ ਨਜ਼ਰ

ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਆਯੋਜਿਤ RBI ਦੀ 90ਵੀ ਵਰ੍ਹੇਗੰਢ ਦੇ ਮੌਕੇ 51ਵੀਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ  ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਅਚਾਨਕ ਮੋੜ ਅਤੇ ਹਲਚਲ ਦੇਖਣ ਨੂੰ ਮਿਲੀ ਕਿਉਂਕਿ ਉਭਰਦੀਆਂ ਪ੍ਰਤਿਭਾਵਾਂ ਨੇ ਟੌਪ ਦੇ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ। ਇਸ ਇਵੈਂਟ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਭਾਰਤੀ ਟੇਬਲ ਟੈਨਿਸ ਵਿੱਚ  ਹੋਣਹਾਰ ਨੌਜਵਾਨਾਂ ਦੇ ਉਭਾਰ ਨੂੰ ਉਜਾਗਰ ਕੀਤਾ ਗਿਆ। ਇੱਕ ਵੱਡੇ ਅਪਸੈੱਟ ਵਿੱਚ, ਪੁਰਸ਼ਾਂ ਟੌਪ ਦੇ ਖਿਡਾਰੀ ਹਰਮੀਤ ਦੇਸਾਈ ਨੂੰ 17 ਸਾਲ ਦੇ ਕੁਸ਼ਲ ਚੋਪੜਾ ਨੇ ਰਾਊਂਡ ਆਫ 32 ਵਿੱਚ ਹਰਾਇਆ, ਜਿਸਨੇ ਬੇਮਿਸਾਲ ਹੁਨਰ ਅਤੇ ਸੰਜਮ ਦਾ ਪ੍ਰਦਰਸ਼ਨ ਕੀਤਾ। ਮਹਿਲਾ ਵਰਗ ਵਿੱਚ, ਚੌਥਾ ਦਰਜਾ ਪ੍ਰਾਪਤ ਸੁਤੀਰਥਾ ਮੁਖਰਜੀ ਨੂੰ ਐੱਫਸੀਆਈ ਦੀ ਉਭਰਦੀ ਸਟਾਰ ਵੰਸ਼ਿਕਾ ਮੁਦਗਲ ਦੇ ਹੱਥੋਂ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰੀ-ਕੁਆਰਟਰ ਫਾਈਨਲ ਵਿੱਚ ਸੰਭਾਵਿਤ ਜਿੱਤਾਂ ਅਤੇ ਨਾਟਕੀ ਵਾਪਸੀ ਦਾ ਮਿਸ਼ਰਣ ਦੇਖਣ ਨੂੰ ਮਿਲਿਆ। ਏਏਆਈ ਦੀ ਸਵਾਸਤਿਕਾ ਘੋਸ਼ ਨੇ ਦੂਜੀ ਦਰਜਾ ਪ੍ਰਾਪਤ ਅਹਿਕਾ ਮੁਖਰਜੀ ਨੂੰ ਹਰਾਇਆ, ਜਦ ਕਿ ਤਮਿਲ ਨਾਡੂ ਦੀ ਸ਼੍ਰੇਆ ਆਨੰਦ ਨੇ 0-2 ਨਾਲ ਸ਼ਾਨਦਾਰ ਵਾਪਸੀ ਕਰਦਿਆਂ ਕੇਨਰਾ ਬੈਂਕ ਦੀ ਮਾਰੀਆ ਰੋਨੀ ਨੂੰ 3-2 ਨਾਲ ਹਰਾਇਆ। ਆਰਬੀਆਈ ਦੀ ਸ਼੍ਰੀਜਾ ਅਕੁਲਾ ਨੇ ਸਾਬਕਾ ਰਾਸ਼ਟਰੀ ਚੈਂਪੀਅਨ ਮਧੁਰਿਕਾ ਪਾਟਕਰ ਦੇ ਖਿਲਾਫ ਦੋ ਮੈਚ ਪੁਆਇੰਟ ਬਚਾ ਕੇ ਲਚਕੀਲਾਪਨ ਦਿਖਾਇਆ ਅਤੇ ਫਿਰ ਕੌਸ਼ਨੀ ਨਾਥ ‘ਤੇ ਸ਼ਾਨਦਾਰ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੁਰਸ਼ਾਂ ਦੇ ਡਰਾਅ ਵਿੱਚ, ਪਯਾਸ ਜੈਨ ਦੀ ਸ਼ੁਰੂਆਤੀ ਬੜ੍ਹਤ ਇੱਕ ਦ੍ਰਿੜ ਨਿਸ਼ਚਤ ਆਕਾਸ਼ ਪਾਲ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ, ਜਿਸਨੇ ਸਖ਼ਤ ਮੁਕਾਬਲੇ ਵਿੱਚ 3-2 ਨਾਲ ਜਿੱਤ ਦਰਜ ਕੀਤੀ। ਮੁੱਖ ਪ੍ਰੀ–ਕੁਆਰਟਰ ਫਾਈਨਲ ਨਤੀਜੇ: ਪੁਰਸ਼ ਸਿੰਗਲ: ਸੌਰਵ ਸਾਹਾ (PSPB) ਨੇ ਕੁਸ਼ਲ ਚੋਪੜਾ (ਮਹਾਰਾਸ਼ਟਰ) ਨੂੰ 3-0 ਨਾਲ ਹਰਾਇਆ ਆਕਾਸ਼ ਪਾਲ (ਆਰਐਸਪੀਬੀ) …

News Hub